ਡੀਸੀ ਨੇ ਛੱਪੜਾਂ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਵਾਲੇ ਬਣ ਰਹੇ ਪ੍ਰੋਜੈਕਟਾਂ ਦਾ ਦੌਰਾ ਕਰਕੇ ਲਿਆ ਜਾਇਜਾ

ਬਠਿੰਡਾ, 10 ਅਕਤੂਬਰ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵਲੋਂ ਜ਼ਿਲ੍ਹੇ ਦੇ ਬੁਲਾਢੇਵਾਲਾ ਤੇ ਨਰੂਆਣਾ ਆਦਿ ਪਿੰਡਾਂ ਚ ਛੱਪੜਾਂ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਬਣਾਏ ਜਾ ਰਹੇ ਥਾਪਰ ਮਾਡਲਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਇਸ ਮੌਕੇ ਚੈਅਰਮੇਨ ਇਮਪਰੂਵਮੈਂਟ ਟਰਸਟ ਸ. ਜਤਿੰਦਰ ਭੱਲਾ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

ਦੌਰੇ ਦੌਰਾਨ ਉਨ੍ਹਾਂ ਪਿੰਡ ਬੁਲਾਢੇਵਾਲਾ ਵਿਖੇ ਛੱਪੜ ਦੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਬਣਾਏ ਜਾ ਰਹੇ ਥਾਪਰ ਮਾਡਲ ਦਾ ਜਾਇਜ਼ਾ ਲੈਂਦਿਆਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਚੱਲ ਰਹੇ ਪ੍ਰੋਜੈਕਟ ਦੇ ਕੰਮ ਚ ਤੇਜ਼ੀ ਲਿਆਂਦੀ ਜਾਵੇ ਅਤੇ ਤੈਅ ਸਮੇਂ ਅਨੁਸਾਰ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ।  

ਪਿੰਡ ਨਰੂਆਣਾ ਵਿਖੇ ਥਾਪਰ ਮਾਡਲ ਤਹਿਤ ਕੀਤੇ ਜਾ ਰਹੇ ਕੰਮ ਦਾ ਨਿਰੀਖਣ ਕਰਦਿਆਂ ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਪਿੰਡ ਦੇ ਦੂਜੇ ਛੱਪੜ ਦਾ ਪਾਣੀ ਵੀ ਥਾਪਰ ਮਾਡਲ ਨਾਲ ਜੋੜਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ।

ਇਸ ਮੌਕੇ ਸਿਖਲਾਈ ਅਧੀਨ ਆਈ.ਏ.ਐਸ ਅਧਿਕਾਰੀ ਸ਼੍ਰੀ ਰਾਕੇਸ਼ ਕੁਮਾਰ ਮੀਨਾ ਤੇ ਸਬੰਧਤ ਅਧਿਕਾਰੀ ਤੇ ਪਿੰਡ ਨਿਵਾਸੀ ਆਦਿ ਹਾਜ਼ਰ ਸਨ। 


Posted

in

, ,

by

Tags:

Comments

Leave a Reply

Your email address will not be published. Required fields are marked *