ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀ ਦੀ ਕੀਤੀ ਜਾਵੇ ਵਰਤੋਂ : ਐਸਆਈ ਸੁਮਨ ਕੁਮਾਰ

ਫਾਜ਼ਿਲਕਾ 16 ਮਈ :
ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾ ਤੇ ਪੀਐੱਚਸੀ ਜੰਡਵਾਲਾ ਭੀਮੇਸ਼ਾਹ ਦੇ ਐੱਸਐੱਮਓ ਡਾ. ਐਡੀਸਿਨ ਐਰਿਕ ਅਤੇ ਪ੍ਰਬੰਧਕੀ ਇੰਚਾਰਜ ਡਾ. ਗੁਰਮੇਜ ਸਿੰਘ ਦੀ ਅਗਵਾਈ ਹੇਠ ਬਲਾਕ ਜੰਡਵਾਲਾ ਭੀਮੇਸ਼ਾਹ ਅਧੀਨ ਪੈਂਦੇ ਸਮੂਹ ਸਬ ਸੈਂਟਰਾਂ ਵਿਖੇ ਵਿਸ਼ਵ ਡੇਂਗੂ ਦਿਵਸ ਮਨਾਇਆ ਗਿਆ।
ਜਾਣਕਾਰੀ ਦਿੰਦਿਆਂ ਬਲਾਕ ਐਸਆਈ ਸੁਮਨ ਕੁਮਾਰ ਨੇ ਆਮ ਲੋਕਾਂ ਨੂੰ ਡੇਂਗੂ ਦੇ ਲੱਛਣ ਜਿਵੇਂ ਕਿ ਤੇਜ ਬੁਖ਼ਾਰ, ਸਿਰ ਦਰਦ,ਚਮੜੀ ਤੇ ਦਾਣੇ, ਅੱਖਾਂ ਦੇ ਪਿੱਛੇ ਦਰਦ ਬਾਰੇ ਜਾਣੂ ਕਰਵਾਇਆ ਗਿਆ। ਉਨ੍ਹਾਂ ਇਸ ਤੋਂ ਬਚਾਅ ਲਈ ਕੂਲਰਾਂ, ਫਰਿਜ ਦੇ ਖੜੇ ਪਾਣੀ ਨੂੰ ਹਫ਼ਤੇ ਵਿੱਚ ਇਕ ਵਾਰ ਜਰੂਰ ਸਾਫ਼ ਕਰਨ, ਸੌਣ ਵੇਲੇ ਅਜਿਹੇ ਕਪੜੇ ਪਾਏ ਜਾਣ ਜਿਸ ਸਰੀਰ ਢੱਕਿਆ ਰਹੇ ਅਤੇ ਮੱਛਰ ਤੁਹਾਨੂੰ ਕਟ ਨਾ ਸਕਣ, ਛੱਤਾਂ ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਣ, ਟੁੱਟੇ ਬਰਤਨਾ ਡਰੰਮਾਂ  ਲਅਤੇ ਟਾਇਰਾਂ ਨੂੰ ਖੁੱਲੇ ਵਿੱਚ ਨਾ ਰੱਖਣਾ, ਸੌਣ ਵੇਲੇ ਮੱਛਰਦਾਨੀਆ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰਨ ਬਾਰੇ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਹੋਰ ਜਾਣਕਾਰੀ ਲਈ ਗੂਗਲ ਪਲੇ ਸਟੋਰ ਤੋਂ ਮੁਫਤ ਡੇਂਗੂ ਫਰੀ ਪੰਜਾਬ ਐਪ ਵੀ ਡਾਊਨਲੋਡ ਕਰ ਕੇ ਇਸ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ। ਉਨਾਂ ਇਹ ਵੀ ਦੱਸਿਆ ਕਿ ਜਿਲ੍ਹਾ ਹਸਪਤਾਲਾਂ ਵਿੱਚ ਡੇਂਗੂ ਦਾ ਟੈਸਟ ਅਤੇ ਇਸ ਦਾ ਇਲਾਜ ਬਿਲਕੁਲ ਫਰੀ ਕੀਤਾ ਜਾਂਦਾ ਹੈ। ਇਸ ਮੌਕੇ ਪੀਐਚਸੀ ਜੰਡਵਾਲਾ ਭੀਮੇਸ਼ਾਹ ਦਾ ਸਟਾਫ ਅਤੇ ਹੋਰ ਆਮ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

Leave a Reply

Your email address will not be published. Required fields are marked *