ਨੰਗਲ ਬਾਈਸਾਈਕਲ ਟਰੱਸਟ ਵੱਲੋਂ ਨੰਗਲ ਦੀ ਸੁੰਦਰਤਾ ਨੂੰ ਵਧਾਉਣ ਲਈ ਸ਼ਲਾਘਾਯੋਗ ਉਪਰਾਲਾ- ਹਰਜੋਤ ਸਿੰਘ ਬੈਂਸ

ਨੰਗਲ 08 ਫਰਵਰੀ: ਅੱਜ ਨੰਗਲ ਵਿੱਚ ਆਯੋਜਿਤ ਕਾਈਟ ਫੈਸਟੀਵਲ ਨੰਗਲ ਵਾਈ ਸਾਈਕਲ ਟਰੱਸਟ ਵੱਲੋਂ ਆਯੋਜਿਤ ਕੀਤਾ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਸ਼ਾਮਿਲ ਹੋਏ।
         ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਸ੍ਰੀ ਅਨੰਦਪੁਰ ਸਾਹਿਬ ਨੇ ਨੰਗਲ ਬਾਈਸਾਈਕਲ ਟੀਮ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਟੀਮ ਨੰਗਲ ਦਾ ਨਾਮ ਦੇਸ਼ ਭਰ ਵਿੱਚ ਰੌਸ਼ਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨੰਗਲ ਦੀ ਕੁਦਰਤੀ ਖੂਬਸੂਰਤੀ ਅਤੇ ਸੈਰ-ਸਪਾਟੇ ਨੂੰ ਦੁਬਾਰਾ ਉਭਾਰਨ ਲਈ ਨੰਗਲ ਬਾਈਸਾਈਕਲ ਟੀਮ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
        ਕੈਬਨਿਟ ਮੰਤਰੀ ਨੇ ਦੱਸਿਆ ਕਿ ਪਿਛਲੇ ਸਾਲ ਰਨ ਫੋਰ ਯੂਨੀਇਟੀ (ਮੈਰਾਥਨ) ਅਤੇ ਸਾਈਕਲਿੰਗ ਇਵੈਂਟ ਦਾ ਆਯੋਜਨ ਕੀਤਾ ਗਿਆ ਸੀ ਅਤੇ ਹੁਣ ‘ਕਾਈਟ ਫੈਸਟੀਵਲ ਨੰਗਲ’ ਰਾਹੀਂ ਸੈਂਕੜਿਆਂ ਦੀ ਗਿਣਤੀ ਵਿੱਚ ਨੌਜਵਾਨਾਂ ਨੇ ਭਾਗ ਲਿਆ। ਇਸ ਵਿੱਚ ਚੰਡੀਗੜ੍ਹ, ਊਨਾ, ਮਹਿਤਪੁਰ, ਹਿਮਾਚਲ ਪ੍ਰਦੇਸ਼ ਸਮੇਤ ਆਸ-ਪਾਸ ਦੇ ਪਿੰਡਾਂ ਤੋਂ ਬੱਚੇ ਅਤੇ ਨੌਜਵਾਨ ਸ਼ਾਮਲ ਹੋਏ। ਇਸ ਵਿੱਚ ਲਗਭਗ 100 ਤੋਂ ਵੱਧ ਬੱਚਿਆਂ ਵੱਲੋਂ ਚਾਈਨਾ ਡੋਰ ਦੇ ਖਿਲਾਫ ਮੁਕਾਬਲਿਆਂ ਵਿੱਚ ਭਾਗ ਲੈ ਕੇ ਜਾਗਰੂਕਤਾ ਦਾ ਸੁਨੇਹਾ ਦਿੱਤਾ ਗਿਆ।
      ਹਰਜੋਤ ਸਿੰਘ ਬੈਂਸ ਨੇ ਚਾਈਨਾ ਡੋਰ ਨੂੰ ਜਾਨਲੇਵਾ ਦੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਕੁਝ ਪਲਾਂ ਦੀ ਮਨੋਰੰਜਨ ਲਈ ਕਿਸੇ ਦੀ ਜ਼ਿੰਦਗੀ ਖਤਰੇ ਵਿੱਚ ਨਾ ਪਾਈ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਅਤੇ ਗੈਂਗਸਟਰਾਂ ਖਿਲਾਫ਼ ਸਖ਼ਤ ਕਾਰਵਾਈ ਕਰ ਰਹੀ ਹੈ, ਪਰ ਸਮਾਜਕ ਜ਼ਿੰਮੇਵਾਰੀ ਨਿਭਾਉਣਾ ਵੀ ਹਰ ਨਾਗਰਿਕ ਦਾ ਫਰਜ ਹੈ।
       ਉਨ੍ਹਾਂ ਐਲਾਨ ਕੀਤਾ ਕਿ ਨੰਗਲ ਵਿੱਚ ਜਲਦੀ ਹੀ ਲਿਟਰੇਚਰ ਫੈਸਟੀਵਲ, ਮੈਰਾਥਨ ਅਤੇ ਮਿਊਜ਼ਿਕ ਫੈਸਟੀਵਲ ਵਰਗੇ ਹੋਰ ਕਾਰਜਕ੍ਰਮ ਕਰਵਾਏ ਜਾਣਗੇ। ਸਥਾਨਕ ਕਲਾਕਾਰਾਂ, ਸੋਸ਼ਲ ਮੀਡੀਆ ਇਨਫਲੂਐਂਸਰਾਂ ਅਤੇ ਨੌਜਵਾਨਾਂ ਦੀ ਭਾਗੀਦਾਰੀ ਦੀ ਵੀ ਉਨ੍ਹਾਂ ਭਰਪੂਰ ਸ਼ਲਾਘਾ ਕੀਤੀ।
     ਕੈਬਨਿਟ ਮੰਤਰੀ ਨੇ ਨੰਗਲ ਬਾਈਸਾਈਕਲ ਟੀਮ ਨੂੰ ਇਸ ਉਪਰਾਲੇ ਲਈ 1 ਲੱਖ ਰੁਪਏ ਦੀ ਮੱਦਦ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਸਮਾਜਿਕ ਤੇ ਸੱਭਿਆਚਾਰਕ ਕਾਰਜਕ੍ਰਮਾਂ ਲਈ ਸਰਕਾਰ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਕਾਈਟ ਫੈਸਟੀਵਲ ਤੋ ਬਾਅਦ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਡੀ.ਆਈ.ਜੀ ਗੁਲਨੀਤ ਸਿੰਘ ਖੁਰਾਨਾ, ਚਰਨਪ੍ਰੀਤ ਸਿੰਘ ਚੀਫ ਇੰਜੀਨਿਅਰ, ਸਚਿਨ ਪਾਠਕ ਐਸ.ਡੀ.ਐਮ ਨੰਗਲ ਵੀ ਵਿਸੇਸ਼ ਤੌਰ ਤੇ ਮੋਜੂਦ ਹੋਏ।
   ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾਂ ਪ੍ਰਧਾਨ, ਪੱਮੂ ਢਿੱਲੋਂ, ਸਤੀਸ਼ ਚੋਪੜਾ ਬਲਾਕ ਪ੍ਰਧਾਨ, ਮਨੋਜ ਰਾਣਾ, ਰੋਹਿਤ ਗਰਗ ਟਰੱਸਟੀ, ਕਰਨ ਚੋਧਰੀ ਟਰੱਸਟੀ, ਨੀਰਜ ਕੋਸ਼ਲ ਟਰੱਸਟੀ, ਐਡਵੋਕੇਟ ਤਰੁਣ ਚੋਧਰੀ ਟਰੱਸਟੀ, ਅਭਿਸ਼ੇਕ ਸ਼ਰਮਾ, ਪਾਰਥ ਸ਼ਰਮਾ, ਅਭਿਨਵ ਸ਼ਰਮਾ, ਸਾਹਿਲ ਅਨੰਦਾ, ਨਿਤਿਨ ਬਾਸੋਵਾਲ, ਅੰਕੁਸ਼, ਸੁਮਿਤ ਭਾਰਤਵਾਜ, ਗੁਰਜਿੰਦਰ ਸਿੰਘ, ਡਾ.ਜਤਿੰਦਰ ਤੇ ਵੱਡੀ ਗਿਣਤੀ ਵਿਚ ਪਤਵੰਤੇ ਹਾਜ਼ਰ ਆਦਿ ਹਾਜਰ ਸਨ।


Posted

in

,

by

Comments

Leave a Reply

Your email address will not be published. Required fields are marked *