ਵਿਕਾਸ ਮਿੱਤਲ ਨੇ ਸਿਵਲ ਸਰਜਨ ਦਫਤਰ ਵਿਖੇ ਸਹਾਇਕ ਕੰਟਰੋਲਰ ਵਿੱਤ ਅਤੇ ਲੇਖਾ ਦਾ ਕਾਰਜਭਾਰ ਸੰਭਾਲਿਆ

ਫਰੀਦਕੋਟ 27 ਸਤੰਬਰ,

 ਸਿਵਲ ਸਰਜਨ ਦਫਤਰ ਬਠਿੰਡਾ ਤੋਂ ਬਦਲੀ ਉਪਰੰਤ ਸ੍ਰੀ ਵਿਕਾਸ ਮਿੱਤਲ ਵੱਲੋ ਦਫਤਰ ਸਿਵਲ ਸਰਜਨ ਫਰੀਦਕੋਟ ਦਾ ਵਾਧੂ ਕਾਰਜਭਾਰ ਸੰਭਾਲ ਲਿਆ ਹੈ। ਇਸ ਮੌਕੇ ਸਮੂਹ ਸਟਾਫ ਵੱਲੋ ਉਨਾਂ ਦਾ ਸੁਆਗਤ ਕੀਤਾ ਗਿਆ।

 ਆਪਣਾ ਅਹੁਦਾ ਸੰਭਾਲਣ ਉਪਰੰਤ ਉਨਾਂ ਕਿਹਾ ਕਿ ਆਪਣੀ ਸੀਟ ਨਾਲ ਸੰਬੰਧਤ ਸਾਰੇ ਕੰਮਾਂ ਨੂੰ ਸਮੇ ਸਿਰ ਨੇਪਰੇ ਚੜਾਉਣਗੇ ਅਤੇ ਦਫਤਰੀ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਨਖਾਹ ਅਤੇ ਹੋਰ ਵਿੱਤੀ ਲੈਣ ਦੇਣ ਦਾ ਭੁਗਤਾਨ ਸਮੇ ਸਿਰ ਹੋਵੇ ।


Posted

in

, ,

by

Tags:

Comments

Leave a Reply

Your email address will not be published. Required fields are marked *