ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਵਿਖ਼ੇ ਦਿਵਯਾਂਗ ਸੰਸਾਰ ਦਿਵਸ ਮਨਾਇਆ ਗਿਆ

ਫ਼ਾਜ਼ਿਲਕਾ, 10 ਦਸੰਬਰ
ਦਿਵਯਾਂਗ ਪ੍ਰਾਰਥੀਆਂ ਨੂੰ ਸਵੈ ਰੁਜ਼ਗਾਰ ਸਕੀਮਾਂ ਬਾਰੇ ਜਾਣੂ ਕਰਵਾਉਣ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫਾਜ਼ਿਲਕਾ ਵਿਖ਼ੇ ਦਿਵਯਾਂਗ ਸੰਸਾਰ ਦਿਵਸ ਮਨਾਇਆ ਗਿਆ| ਇਸ ਦੌਰਾਨ 28 ਦਿਵਯਾਂਗ ਪ੍ਰਾਰਥੀਆਂ ਨੇ ਭਾਗ ਲਿਆ |
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੋਜ਼ਗਾਰ ਦਫਤਰ ਦੇ ਪੁਲਸਮੇਂਟ ਅਫ਼ਸਰ ਰਾਜ ਸਿੰਘ ਨੇ ਦੱਸਿਆ ਕਿ ਦਿਵਯਾਂਗ ਪ੍ਰਾਰਥੀਆਂ ਨੂੰ ਵੱਖ-ਵੱਖ ਵਿਭਾਗਾਂ ਵੱਲੋਂ ਮੁਹੱਈਆ ਕਰਵਾਈਆਂ ਜਾਂਦੀਆਂ ਭਲਾਈ ਯੋਜਨਾਵਾਂ ਬਾਰੇ ਜਾਗਰੂਕ ਕੀਤਾ ਗਿਆ । ਇਸ ਤੋਂ ਇਲਾਵਾ ਪੜਾਈ ਕਰ ਰਹੇ ਪ੍ਰਾਰਥੀਆਂ ਨੂੰ ਅਗਲੇਰੀ ਪੜ੍ਹਾਈ ਅਤੇ ਸਕੂਲ ਛੱਡ ਚੁੱਕੇ ਪ੍ਰਾਰਥੀਆਂ ਨੂੰ ਆਉਣ ਵਾਲੀਆਂ ਸਰਕਾਰੀ ਨੌਕਰੀਆਂ ਦੀ ਤਿਆਰੀ ਲਈ ਪ੍ਰੇਰਿਤ ਕੀਤਾ ਗਿਆ |
ਇਸ ਮੋਕੇ ਬੱਚਿਆਂ ਵਲੋਂ ਆਪਣੀ ਆਪਣੀ ਪ੍ਰਤਿਭਾ ਤੇ ਹੁਨਰ ਨੂੰ ਦਿਖਾਉਂਦੀਆਂ ਸਾਈਨ ਲੈਂਗੁਏਜ ਕੀਰਤਨ ਸ਼ਬਦ ਤੇ ਕਵਿਤਾ ਗਾਇਨ ਕੀਤਾ ਗਿਆ|
ਸੈਮੀਨਾਰ ਰਾਹੀਂ ਦਿਵਯਾਂਗ ਪ੍ਰਾਰਥੀਆਂ ਨੂੰ ਉਹਨਾਂ ਦੀ ਯੋਗਤਾ ਅਤੇ ਕਾਰਗੁਜ਼ਾਰੀ ਬਾਰੇ ਜਾਗਰੂਕ ਕੀਤਾ ਗਿਆ |
ਇਸ ਮੌਕੇ ਆਈਟੀਆਈ ਤੋਂ ਸ਼ਾਮ ਲਾਲ, ਐਸਸੀ ਕਾਰਪੋਰੇਸ਼ਨ ਤੋਂ ਸਾਹਿਲ ਅਤੇ ਪੈਨਸ਼ਨ ਵਿਭਾਗ ਤੋਂ ਨਵਨੀਤ, ਨੇਹਾ ਤੇ ਬਲਜੀਤ ਸਿੰਘ ਮੌਜੂਦ ਸਨ


Posted

in

, ,

by

Tags:

Comments

Leave a Reply

Your email address will not be published. Required fields are marked *