ਵੋਟ ਚੋਰੀ ਤੋਂ ਬਾਅਦ ਰਾਸ਼ਨ ਚੋਰੀ ਦੀ ਸਾਜਿਸ਼ ਖਿਲਾਫ਼ ਲੋਕ ਹੋਏ ਲਾਮਬੰਦ

ਮਾਨਸਾ, 26 ਅਗਸਤ:
ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਵਿਰੁੱਧ ਵੱਡੀ ਸਾਜਿਸ਼ ਰਚੀ ਜਾ ਰਹੀ ਹੈ ਜਿਸ ਤਹਿਤ ਪੰਜਾਬ ਦੇ 55 ਲੱਖ ਲੋਕਾਂ ਦਾ ਮੁਫ਼ਤ ਰਾਸ਼ਨ ਬੰਦ ਕਰ ਦਿੱਤਾ ਜਾਵੇਗਾ। ਹੁਣ ਤੱਕ ਪੰਜਾਬ ਦੇ 1.53 ਕਰੋੜ ਲੋਕਾਂ ਨੂੰ ਰਾਸ਼ਨ ਮਿਲ ਰਿਹਾ ਸੀ, ਪਰ ਭਾਜਪਾ ਸਰਕਾਰ ਨੇ 55 ਲੱਖ ਲੋਕਾਂ ਦੀ ਇਹ ਸਹੂਲਤ ਖ਼ਤਮ ਕਰਨ ਦਾ ਫੈਸਲਾ ਕੀਤਾ ਹੈ। ਹਰੇਕ ਤਿੰਨ ਗਰੀਬ ਪਰਿਵਾਰਾਂ ਵਿਚੋਂ ਇਕ ਦਾ ਰਾਸ਼ਨ ਖੋਹਿਆ ਜਾ ਰਿਹਾ ਹੈ। ਇਹ ਸਰਕਾਰੀ ਫੈਸਲਾ ਨਾ ਹੋ ਕੇ ਪੰਜਾਬ ਦੇ ਗਰੀਬਾਂ, ਮਜ਼ਦੂਰਾਂ, ਕਿਸਾਨਾਂ ਤੇ ਆਮ ਪਰਿਵਾਰਾਂ ਦੇ ਚੁੱਲ੍ਹਿਆਂ ‘ਤੇ ਸਿੱਧਾ ਹਮਲਾ ਹੈ।
ਇਸ ਤਾਨਾਸ਼ਾਹੀ ਫੈਸਲੇ ਖਿਲਾਫ਼ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੇ ਸਖ਼ਤ ਸਟੈਂਡ ਉਪਰੰਤ ਪਿਛਲੇ ਦਿਨੀਂ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ, ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਅਤੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਤੇ ਮਾਰਕਿਟ ਕਮੇਟੀ ਮਾਨਸਾ ਗੁਰਪ੍ਰੀਤ ਸਿੰਘ ਭੁੱਚਰ ਨੇ ਇਕ ਅਹਿਮ ਪ੍ਰੈਸ ਕਾਨਫਰੰਸ ਬੁਲਾ ਕੇ ਭਾਜਪਾ ਸਰਕਾਰ ਦੇ ਇਸ ਫੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਲੋਕਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੋਣ ਦਾ ਐਲਾਨ ਕੀਤਾ ਹੈ।
ਅੱਜ ਇੱਥੇ ਆਪ ਦੇ ਮੀਡੀਆ ਇੰਚਾਰਜ ਰਣਦੀਪ ਸ਼ਰਮਾ ਅਤੇ ਜ਼ਿਲ੍ਹਾ ਮੀਡੀਆ ਸਕੱਤਰ ਕਮਲਜੀਤ ਸਿੱਧੂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਫੈਸਲੇ ਖਿਲਾਫ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿਚ ਲੋਕਾਂ ਦੀ ਲਾਮਬੰਦੀ ਲਈ ਜਨ ਸਭਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਤਾਂ ਜੋ ਗਰੀਬ ਤੇ ਲੋੜਵੰਦ ਲੋਕਾਂ ਦੇ ਹੱਕਾਂ ‘ਤੇ ਵੱਜ ਰਹੇ ਇਸ ਡਾਕੇ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦੇ ਲਈ ਮੈਪਡ ਲੀਡਰ ਰਾਜਵਿੰਦਰ ਕੌਰ ਖਾਲਸਾ ਨੂੰ ਮਾਨਸਾ ਦੇ ਵਾਰਡ ਨੰਬਰ 01 ਤੋਂ 05, ਹਰਜੀਤ ਸਿੰਘ ਨੂੰ ਪਿੰਡ ਬਰਨਾਲਾ, ਭਰਪੂਰ ਸਿੰਘ ਨੂੰ ਪਿੰਡ ਠੂਠਿਆਂਵਾਲੀ, ਸ਼ਰਨਜੀਤ ਕੌਰ ਨੂੰ ਮਾਨਸਾ ਦੇ ਵਾਰਡ ਨੰਬਰ 01 ਤੋਂ 17, ਅਮਰਜੀਤ ਜੋਗਾ ਨੂੰ ਪਿੰਡ ਅਕਲੀਆ, ਰੜ੍ਹ, ਝੱਬਰ, ਜੋਗਾ, ਆਸ਼ੂ ਬਾਂਸਲ ਨੂੰ ਮਾਨਸਾ ਦੇ ਵਾਰਡ ਨੰਬਰ 18 ਤੋਂ 27, ਰਮੇਸ਼ ਖਿਆਲਾ ਨੂੰ ਪਿੰਡ ਖਿਆਲਾ ਖੁਰਦ, ਧਲੇਵਾਂ, ਦਲੇਲ ਸਿੰਘ ਵਾਲਾ, ਬੱਪੀਆਣਾ, ਫਫੜੇ ਭਾਈ ਕੇ, ਕੋਟ ਲੱਲੂ, ਖਿੱਲਣ, ਖਿਆਲਾ ਕਲਾਂ, ਮਲਕਪੁਰ, ਅਤਲਾ ਖੁਰਦ ਤੇ ਸਮਾਓਂ, ਅਜੈਬ ਸਿੰਘ ਨੂੰ ਪਿੰਡ ਬੁਰਜ ਢਿੱਲਵਾਂ, ਖੜਕ ਸਿੰਘ ਵਾਲਾ, ਉੱਭਾ, ਬੁਰਜ ਹਰੀ, ਬੁਰਜ ਰਾਠੀ, ਭਾਈ ਦੇਸਾ, ਕੱਲ੍ਹੋ, ਕੋਟਲੀ ਕਲਾਂ, ਗੁਰਥੜੀ, ਹੀਰੋ ਕਲਾਂ, ਬੀਰ ਖੁਰਦ, ਹੋਡਲਾ, ਮੋਹਰ ਸਿੰਘ ਵਾਲਾ, ਜੱਸੜਵਾਲਾ ਤੇ ਮੂਲਾ ਸਿੰਘ ਵਾਲਾ, ਕਿਰਤਪਾਲ ਕੀਰਤੀ ਨੂੰ ਚਕੇਰੀਆਂ, ਖਾਰਾ, ਬਰਨਾਲਾ, ਨਰਿੰਦਰਪੁਰਾ, ਹੀਰੇਵਾਲਾ, ਸਹਾਰਨਾ, ਡੇਲੂਆਣਾ, ਮਾਨਸਾ ਖੁਰਦ, ਅਸਪਾਲ, ਅਸਪਾਲ ਕੋਠੇ, ਮਾਨਬੀਬੜੀਆਂ, ਭੈਣੀਬਾਘਾ, ਤਾਮਕੋਟ, ਠੂਠਿਆਂਵਾਲੀ ਕੈਂਚੀਆਂ, ਨਵਨੀਤ ਸਿੰਘ ਨੂੰ ਅਨੂਪਗੜ੍ਹ, ਮਾਖਾ ਚਹਿਲਾਂ, ਅਲੀਸ਼ੇਰ ਖੁਰਦ, ਅਲੀਸ਼ੇਰ ਕਲਾਂ, ਮੌਜੋ ਕਲਾਂ, ਮੌਜੋ ਖੁਰਦ, ਮੱਤੀ, ਅਤਲਾ ਕਲਾਂ ਤੇ ਰੱਲਾ, ਪਰਗਟ ਸਿੰਘ ਕਾਲਾ ਨੂੰ ਭੁਪਾਲ ਕਲਾਂ, ਭੁਪਾਲ ਖੁਰਦ, ਕੋਟੜਾ, ਖੀਵਾ ਕਲਾਂ, ਦਿਆਲੂ, ਖੀਵਾ ਖੁਰਦ, ਢੈਪਈ ਤੇ ਸੰਦੀਪ ਸਿੰਘ ਭੀਖੀ ਦੇ ਵਾਰਡ ਨੰਬਰ 01 ਤੋਂ 13 ਵਿਚ ਲੋਕਾਂ ਦੀ ਲਾਮਬੰਦੀ ਲਈ ਟੀਮ ਦੇ ਤੌਰ ‘ਤੇ ਤੈਨਾਤ ਕੀਤਾ ਗਿਆ ਹੈ।
ਕੇਂਦਰ ਸਰਕਾਰ ਨੇ ਜੁਲਾਈ ਤੋਂ ਪੰਜਾਬ ਦੇ 23 ਲੱਖ ਗਰੀਬ ਲੋਕਾਂ ਦਾ ਰਾਸ਼ਨ ਇਹ ਕਹਿ ਕੇ ਰੋਕ ਦਿੱਤਾ ਕਿ ਉਨ੍ਹਾਂ ਨੇ ਈ-ਕੇ.ਵਾਈ.ਸੀ ਨਹੀਂ ਕਰਵਾਈ। ਭਾਜਪਾ ਸਤੰਬਰ ਮਹੀਨੇ ਤੋਂ ਲਗਭਗ 32 ਲੱਖ ਹੋਰ ਪੰਜਾਬੀਆਂ ਦਾ ਰਾਸ਼ਨ ਇਹ ਕਹਿ ਕੇ ਰੋਕਣ ਜਾ ਰਹੀ ਹੈ ਕਿ ਇਹ ਲੋਕ ਗਰੀਬ ਨਹੀਂ ਹਨ।
ਭਾਜਪਾ ਦੁਆਰਾ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਲਈ ਬਣਾਏ ਗਏ ਮਾਪਦੰਡ ਗਲਤ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਵੱਲੋਂ ਸਪਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਜਿੰਨ੍ਹਾਂ ਚਿਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਿਸੇ ਦਾ ਰਾਸ਼ਨ ਕਾਰਡ ਨਹੀਂ ਕੱਟਿਆ ਜਾਵੇਗਾ, ਕਿਸੇ ਘਰ ਦਾ ਚੁੱਲ੍ਹਾ ਨਹੀਂ ਬੁਝੇਗਾ, ਕਿਸੇ ਮਾਂ ਦੀ ਰਸੋਈ ਖਾਲੀ ਨਹੀਂ ਹੋਵੇਗੀ ਅਤੇ ਕੋਈ ਵੀ ਬੱਚਾ ਭੁੱਖਾ ਨਹੀਂ ਸੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 01 ਕਰੋੜ 29 ਲੱਖ ਲਾਭਪਾਤਰੀਆਂ ਦੀ ਤਸਦੀਕ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਬਾਕੀ ਕੰਮ ਵੀ ਛੇ ਮਹੀਨਿਆਂ ਵਿਚ ਪੂਰਾ ਕਰ ਲਿਆ ਜਾਵੇਗਾ।
ਇਸ ਸਬੰਧੀ ਸਰਕਾਰ ਤੋਂ ਸਮਾਂ ਮੰਗਿਆ ਗਿਆ ਹੈ ਅਤੇ ਪੰਜਾਬ ਸਰਕਾਰ ਦੀ ਟੀਮ ਘਰ ਘਰ ਜਾ ਕੇ ਹਰ ਪਰਿਵਾਰ ਦੀ ਸਥਿਤੀ ਦਾ ਜਾਇਜ਼ਾ ਲਵੇਗੀ। ਪੰਜਾਬੀਆਂ ਦੇ ਹੱਕਾਂ ਅਤੇ ਮਾਣ ਸਨਮਾਨ ਦੀ ਲੜਾਈ ਹੈ ਜਿਸ ਦਾ ਜਵਾਬ ਪੰਜਾਬ ਇਕਜੁੱਟ ਹੋ ਕੇ ਦਵੇਗਾ।
ਇਸ ਮੌਕੇ ਸਟੇਟ ਟਰੇਡ ਜੁਆਇੰਟ ਸੈਕਟਰੀ ਹਰਜੀਤ ਸਿੰਘ ਦੰਦੀਵਾਲ, ਸਰਪੰਚ ਰਾਜ ਸਿੰਘ,ਸਰਪੰਚ ਬੀਰਬਲ ਸਿੰਘ, ਸਰਪੰਚ ਸੰਦੀਲਾ ਸਿੰਘ ਆਦਿ ਮੌਜੂਦ ਸਨ।


Posted

in

,

by

Tags:

Comments

Leave a Reply

Your email address will not be published. Required fields are marked *