ਸੰਸਦ ਮੈਂਬਰ ਮੀਤ ਹੇਅਰ ਨੇ ਧਨੌਲਾ ਵਿਚ 55 ਲੱਖ ਦੇ ਵਿਕਾਸ ਕਾਰਜ ਦਾ ਨੀਂਹ ਪੱਥਰ ਰੱਖਿਆ

ਧਨੌਲਾ, 28 ਸਤੰਬਰ

   ਜ਼ਿਲ੍ਹਾ ਬਰਨਾਲਾ ਵਿੱਚ ਮੌਜੂਦਾ ਪੰਜਾਬ ਸਰਕਾਰ ਦੌਰਾਨ ਸੈਂਕੜੇ ਕਰੋੜ ਰੁਪਏ ਦੇ ਫੰਡ ਵਿਕਾਸ ਕਾਰਜਾਂ ਲਈ ਜਾਰੀ ਕਰਵਾਏ ਗਏ ਹਨ ਅਤੇ ਆਉਂਦੇ ਸਮੇਂ ਵੀ ਵੱਡੀ ਗਿਣਤੀ ਵਿਕਾਸ ਕਾਰਜ ਨੇਪਰੇ ਚਾੜ੍ਹੇ ਜਾਣਗੇ।

 ਇਹ ਪ੍ਰਗਟਾਵਾ ਲੋਕ ਸਭਾ ਮੈਂਬਰ ਸੰਗਰੂਰ ਸ. ਗੁਰਮੀਤ ਸਿੰਘ ਮੀਤ ਹੇਅਰ ਨੇ ਇਥੇ ਸੰਤ ਅਤਰ ਸਿੰਘ ਨਗਰ ਵਿੱਚ 55 ਲੱਖ ਦੇ ਵਿਕਾਸ ਕਾਰਜ ਦੇ ਨੀਂਹ ਪੱਥਰ ਰੱਖਦਿਆਂ ਕੀਤਾ। ਓਨ੍ਹਾਂ ਕਿਹਾ ਕਿ ਆਉਂਦੇ ਦਿਨੀ 1.3 ਕਰੋੜ ਦਾ ਹੋਰ ਟੈਂਡਰ ਖੁੱਲ੍ਹ ਜਾਵੇਗਾ ਜਿਸ ਨਾਲ ਇਹ ਗਰਾਂਟ 1.58 ਕਰੋੜ ਦੀ ਹੋ ਜਾਏਗੀ, ਜਿਸ ਨਾਲ ਸੰਤ ਅਤਰ ਸਿੰਘ ਨਗਰ ਵਿੱਚ ਸੀਵਰੇਜ ਅਤੇ ਗਲੀਆਂ ਦੀ ਕੋਈ ਵੀ ਸਮੱਸਿਆ ਨਹੀੰ ਰਹੇਗੀ।

   ਸੰਸਦ ਮੈਂਬਰ ਸ. ਮੀਤ ਹੇਅਰ ਨੇ ਕਿਹਾ ਕਿ ਧਨੌਲਾ ਦੇ ਵਿਕਾਸ ਲਈ ਜਿੰਨੀ ਗਰਾਂਟ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਆਈ ਹੈ, ਇਸ ਗਰਾਂਟ ਦਾ ਅੱਧਾ ਹਿੱਸਾ ਵੀ ਕਿਸੇ ਹੋਰ ਸਰਕਾਰ ਵਲੋੰ ਨਹੀੰ ਦਿੱਤਾ ਗਿਆ। ਓਨ੍ਹਾਂ ਕਿਹਾ ਕਿ ਇਸ ਇਲਾਕੇ ਦੀਆਂ ਸਿਰਫ਼ ਗਲੀਆਂ ਅਤੇ ਸੜਕਾਂ ਲਈ ਹੀ ਹੁਣ ਤੱਕ ਮਾਨ ਸਰਕਾਰ ਵਲੋੰ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ, ਜਦੋਂਕਿ ਪੱਕਾ ਬਾਗ ਗਰਾਉੰਡ ਵਿੱਚ ਇਨਡੋਰ ਬਾਸਕਟਬਾਲ ਸਟੇਡੀਅਮ, ਵਾਟਰ ਟਰੀਟਮੈਂਟ ਪਲਾਂਟ, ਸਕੂਲਾਂ ਦੀਆਂ ਬਿਲਡਿੰਗਾਂ ਦੀ ਉਸਾਰੀ ਅਤੇ ਦਾਣਾ ਮੰਡੀ ਵਿੱਚ ਸ਼ੈਡ ਇਹ ਵੱਖਰੇ ਕੰਮ ਹਨ ਜਿਨ੍ਹਾਂ ਦੀ ਰਾਸ਼ੀ ਕਰੋੜਾਂ ਰੁਪਏ ਬਣਦੀ ਹੈ।

ਓਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿਸੇ ਵੀ ਸਰਕਾਰ ਵਲੋਂ ਧਨੌਲਾ ਕਮੇਟੀ ਲਈ ਏਨੇ ਫੰਡ ਜਾਰੀ ਨਹੀਂ ਕੀਤੇ ਗਏ, ਜਦਕਿ ਓਨ੍ਹਾਂ ਵਲੋਂ 25 ਕਰੋੜ ਰੁਪਏ ਦੇ ਫੰਡ ਲਿਆਂਦੇ ਗਏ। ਓਨ੍ਹਾਂ ਕਿਹਾ ਕਿ ਇਲਾਕੇ ਦੇ ਜਿਹੜੇ ਕੰਮ ਰਹਿੰਦੇ ਹਨ, ਉਹ ਵੀ ਆਉਂਦੇ ਸਮੇਂ ਕਰਵਾ ਕੇ ਲੋਕਾਂ ਦੇ ਮਸਲਿਆਂ ਨੂੰ ਹੱਲ ਕੀਤਾ ਜਾਵੇਗਾ।

     ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ, ਹਸਨਪ੍ਰੀਤ ਭਾਰਦਵਾਜ, ਵਿਕਰਮ ਸਿੰਘ ਧਨੌਲਾ ਮੈੰਬਰ ਜ਼ਿਲ੍ਹਾ ਯੋਜਨਾ ਬੋਰਡ,  ਰਘਵੀਰ ਸਿੰਘ ਚੰਗਾਲ  ਲਕਸ਼ਮਣ ਸਿੰਘ, ਜਤਿੰਦਰ ਨੀਟੂ ਆਦਿ ਸਮੇਤ ਵੱਡੀ ਗਿਣਤੀ ਸਥਾਨਕ ਲੋਕ ਹਾਜ਼ਰ ਸਨ।


Posted

in

, ,

by

Tags:

Comments

Leave a Reply

Your email address will not be published. Required fields are marked *