ਖੇਤੀਬਾੜੀ ਮੰਤਰੀ ਦੇ ਹੁਕਮਾਂ ਤਹਿਤ ਉੱਡਣ ਦਸਤੇ ਵੱਲੋਂ ਡੀਲਰਾਂ ਦੀ ਅਚਨਚੇਤ ਚੈਕਿੰਗ

ਸ੍ਰੀ ਮੁਕਤਸਰ ਸਾਹਿਬ, 29 ਜੂਨ

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਦੇ ਹੁਕਮਾਂ ਦੀ ਪਾਲਣਾ ਤਹਿਤ ਡਾਇਰੈਕਟਰ ਖੇਤੀਬਾੜੀ ਵਿਭਾਗ ਸ. ਜਸਵੰਤ ਸਿੰਘ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਉੱਡਣ ਦਸਤੇ ਟੀਮਾਂ ਵੱਲੋਂ ਅਚਾਨਕ ਜ਼ਿਲ੍ਹੇ ਦੇ ਖਾਦ ਅਤੇ ਦਵਾਈਆਂ ਦੇ ਵਿਕਰੇਤਾਵਾਂ ਦੀ ਚੈਕਿੰਗ ਕੀਤੀ ਅਤੇ ਸ਼ੱਕੀ ਖੇਤੀ ਵਸਤਾਂ ਦੇ ਚਾਰ ਸੈਂਪਲ ਵੀ ਭਰੇ। ਇਸ ਦੌਰਾਨ ਮੰਡੀ ਲੱਖੇਵਾਲੀ, ਗਿੱਦੜਬਾਹਾ, ਸ੍ਰੀ ਮੁਕਤਸਰ ਸਾਹਿਬ ‘ਚ ਚੈਕਿੰਗ ਕਰਦਿਆਂ ਪਤਾ ਲੱਗਾ ਕਿ ਡੀਲਰਾਂ ਵੱਲੋਂ ਨਿਯਮਾਂ ਅਨੁਸਾਰ ਕਾਰੋਬਾਰ ਕਰਨ ਵਿੱਚ ਕਾਫੀ ਕੁਤਾਹੀ ਕੀਤੀ ਜਾ ਰਹੀ ਸੀ।

ਟੀਮ ‘ਚ ਹਾਜ਼ਰ ਮੁੱਖ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਡਾ. ਕਰਨਜੀਤ ਸਿੰਘ ਗਿੱਲ, ਡਾ. ਜਸ਼ਨਪ੍ਰੀਤ ਸਿੰਘ ਬਰਾੜ, ਡਾ. ਸੁਖਜਿੰਦਰ ਸਿੰਘ ਅਤੇ ਸਹਾਇਕ ਸਟਾਫ ਦੀ ਹਾਜ਼ਰੀ ‘ਚ ਦੱਸਿਆ ਪੰਜਾਬ ਸਰਕਾਰ ਕਿਸਾਨਾਂ ਤੱਕ ਗੁਣਵੱਤਾ ਭਰਪੂਰ ਸਮੇਂ ਸਿਰ ਅਤੇ ਸਹੀ ਕੀਮਤ ‘ਤੇ ਖੇਤੀ ਵਸਤਾਂ ਸਪਲਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਡਾ. ਗਿੱਲ ਨੇ ਡੀਲਰਾਂ ਨੂੰ ਹਦਾਇਤ ਕੀਤੀ ਕਿ ਉਹਨਾਂ ਨੇ ਜੇਕਰ ਅਜੇ ਵੀ ਕਿਸੇ ਕਿਸਮ ਦੀ ਅਣਗਹਿਲੀ ਜਾਂ ਕਿਸਾਨਾਂ ਨੂੰ ਪਰੇਸ਼ਾਨੀ ਦਿੱਤੀ ਤਾਂ ਉਹਨਾਂ ਖਿਲਾਫ ਤੁਰੰਤ ਢੁਕਵੀਂ ਕਾਰਵਾਈ ਕੀਤੀ ਜਾਵੇਗੀ।

ਉਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਵਜ੍ਹਾ ਖਾਦਾਂ ਅਤੇ ਦਵਾਈਆਂ ਦਾ ਇਸਤੇਮਾਲ ਕਰਕੇ ਆਪਣੇ ਖੇਤੀ ਖਰਚੇ ਨਾ ਵਧਾਉਣ ਸਗੋਂ, ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਖਾਦਾਂ, ਦਵਾਈਆਂ ਦੀ ਵਰਤੋਂ ਕਰਨ।

ਕਿਸੇ ਕਿਸਮ ਦੀ ਸਲਾਹ ਲਈ ਕਿਸਾਨ ਹੈਲਪ ਡੈਸਕ ਨੰਬਰ 98781-66287 ‘ਤੇ ਸੰਪਰਕ ਕਰਨ


Posted

in

by

Tags:

Comments

Leave a Reply

Your email address will not be published. Required fields are marked *