ਡਰੇਨ ਵਿਚ ਪਾਣੀ ਦੇ ਉਵਰਫਲੋਅ ਨੂੰ ਰੋਕਣ ਅਤੇ ਆਏ ਪਾੜ ਨੂੰ ਬਣਨ ਲਈ ਫ਼ੀਲਡ ਵਿਚ ਜੁਟਿਆ ਹੋਇਆ ਹੈ ਅਮਲਾ

ਫਾਜ਼ਿਲਕਾ  3 ਅਗਸਤ 

ਪਿਛਲੇ ਹਿਸਿਆਂ ਅਤੇ ਜ਼ਿਲ੍ਹਾ ਫਾਜ਼ਿਲਕਾ ਵਿਚ ਲਗਾਤਾਰ ਬਾਰਿਸ਼ਾਂ ਆਉਣ ਕਰਕੇ ਸਾਬੂਆਣਾ ਡਰੇਨ ਵਿਚ ਪਾਣੀ ਦੇ ਉਵਰਫਲੋਅ ਹੋਣ ਕਾਰਨ ਅਤੇ ਕਈ ਥਾਂ ਆਏ ਪਾੜ ਨੂੰ ਭਰਨ ਲਈ ਲਗਾਤਾਰ ਪ੍ਰਸ਼ਾਸਨੀਕ ਅਮਲਾ ਫ਼ੀਲਡ ਵਿਚ ਜੁਟਿਆ ਹੋਇਆ ਹੈ| ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਅਧਿਕਾਰੀ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ|

ਤਹਿਸੀਲਦਾਰ ਫਾਜ਼ਿਲਕਾ ਸ. ਜਸਪ੍ਰੀਤ ਸਿੰਘ ਨੇ  ਪਿੰਡ ਸਾਬੂਆਣਾ, ਬਾਂਡੀ ਵਾਲਾ, ਕਬੂਲਸ਼ਾਹ, ਕੇਰੀਆਂ, ਖਿਓ ਵਾਲੀ ਢਾਬ, ਲੱਖੇ ਵਾਲੀ ਢਾਬ, ਬਾਰੇਕਾ ਆਦਿ ਪਿੰਡਾਂ ਦਾ ਦੌਰਾ ਕਰਦਿਆਂ ਕਿਹਾ ਕਿ ਨਹਿਰੀ ਵਿਭਾਗ ਦਾ ਸਟਾਫ ਲਗਾਤਾਰ ਰਾਹਤ ਕਾਰਜ ਦਾ ਕੰਮ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਮਾਲ ਵਿਭਾਗ ਦਾ ਸਟਾਫ ਫ਼ੀਲਡ ਵਿਚ ਹੈ ਤੇ ਖੇਤਾਂ ਵਿਚ ਪਾਣੀ ਜਾਣ ਨਾਲ ਜੋ ਵੀ ਨੁਕਸਾਨ ਲਗਦਾ ਹੈ, ਦੀ ਸਥਿਤੀ ਦਾ ਜਾਇਜ਼ਾ ਲੈ ਕੇ ਪਟਵਾਰੀਆਂ ਨੂੰ ਜਲਦ ਤੋਂ ਜਲਦ ਰਿਪੋਰਟ ਕਰਨ ਦੇ ਹੁਕਮ ਦਿੱਤੇ |

ਉਨ੍ਹਾਂ ਕਿਹਾ ਕਿ ਭਾਰੀ ਬਾਰਿਸ਼ਾਂ ਕਾਰਨ ਪਾਣੀ ਦੀ ਆਮਦ ਡਰੇਨਾ ਵਿਚ ਸਮਰੱਥਾ ਤੋਂ ਵੱਧ ਹੋ ਗਈ ਤੇ ਕਈ ਥਾਂ ਪਾੜ ਪੈਣ ਨਾਲ ਖੇਤਾਂ ਤੇ ਪਿੰਡਾਂ ਵਿਚ ਪਾਣੀ ਘੁੱਸ ਗਿਆ| ਉਨ੍ਹਾਂ ਕਿਹਾ ਕਿ ਟੀਮਾ ਲਗਾਤਾਰ ਮਿੱਟੀ ਦੇ ਗਟਿਆ ਨਾਲ ਪਾੜਾ ਨੂੰ ਭਰ ਰਹੀਆਂ ਹਨ| 

ਇਸ ਮੌਕੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਦੇ ਜਰੂਰੀ ਰੁਝੇਵਿਆਂ ਕਰਕੇ ਬਾਹਰ ਹੋਣ ਦੀ ਸੂਰਤ ਵਿਚ ਪਿਤਾ ਖਜਾਨ ਸਿੰਘ ਤੇ ਉਨ੍ਹਾਂ ਦੀ ਟੀਮ ਅਧਿਕਾਰੀਆਂ ਨਾਲ ਪਿੰਡਾਂ ਦਾ ਦੌਰਾ ਕਰ ਰਹੀਆਂ ਹਨ| ਉਨ੍ਹਾਂ ਕਿਹਾ ਕਿ ਵਿਧਾਇਕ ਫਾਜ਼ਿਲਕਾ ਦੀਆਂ ਟੀਮਾ ਨੂੰ ਵਿਸ਼ੇਸ਼ ਹਦਾਇਤਾਂ ਹਨ ਕਿ ਲਗਾਤਾਰ ਪਿੰਡਾਂ ਦਾ ਦੌਰਾ ਕੀਤਾ ਜਾਵੇ ਤੇ ਕਿਸਾਨਾਂ ਵੀਰਾ ਨਾਲ ਮਿਲ ਕੇ ਇਸ ਸਥਿਤੀ ਨਾਲ ਨਜੀਠੀਆ ਜਾਵੇ| ਉਨ੍ਹਾਂ ਕਿਸਾਨ ਭਰਾਵਾਂ ਨੂੰ ਵਿਸ਼ਵਾਸ਼ ਦਵਾਇਆ ਕਿ ਜੋ ਵੀ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਏਗਾ ਰਿਪੋਰਟ ਉਪਰੰਤ ਉਸਦੀ ਭਰਪਾਈ ਕਰਵਾਈ ਜਾਵੇਗੀ| ਉਨ੍ਹਾਂ ਕਿਹਾ ਕਿ ਕਿਸਾਨ ਭਰਾਵਾਂ ਦਾ ਕਿਸੇ ਤਰ੍ਹਾਂ ਨਾਲ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ|

ਇਸ ਮੌਕੇ ਐਸ ਸੀ ਡਰੇਨ ਵਿਭਾਗ ਰਾਜਨ ਢੀਂਗੜਾ, ਕਾਰਜਕਾਰੀ ਇੰਜਨੀਅਰ ਗੁਰਵੀਰ ਸਿੰਘ, ਐਸ ਡੀ ਓ ਜਗਸੀਰ ਸਿੰਘ ਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ |

Leave a Reply

Your email address will not be published. Required fields are marked *