ਨਸ਼ਿਆਂ ਦੇ ਖਾਤਮੇ ਲਈ ਪਿੰਡ ਦਾ ਹਰ ਨਾਗਰਿਕ ਬਣੇਗਾ ਪਹਿਰੇਦਾਰ-ਸੇਖੋਂ

ਫ਼ਰੀਦਕੋਟ 20 ਮਈ  

ਸੂਬੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਪਿੰਡ ਦਾ ਹਰ ਨਾਗਰਿਕ ਪਹਿਰੇਦਾਰ ਵਜੋਂ ਆਪਣੀ ਅਹਿਮ ਭੂਮਿਕਾ ਨਿਭਾਵੇ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਹਲਕੇ ਦੇ ਪਿੰਡ ਸੰਗਰਾਹੂਰ, ਬੁੱਟਰ, ਅਰਾਈਆਵਾਲਾ ਖੁਰਦ ਵਿਖੇ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ ।

ਵਿਧਾਇਕ ਸ.ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਗਈ ਇਸ ਨਸ਼ਾ ਮੁਕਤੀ ਯਾਤਰਾ ਦਾ ਮਕਸਦ ਨਸ਼ੇ ਵਿਰੁੱਧ ਲੜਾਈ ਨੂੰ ਲੋਕ ਲਹਿਰ ਬਣਾਉਣਾ ਹੈ ਕਿਉਂਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਵਿਰੁੱਧ ਖੁੱਲ਼੍ਹ ਕੇ ਆਵਾਜ਼ ਉਠਾਉਣ ਤਾਂ ਜੋ ਇਸ ਸਮਾਜਿਕ ਬੁਰਾਈ ਦਾ ਅੰਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। 

ਉਨ੍ਹਾਂ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਲੋਕਾਂ ਦੇ ਸਹਿਯੋਗ ਨਾਲ ਲੋਕ ਲਹਿਰ ਬਣ ਰਹੀ ਹੈ, ਜਿਸ ਤਹਿਤ ਨਸ਼ੇ ਦੇ ਖਾਤਮੇ ਲਈ ਲੋਕ ਖੁਦ ਅੱਗੇ ਆ ਰਹੇ ਹਨ। ਉਨ੍ਹਾਂ ਲੋਕਾਂ ਨੂੰ ਨਸ਼ੇ ਵਿਰੁੱਧ ਜੰਗ ਵਿਚ ਅਹਿਮ ਭੂਮਿਕਾ ਨਿਭਾਉਣ ਦੀ ਸਹੁੰ ਵੀ ਚੁਕਾਈ। 

ਇਸ ਮੌਕੇ ਸ.ਗਗਨਦੀਪ ਸਿੰਘ ਚੇਅਰਮੈਨ  ਇੰਪਰੂਵਮੈਂਟ ਟਰਸਟ ਫ਼ਰੀਦਕੋਟ, ਸ.ਰਮਨਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ, ਉੱਤਮ ਸਿੰਘ ਡੋਡ ਹਲਕਾ  ਕੋਆਡੀਨੇਟਰ, ਡਾਕਟਰ ਰਾਜੀਵ ਕੁਮਾਰ ਭੰਡਾਰੀ ਐੱਸ ਐੱਮ ਓ ਜੰਡ ਸਾਹਿਬ, ਡਾਕਟਰ ਜਗਵੀਰ ਸਿੰਘ ਐਮ ਓ ਸਾਦਿਕ, ਡੀ ਐਸ ਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ, ਨੱਥਾ ਸਿੰਘ ਭੁੱਲਰ ਬੀ ਡੀ ਓ ,ਨਵਦੀਪ ਸਿੰਘ ਭੱਟੀ ਐਸ ਐਚ ਓ ਸਾਦਿਕ,ਗੁਰਮੀਤ ਸਿੰਘ ਐੱਸ ਆਈ, ਇਕਬਾਲ ਸਿੰਘ ਜੰਡ ਸਾਹਿਬ,ਫਲੈਗ ਚਾਵਲਾ ਬੀ ਈ ਈ, ਡਿਪਟੀ ਮਾਸ ਮੀਡੀਆ ਅਫ਼ਸਰ ਡਾ.ਪ੍ਰਭਦੀਪ ਸਿੰਘ ਚਾਵਲਾ, ਸੁਧੀਰ ਧੀਰ,ਪਰਮਿੰਦਰ ਸਿੰਘ ਮਲਟੀਪਰਪਜ ਹੈਲਥ ਵਰਕਰ, ਹੈਰੀ ਢਿੱਲੋਂ ਬਲਾਕ ਪ੍ਰਧਾਨ,ਹਮੀਰ ਸਿੰਘ ਸਰਪੰਚ, ਪੰਚ ਰਾਜਵਿੰਦਰ ਸਿੰਘ, ਹਰਜਗਪ੍ਰੀਤ ਸਿੰਘ , ਦਲਜੀਤ ਸਿੰਘ, ਸੁਖਵੀਰ ਸਿੰਘ, ਗੁਰਨੈਬ ਸਿੰਘ, ਲਵਪ੍ਰੀਤ ਸਿੰਘ, ਪਰਮਿੰਦਰ ਸਿੰਘ ਪੰਚ ਅਤੇ ਪਿੰਡ ਵਾਸੀ ਹਾਜ਼ਰ ਸਨ।

Comments

Leave a Reply

Your email address will not be published. Required fields are marked *