ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕੀਤਾ ਪੱਲਸ ਪੋਲੀਓ ਮੁਹਿੰਮ ਦਾ ਆਗਾਜ

ਫਰੀਦਕੋਟ, 12 ਅਕਤੂਬਰ (     ) ਸਿਹਤ ਵਿਭਾਗ ਫਰੀਦਕੋਟ ਵੱਲੋਂ ਅੱਜ ਜਿਲ੍ਹੇ ਭਰ ਵੱਖ-ਵੱਖ ਥਾਵਾਂ ਤੇ ਬੂਥ ਲਗਾ ਕੇ ਮੁਹਿੰਮ ਦੇ ਪਹਿਲੇ ਦਿਨ ਜੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਗਈਆਂ। ਇਸ ਮੁਹਿੰਮ ਦਾ ਉਦਘਾਟਨ ਵੱਖ-ਵੱਖ ਥਾਵਾਂ ਤੇ ਹਲਕਾ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਆ ਕੇ ਕੀਤਾ। ਇਸ ਸਮੇਂ ਉਹਨਾਂ ਦੇ ਨਾਲ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ, ਜਿਲਾ ਟੀਕਾਕਰਣ ਅਫਸਰ ਡਾ. ਹੁਸਨਪਾਲ ਸਿੱਧੂ, ਸੀਨੀਅਰ ਮੈਡੀਕਲ ਅਫਸਰ ਡਾ. ਪਰਮਜੀਤ ਸਿੰਘ ਬਰਾੜ, ਅਰਬਨ ਨੋਡਲ ਅਫਸਰ ਪਲੱਸ ਪੋਲੀਓ ਡਾ. ਦੀਪਕ ਗਰਗ ਅਤੇ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫਸਰ ਡਾ. ਪ੍ਰਭਦੀਪ ਸਿੰਘ ਚਾਵਲਾ ਹਾਜਰ ਸਨ ।
ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜਿਲ੍ਹਾ ਫਰੀਦਕੋਟ ਵਿੱਚ 0 ਤੋਂ 5 ਸਾਲ ਦੇ ਲਗਭਗ 57000 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਕਾਰਜ ਨੂੰ ਨੇਪਰੇ ਚਾੜਣ ਲਈ ਵਿਭਾਗ ਵਲੋਂ ਵੱਖ-ਵੱਖ ਵਿਭਾਗਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਰੋਟਰੀ ਕਲੱਬ ਫਰੀਦਕੋਟ, ਅਰੋਗਿਆ ਭਾਰਤੀ ਫਰੀਦਕੋਟ (ਪੰਜਾਬ) ਆਦਿ ਦਾ ਸਹਿਯੋਗ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਅੱਜ ਪਹਿਲੇ ਦਿਨ ਜਿਲ੍ਹੇ ਵਿੱਚ ਵੱਖ ਵੱਖ ਥਾਵਾਂ ਤੇ ਬੂਥ ਲਗਾ ਕੇ,  ਰੇਲਵੇ ਸਟੇਸ਼ਨ ਅਤੇ ਬੱਸ ਸਟੈਡ ਉੱਪਰ ਸਫਰ ਕਰ ਰਹੇ ਬੱਚਿਆਂ ਨੂੰ ਟਰਾਂਜਿਟ ਟੀਮਾਂ ਵੱਲੋਂ, ਭੱਠਿਆਂ, ਪਥੇਰਾਂ, ਸੈਲਰਾਂ, ਨਿਰਮਾਣ ਅਧੀਨ ਇਮਾਰਤਾਂ ਆਦਿ ਤੇ ਮੌਜੂਦ ਬੱਚਿਆ ਨੂੰ ਜਿਲੇ ਵਿੱਚ ਮੋਬਾਈਲ ਟੀਮਾਂ ਵੱਲੋ ਪੋਲੀਓ ਖੁਰਾਕ ਦਿੱਤੀ ਗਈ।
ਡਾ. ਹੁਸਨਪਾਲ ਸਿੱਧੂ ਜਿਲਾ ਟੀਕਾਕਰਣ ਅਫਸਰ ਨੇ ਦੱਸਿਆ ਕਿ ਹੁਣ ਅਗਲੇ ਦੋ ਦਿਨ ਭਾਵ 13 ਅਤੇ 14 ਅਕਤੂਬਰ ਨੂੰ ਘਰ ਘਰ ਜਾ ਕੇ ਪੋਲੀਓ ਬੂੰਦਾਂ ਪਿਲਾਉਣ ਲਈ ਜਿਲਾ ਫਰੀਦਕੋਟ ਵਿਚ ਲਗਭਗ 500 ਟੀਮਾਂ ਲਗਾਈਆ ਗਈਆ ਹਨ। ਜਿਲੇ ਭਰ ਵਿੱਚ ਪੋਲੀਓ ਟੀਮਾਂ ਦੀ ਸੁਪਰਵੀਜਨ ਲਈ ਵੱਖ ਵੱਖ ਏਰੀਆ ਸੁਪਰਵਾਈਜਰ ਲਗਾਏ ਗਏ ਹਨ । ਇਸ ਮੁਹਿੰਮ ਵਿੱਚ ਏ.ਐਨ.ਐਮ, ਮਲਟੀਪਰਪਜ ਹੈਲਥ ਵਰਕਰ (ਮੇਲ), ਆਸ਼ਾ ਵਰਕਰ, ਆਂਗਣਵਾੜੀ ਵਰਕਰ ਆਦਿ ਨੂੰ ਵੈਕਸੀਨੇਟਰ ਲਗਾਇਆ ਗਿਆ ਹੈ ਅਤੇ ਇਸ ਤੋ ਇਲਾਵਾ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਂਵਾ ਦੇ ਨੁਮਾਇੰਦਿਆਂ ਤੋਂ ਵੀ ਹਰੇਕ ਪੱਖੋ ਸਹਿਯੋਗ ਲਿਆ ਜਾ ਰਿਹਾ ਹੈ ।
ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਅਸ਼ਵਨੀ ਬਾਂਸਲ, ਰੋਟਰੀ ਸਕੱਤਰ ਦਵਿੰਦਰ ਸਿੰਘ ਪੰਜਾਬ ਮੋਟਰਜ, ਅਸ਼ੋਕ ਸੱਚਰ, ਡਾ. ਬਲਜੀਤ ਸ਼ਰਮਾ, ਐਡਵੋਕੇਟ ਲਲਿਤ ਮੋਹਨ ਗੁਪਤਾ, ਐਡਵੋਕੇਟ ਅਤੁਲ ਗੁਪਤਾ, ਗਗਨਦੀਪ ਸਿੰਘ, ਸੰਜੀਵ ਗਰਗ, ਇੰਜ. ਜੀਤ ਸਿੰਘ, ਸ੍ਰ. ਗਿਆਨ ਸਿੰਘ, ਡਾ. ਹਰਪ੍ਰੀਤ ਸਿੰਘ, ਸੇਵਾ ਮੁਕਤ ਬੀਪੀੳ ਅਮਰਜੀਤ ਸਿੰਘ, ਰਾਜਿੰਦਰ ਦਾਸ ਰਿੰਕੂ ਅਤੇ ਨਰਸਿੰਗ ਵਿਦਿਆਰਥੀ ਵੀ ਹਾਜਰ ਸਨ ।


Posted

in

, ,

by

Comments

Leave a Reply

Your email address will not be published. Required fields are marked *