ਮਾਨਸਿਕ ਤਣਾਅ, ਡਿਪ੍ਰੈਸ਼ਨ, ਚਿੰਤਾ ਜਾਂ ਹੋਰ ਮਨੋਵਿਗਿਆਨਕ ਦਿੱਕਤਾਂ ਸਬੰਧੀ ਮਦਦ ਲਈ 1800-89-14416 ਜਾਂ 14416 ਤੇ ਕੀਤਾ ਜਾਵੇ ਸੰਪਰਕ 

ਮਾਲੇਰਕੋਟਲਾ, 28 ਫਰਵਰੀ –   

         ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਟੈਲੀ-ਮਾਨਸ ਪ੍ਰੋਜੈਕਟ ਦਾ ਮਕਸਦ ਲੋਕਾਂ ਨੂੰ ਲੋੜ ਪੈਣ ਤੇ ਜਲਦ ਤੋਂ ਜਲਦ ਮੁਫ਼ਤ ਮਾਨਸਿਕ ਸਿਹਤ ਸਲਾਹ ਪ੍ਰਦਾਨ ਕਰਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਲੇਰਕੋਟਲਾ ਡਾ. ਰਮਨਦੀਪ ਸਿੰਗਲਾ ਨੇ ਦੱਸਿਆ ਕਿ ਇਹ ਸੇਵਾ ਪੰਜਾਬ ਵਿੱਚ 20 ਤੋਂ ਵੱਧ ਭਾਸ਼ਾਵਾਂ ਵਿੱਚ 24 ਘੰਟੇ ਉਪਲੱੱਬਧ ਹੈ, ਤਾਂ ਜੋ ਲੋੜ ਪੈਣ ਤੇ ਵਰਗ ਦੇ ਲੋਕ ਇਸ ਦਾ ਲਾਭ ਲੈ ਸਕਣ।

             ਉਨ੍ਹਾਂ ਦੱਸਿਆ ਕਿ ਕੋਈ ਵੀ ਵਿਅਕਤੀ ਮਾਨਸਿਕ ਤਣਾਅ, ਡਿਪ੍ਰੈਸ਼ਨ, ਚਿੰਤਾ, ਘਬਰਾਹਟ, ਨਸ਼ੇ ਦੀ ਆਦਤ, ਪਰਿਵਾਰਕ ਸਮੱਸਿਆਵਾਂ ਜਾਂ ਹੋਰ ਮਨੋਵਿਗਿਆਨਕ ਦਿੱਕਤਾਂ ਸਬੰਧੀ ਮਦਦ ਲਈ ਟੋਲ-ਫ੍ਰੀ ਨੰਬਰ 1800-89-14416 ਜਾਂ 14416 ‘ਤੇ ਸੰਪਰਕ ਕਰ ਸਕਦਾ ਹੈ। ਕਾਲ ਕਰਨ ਵਾਲੇ ਦੀ ਪਹਿਚਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ ਅਤੇ ਪ੍ਰਸ਼ਿਕਸ਼ਿਤ ਕੌਂਸਲਰ ਤੁਰੰਤ ਸਲਾਹ ਅਤੇ ਮਾਰਗਦਰਸ਼ਨ ਪ੍ਰਦਾਨ ਕਰਦੇ ਹਨ।

                 ਡਾ. ਸਿੰਗਲਾ ਨੇ ਕਿਹਾ ਕਿ ਟੈਲੀ-ਮਾਨਸ ਸੇਵਾ ਨਾਲ ਹੁਣ ਤੱਕ ਪੰਜਾਬ ਵਿੱਚ 35,000 ਤੋਂ ਵੱਧ ਲੋਕ ਲਾਭਾਨਵਿਤ ਹੋ ਚੁੱਕੇ ਹਨ। ਜ਼ਰੂਰਤ ਪੈਣ ‘ਤੇ ਮਰੀਜ਼ਾਂ ਨੂੰ ਨਜ਼ਦੀਕੀ ਸਿਹਤ ਸੰਸਥਾਵਾਂ ਨਾਲ ਵੀ ਜੋੜਿਆ ਜਾਂਦਾ ਹੈ, ਤਾਂ ਜੋ ਉਨ੍ਹਾਂ ਨੂੰ ਵਧੀਆ ਇਲਾਜ ਮਿਲ ਸਕੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਮਾਨਸਿਕ ਸਿਹਤ ਵੀ ਸਰੀਰਕ ਸਿਹਤ ਜਿਤਨੀ ਹੀ ਮਹੱਤਵਪੂਰਨ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਮਨੋਵਿਗਿਆਨਕ ਪਰੇਸ਼ਾਨੀ ਦੌਰਾਨ ਹਿੰਮਤ ਨਾ ਹਾਰਦੇ ਹੋਏ ਟੈਲੀ-ਮਾਨਸ ਸੇਵਾ ਦਾ ਲਾਭ ਲੈਣ। ਸਿਹਤ ਵਿਭਾਗ ਮਾਲੇਰਕੋਟਲਾ ਲੋਕਾਂ ਦੀ ਸੇਵਾ ਲਈ ਹਮੇਸ਼ਾ ਵਚਨਬੱਧ ਹੈ। 

              ਇਸ ਮੌਕੇ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਸੀਮਾ ਜੱਸਲ, ਐੱਸ.ਐੱਮ.ਓ ਅਹਿਮਦਗੜ੍ਹ ਡਾ. ਜੋਤੀ ਕਪੂਰ , ਮਾਨਸਿਕ ਰੋਗਾਂ ਦੇ ਮਾਹਿਰ  ਡਾ. ਅਸ਼ੋਕ, ਮਾਸ ਮੀਡੀਆ ਵਿੰਗ ਤੋਂ ਰਣਬੀਰ ਸਿੰਘ ਢੰਡੇ ਹਾਜਰ ਰਹੇ।


Posted

in

, ,

by

Comments

Leave a Reply

Your email address will not be published. Required fields are marked *