ਅਯੋਗ ਵਿਅਕਤੀ ਤੋਂ ਜਨੇਪਾ ਕਰਵਾਉਣਾ ਖਤਰਨਾਕ – ਡਾ. ਲਹਿੰਬਰ ਰਾਮ  ਸਿਵਲ ਸਰਜਨ

ਫਾਜਿਲਕਾ 10 ਜਨਵਰੀ
ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਅਤੇ ਮਿਆਰੀ ਪੱਧਰ ਦੀਆਂ ਸਿਹਤ ਸੇਵਾਵਾਂ ਉਪਲੱਬਧ ਕਰਵਾਉਣ ਲਈ ਵੱਖ ਵੱਖ ਉਪਰਾਲੇ ਕਰ ਰਹੀ ਹੈ।   ਡਾ. ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਨੇ ਦੱਸਿਆ ਕਿ ਮਾਂ ਅਤੇ ਬੱਚੇ ਦੀ ਮੌਤ ਦਰ ਨੂੰ ਕੰਟਰੋਲ ਕਰਨ ਦੇ ਮਕਸਦ ਨਾਲ ਸਿਹਤ ਵਿਭਾਗ ਸਿਹਤ ਸੰਸਥਾਵਾਂ ਵਿੱਚ ਵੱਖ ਵੱਖ ਸਿਹਤ ਸੇਵਾਵਾਂ ਦੇ ਰਿਹਾ ਹੈ। ਉਹਨਾਂ ਕਿਹਾ ਕਿ ਔਰਤ ਦੇ ਗਰਭਵਤੀ ਹੋਣ ਤੋ ਲੈ ਕੇ ਜਨੇਪੇ ਤੱਕ ਸਾਰੀਆਂ ਸੇਵਾਵਾਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫ਼ਤ ਦਿੱਤੀਆਂ ਜਾਂਦੀਆਂ ਹਨ।
ਘਰ ਵਿੱਚ ਜਨੇਪੇ ਨੂੰ ਲੈ ਕੇ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਮੌਜੂਦਗੀ ਵਿੱਚ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਅਤੇ ਆਸ਼ਾ ਦੀ ਜਰੂਰੀ ਮੀਟਿੰਗ ਅੱਜ ਦਫ਼ਤਰ ਸਿਵਲ ਸਰਜਨ ਵਿਖੇ ਰੱਖੀ ਗਈ। ਇਸ ਸਮੇਂ ਸਿਵਲ ਸਰਜਨ ਨੇ ਦੱਸਿਆ ਕਿ ਜੇਕਰ ਕੋਈ ਵੀ ਅਯੋਗ ਵਿਅਕਤੀ ਘਰ ਵਿੱਚ ਜਨੇਪਾ ਕਰਦਾ ਹੈ ਤਾਂ ਉਸ ਦੀ ਸੂਚਨਾ ਵਿਭਾਗ ਨੂੰ ਦਿੱਤੀ ਜਾਵੇ। ਉਹਨਾਂ ਦੱਸਿਆ ਕ ਜਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਔਰਤ ਰੋਗਾਂ ਦੇ ਮਾਹਿਰ ਡਾਕਟਰ ਉਪਲਬਧ ਹਨ ਅਤੇ 24 ਘੰਟੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜਨੇਪਾ ਨਾਰਮਲ ਹੋਵੇ ਜਾਂ ਵੱਡੇ ਅਪਰੇਸ਼ਨ ਨਾਲ ਹੋਵੇ ਬਿੱਲਕੁਲ ਮੁਫਤ ਕੀਤੇ ਜਾਂਦੇ ਹਨ ਅਤੇ ਗਰਭਵਤੀ ਔਰਤ ਨੂੰ ਘਰ ਤੋਂ ਲੈ ਕੇ ਆਉਣ ਅਤੇ ਡਲਿਵਰੀ ਤੋਂ ਬਾਅਦ ਘਰ ਛੱਡ ਕੇ ਆਉਣ ਦੀ ਸਹੂਲਤ ਵੀ ਮੁਫਤ ਦਿੱਤੀ ਜਾਂਦੀ ਹੈ ਅਤੇ ਮਰੀਜ ਨੂੰ ਹਸਪਤਾਲਾਂ ਵਿੱਚ ਖਾਣਾ ਵੀ ਮੁਫਤ ਉਪਲੱਬਧ ਕਰਵਾਇਆ ਜਾਂਦਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਆਯੋਗ ਵਿਅਕਤੀ ਤੋਂ ਜਨੇਪਾ ਕਰਵਾਉਣਾ ਮਾਂ ਅਤੇ ਬੱਚੇ ਲਈ ਜਾਨਲੇਵਾ ਹੋ ਸਕਦਾ ਹੈ। ਘਰ ਵਿੱਚ ਕੋਈ ਵੀ ਡਲਿਵਰੀ ਬੇਸ਼ੱਕ ਉਹ ਟ੍ਰੇਂਡ ਵਿਅਕਤੀ  ਦੁਆਰਾ ਕੀਤੀ ਗਈ ਹੋਵੇ, ਉਹ ਅਸਰੱਖਿਅਤ ਅਤੇ ਗੈਰ—ਕਾਨੂੰਨੀ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਨੇਪੇ ਸਿਰਫ ਹਸਪਤਾਲਾਂ ਵਿੱਚ ਹੀ ਕੀਤੇ ਜਾਣੇ ਹਨ ਅਤੇ ਜੇਕਰ ਕੋਈ ਘਰ ਵਿੱਚ ਜਨੇਪਾ ਕਰਦਾ ਹੈ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉ਼ਨ੍ਹਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਜਨੇਪਾ ਸਿਰਫ ਹਸਪਤਾਲਾਂ ਵਿੱਚ ਹੀ ਕਰਵਾਉਣ ਤਾਂ ਜੋ ਮਾਂ ਅਤੇ ਬੱਚੇ ਨੂੰ ਸੁਰੱਖਿਅਤ ਅਤੇ ਤੰਦਰੁਸਤ ਰੱਖਿਆ ਜਾ ਸਕੇ। ਉਨ੍ਹਾਂ ਘਰਾਂ ਵਿੱਚ ਜਨੇਪਾ ਕਰਨ ਵਾਲੇ ਵਿਅਕਤੀਆਂ ਨੂੰ ਸਖਤ ਤਾੜਨਾ ਕਰਦੇ ਹੋਏ ਕਿਹਾ ਕਿ  ਮਾਵਾਂ ਅਤੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਾ ਕੀਤਾ ਜਾਵੇ ਅਤੇ ਸਾਰੇ ਜਨੇਪੇ ਹਸਪਤਾਲਾਂ ਵਿੱਚ ਹੀ ਭੇਜੇ ਜਾਣ। ਇਸ ਮੌਕੇ ਡਾ. ਐਰਿਕ, ਡਾ ਪੰਕਜ, ਰਾਜੇਸ਼ ਕੁਮਾਰ ਡੀਪੀਐਮ, ਮਾਸ ਮੀਡੀਆ ਤੋਂ ਵਿਨੋਦ ਖੁਰਾਣਾ ਦਿਵੇਸ਼ ਕੁਮਾਰ ਹਰਮੀਤ ਸਿੰਘ, ਮੈਡਮ ਚਾਇਨਾ, ਮੈਡਮ ਪੂਜਾ  ਹਾਜ਼ਰ ਸਨ


Posted

in

, ,

by

Tags:

Comments

Leave a Reply

Your email address will not be published. Required fields are marked *