ਚਰਨ ਗੰਗਾ ਖੱਡ ਦੇ ਬੰਨ ’ਤੇ ਨਜਾਇਜ਼ ਬਣੀਆਂ ਝੁੱਗੀਆਂ ਹਟਾਈਆਂ ਗਈਆਂ

ਸ੍ਰੀ ਅਨੰਦਪੁਰ ਸਾਹਿਬ, 08 ਫਰਵਰੀ: ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਦੇ ਦਿਸ਼ਾ ਨਿਰਦੇਸ਼ਾ ਅਤੇ ਨਗਰ ਕੌਂਸਲ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਵਿੱਚ ਹੋਲਾ ਮਹੱਲਾ ਤੋ ਪਹਿਲਾ ਦੀਆਂ ਸਫਾਈ ਨੂੰ ਮੁੱਖ ਰੱਖਦਿਆਂ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਸਾਫ਼-ਸੁਥਰਾ ਅਤੇ ਨਸ਼ਾ-ਮੁਕਤ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
       ਇਸ ਮੁਹਿੰਮ ਤਹਿਤ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਗੁਰਦੀਪ ਸਿੰਘ, ਸੈਨੇਟਰੀ ਇੰਸਪੈਕਟਰ ਮਦਨ ਲਾਲ ਅਤੇ ਸਮੂਹ ਨਗਰ ਕੌਂਸਲ ਟੀਮ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਚਰਨ ਗੰਗਾ ਖੱਡ ਦੇ ਬੰਨ ’ਤੇ ਨਜਾਇਜ਼ ਤੌਰ ’ਤੇ ਬਣੀਆਂ ਝੁੱਗੀਆਂ-ਝੋਪੜੀਆਂ ਨੂੰ ਹਟਾਇਆ ਗਿਆ। ਇਨ੍ਹਾਂ ਥਾਵਾਂ ਤੋਂ ਗੈਰਕਾਨੂੰਨੀ ਤੌਰ ’ਤੇ ਨਸ਼ਿਆਂ ਦਾ ਧੰਦਾ ਹੋਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਕਾਰਨ ਇਲਾਕੇ ਦੇ ਵਸਨੀਕਾਂ ਵਿੱਚ ਚਿੰਤਾ ਦਾ ਮਾਹੌਲ ਸੀ।
      ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਝੁੱਗੀਆਂ ਨੂੰ ਪਹਿਲਾਂ ਵੀ ਹਟਾਇਆ ਗਿਆ ਸੀ, ਪਰ ਕੁਝ ਲੋਕਾਂ ਵੱਲੋਂ ਮੁੜ ਇੱਥੇ ਕਬਜ਼ਾ ਕਰਕੇ ਨਜਾਇਜ਼ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਇਸ ਵਾਰ ਪੁਲਿਸ ਦੀ ਮਦਦ ਨਾਲ ਮੁਹਿੰਮ ਨੂੰ ਸਖ਼ਤੀ ਨਾਲ ਅਮਲ ਵਿੱਚ ਲਿਆ ਕੇ ਇਨ੍ਹਾਂ ਕਬਜ਼ਿਆਂ ਨੂੰ ਦੁਬਾਰਾ ਹਟਾਇਆ ਗਿਆ ਹੈ।
       ਨਗਰ ਕੌਂਸਲ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਵਿੱਚ ਸਰਕਾਰ ਅਤੇ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕੀਤਾ ਜਾਵੇ, ਤਾਂ ਜੋ ਸਮਾਜ ਵਿੱਚੋਂ ਨਸ਼ੇ ਵਰਗੇ ਕੋਹੜ ਨੂੰ ਮੁਕਾ ਕੇ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ।
       ਇਸ ਮੌਕੇ ਮਦਨ ਲਾਲ ਸੈਨੇਟਰੀ ਇੰਸਪੈਕਟਰ, ਗੁਰਦੇਵ ਸਿੰਘ ਬਹਿਲੂ ਟੈਕਸ ਇੰਸਪੈਕਟਰ, ਸੁਲਿੰਦਰ ਕੁਮਾਰ ਸ਼ਾਂਟੂ, ਰਮੇਸ਼ਵਰ ਸੋਨੀ, ਰਾਮ ਗੋਪਾਲ ਗੋਪੀ, ਪਰਮਜੀਤ ਸੋਨੂੰ ਸਫਾਈ ਸੁਪਰਵਾਈਜ਼ਰ, ਰਜਿੰਦਰ ਕਾਲਾ, ਲੋਕੇਸ਼ ਕੁਮਾਰ, ਰਕੇਸ਼ ਵਿੱਕੀ, ਰੋਹਿਤ ਕੁਮਾਰ, ਸੰਜੂ ਝੱਜ, ਸ਼ਾਮ ਲਾਲ ਕਰੂਰਾ, ਪ੍ਰਦੀਪ ਨਾਹਰ, ਅਨਿਲ ਰਾਣਾ ਆਦਿ ਹਾਜ਼ਰ ਸਨ।


Posted

in

, ,

by

Comments

Leave a Reply

Your email address will not be published. Required fields are marked *