ਸਟੈਂਡਰਡ ਪ੍ਰੋਡੈਕਟਾਂ ਦੀ ਖਰੀਦ ਸਮੇਂ ਐਕਸਪੈਰੀ ਦੇ ਨਾਲ-ਨਾਲ ਕੁਆਲਿਟੀ ਵੀ ਕੀਤੀ ਜਾਵੇ ਚੈਕ : ਪੂਨਮ ਸਿੰਘ

ਬਠਿੰਡਾ 4 ਅਕਤੂਬਰ : ਵਿਸ਼ਵ ਮਾਨਕ ਦਿਵਸ-2024 ਮਨਾਉਣ ਦੀ ਮੁਹਿੰਮ ਤਹਿਤ ਭਾਰਤੀ ਮਿਆਰ ਬਿਊਰੋ (ਚੰਡੀਗੜ੍ਹ ਸ਼ਾਖਾ) ਦੁਆਰਾ ਇੱਥੋਂ ਦੇ ਇੱਕ ਹੋਟਲ ਵਿਖੇ ਸਟੇਕਹੋਲਡਰ ਕਨਕਲੇਵ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ ਵਧੀਕ ਡਿਪਟੀ ਕਮਿਸ਼ਨਰ ਮਿਸ ਪੂਨਮ ਸਿੰਘ ਨੇ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਜ਼ਿਲ੍ਹਾ ਜਨਰਲ ਮੈਨੇਜਰ ਉਦਯੋਗ ਸ਼੍ਰੀ ਨੀਰਜ ਸੇਤੀਆ ਅਤੇ ਇੰਸਪੈਕਟਰ ਟ੍ਰੈਫਿਕ ਪੁਲਿਸ ਸ. ਮਨਜੀਤ ਸਿੰਘ ਮੌਜੂਦ ਰਹੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮਿਸ ਪੂਨਮ ਸਿੰਘ ਨੇ ਮਿਆਰਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਜ਼ੋਰ ਦਿੱਤਾ ਕਿ ਸਾਨੂੰ ਸਟੈਂਡਰਡ ਪ੍ਰੋਡੈਕਟਾਂ ਦੀ ਖਰੀਦ ਕਰਦੇ ਸਮੇਂ ਹਮੇਸ਼ਾ ਐਕਸਪੈਰੀ ਦੇ ਨਾਲ-ਨਾਲ ਵਸਤੂਆਂ ਦੀ ਕੁਆਲਿਟੀ ਵੀ ਚੈਕ ਕਰਨੀ ਚਾਹੀਦੀ ਹੈ।

ਸਮਾਗਮ ਦੌਰਾਨ ਡਾਇਰੈਕਟਰ ਬੀ.ਆਈ.ਐਸ. ਸ਼੍ਰੀ ਅਜੈ ਮੌਰਿਆ ਸੰਯੁਕਤ ਨੇ ਸਭਨਾਂ ਦਾ ਸਵਾਗਤ ਕਰਦਿਆਂ ਪ੍ਰੋਗਰਾਮ ਦੇ ਉਦੇਸ਼ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਬੀ.ਆਈ.ਐਸ ਦੇ ਇਤਿਹਾਸ ਅਤੇ ਵਿਸ਼ਵ ਮਿਆਰੀ ਦਿਵਸ 2024 ਥੀਮ- ਐੱਸ.ਡੀ.ਜੀ 9 ਉਦਯੋਗ, ਨਵੀਨਤਾ ਅਤੇ ਬੁਨਿਆਦੀ ਢਾਂਚੇ ਬਾਰੇ ਵੀ ਜਾਣੂੰ ਕਰਵਾਇਆ।

ਇਸ ਦੌਰਾਨ ਐਸ.ਡੀ.ਜੀ. 9 ਦੇ ਸਬੰਧ ਵਿੱਚ ਤਕਨੀਕੀ ਸੈਸ਼ਨ ਸ਼੍ਰੀ ਡਾ. ਕੁਸ਼ਾਗਰ ਜਿੰਦਲ ਨੇ ਉਤਪਾਦਾਂ ‘ਤੇ ਆਈਐਸਆਈ ਮਾਰਕ ਦੀ ਮੌਲਿਕਤਾ ਦੀ ਜਾਂਚ ਕਰਨ ਲਈ ਬੀ.ਆਈ.ਐਸ ਕੇਅਰ ਐਪ ਦਾ ਪ੍ਰਦਰਸ਼ਨ ਵੀ ਕੀਤਾ। ਇਸ ਮੌਕੇ ਆਈ.ਐਸ.ਆਈ ਮਾਰਕ, ਸੀ.ਆਰ.ਐਸ ਅਤੇ ਹਾਲਮਾਰਕ ਨਾਲ ਸਬੰਧਤ ਸ਼ੰਕਿਆਂ ਨੂੰ ਵੀ ਸਪੱਸ਼ਟ ਕੀਤਾ ਗਿਆ।

ਇਸ ਮੌਕੇ ਸਮਾਜ ਸੇਵੀ ਸੰਸਥਾ ਸੰਕਲਪ ਐਜੂਕੇਸ਼ਨਲ ਵੈਲਫੇਅਰ ਸੋਸਾਇਟੀ (ਰਜਿ.),ਉਦਯੋਗ ਕਰਮਚਾਰੀ,  ਖਪਤਕਾਰ ਸੰਗਠਨ ਤੋਂ ਇਲਵਾ ਵੱਖ-ਵੱਖ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ।  


Posted

in

, ,

by

Tags:

Comments

Leave a Reply

Your email address will not be published. Required fields are marked *