ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਪਰਮ ਸੰਤ ਸਵਾਮੀ ਪ੍ਰੇਮ ਵਿਵੇਕਾਨੰਦ ਦੀ ਹਾਜ਼ਰੀ ਵਿਚ ਫਿਰੋਜ਼ਪੁਰ -ਫਾਜ਼ਿਲਕਾ ਰੋਡ ਤੋਂ ਪਿੰਡ ਬੈਲਰ ਵਿਖ਼ੇ 69 ਲੱਖ ਦੀ ਲਾਗਤ ਨਾਲ ਬਾਬਾ ਭੁੱਮਣ ਸ਼ਾਹ

ਜਲਾਲਾਬਾਦ, ਫਾਜ਼ਿਲਕਾ 17 ਮਾਰਚ
ਪਰਮ ਸੰਤ ਸਵਾਮੀ ਵਿਵੇਕਾਨੰਦ ਨੇ ਫਿਰੋਜ਼ਪੁਰ -ਫਾਜ਼ਿਲਕਾ ਰੋਡ ਤੋਂ ਪਿੰਡ ਬੈਲਰ ਵਿਖ਼ੇ 69 ਲੱਖ ਦੀ ਲਾਗਤ ਨਾਲ ਬਾਬਾ ਭੁੱਮਣ ਸ਼ਾਹ ਮਾਰਗ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਵਿਧਾਇਕ ਜਲਾਲਾਬਾਦ ਸ੍ਰੀ ਜਗਦੀਪ ਕੰਬੋਜ ਗੋਲਡੀ ਵਿਸ਼ੇਸ਼ ਤੌਰ *ਤੇ ਮੌਜੂਦ ਸਨ।
ਪਰਮ ਸੰਤ ਸਵਾਮੀ ਵਿਵੇਕਾਨੰਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੜਕ ਦਾ ਨਾਮ ਬਾਬਾ ਭੁੱਮਣ ਸ਼ਾਹ ਮਾਰਗ ਦੇ ਨਾਮ ਰੱਖਣਾ ਹੀ ਸਮਾਜ ਵਿਚ ਸੰਤਾਂ ਦੇ ਮਾਣ-ਸਨਮਾਨ ਨੂੰ ਦਰਸ਼ਾਉਂਦਾ ਹੈ।ਉਨ੍ਹਾਂ ਕਿਹਾ ਕਿ ਸੜਕ ਦੀ ਉਸਾਰੀ ਕਰਨਾ ਤੇ ਸੜਕਾਂ ਨੂੰ ਚੋੜਾ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਬਾਬਾ ਜੀ ਦੇ ਨਾਮ *ਤੇ ਸੜਕਾਂ ਦੀ ਉਸਾਰੀ ਨਾਲ ਸਮਾਜ ਅੰਦਰ ਜਿਥੇ ਉਨ੍ਹਾਂ ਦੀ ਯਾਦ ਬਣੀ ਰਹਿੰਦੀ ਹੈ ਉਥੇ ਉਨ੍ਹਾਂ ਵੱਲੋਂ ਸਮਾਜ ਅੰਦਰ ਲੋਕਾਂ ਦੇ ਕੀਤੇ ਗਏ ਉਦਾਰ ਦੀ ਵੀ ਚੇਤਨਾ ਬਣੀ ਰਹਿੰਦੀ ਹੈ।
ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਨੇ ਪਰਮ ਸੰਤ ਸਵਾਮੀ ਵਿਵੇਕਾਨੰਦ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦੇਹਰਾਦੂਨ ਵਿਖੇ ਸੰਗਤਾ ਨੂੰ ਆਪਣੇ ਵਿਚਾਰਾਂ ਨਾਲ ਨਿਹਾਲ ਕਰ ਰਹੇ ਹਨ ਤੇ ਉਨ੍ਹਾਂ 2.60 ਕਿਲੋਮੀਟਰ ਲੰਬਾਈ ਵਾਲੇ ਬਾਬਾ ਭੁੱਮਣ ਸ਼ਾਹ ਮਾਰਗ ਨੂੰ ਚੋੜਾ ਕਰਨ ਦਾ ਨੀਂਹ ਪੱਥਰ ਰੱਖ ਕੇ ਇਲਾਕੇ ਨੂੰ ਸਨਮਾਨ ਭੇਂਟ ਕੀਤਾ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਕਾਫੀ ਗਿਣਤੀ ਵਿਚ ਨਵੀਆਂ ਸੜਕਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਤੇ ਸੜਕਾਂ ਨੂੰ ਚੌੜਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਲਾਕੇ ਦੀ ਪ੍ਰਗਤੀ ਲਈ ਤਤਪਰ ਹੈ ਤੇ ਹਲਕੇ ਦਾ ਬਹੁਪੱਖੀ ਵਿਕਾਸ ਕਰਨ ਲਈ ਪੰਜਾਬ ਲਗਾਤਾਰ ਫੰਡ ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਰਮਾਂ ਵਾਲੇ ਹਨ ਜੋ ਅੱਜ ਦੇਹਰਾਦੂਨ ਤੋਂ ਸੰਤ ਜੀ ਉਨ੍ਹਾਂ ਦੀ ਇਸ ਇਲਾਕੇ ਦੀ ਸੜਕ ਦਾ ਨੀਂਹ ਪੱਥਰ ਰੱਖਣ ਲਈ ਪਹੁੰਚੇ ਹਨ ਤੇ ਉਨ੍ਹਾਂ ਇਥੇ ਪਹੁੰਚ ਕੇ ਜਿਥੇ ਇਲਾਕੇ ਨੂੰ ਅਸ਼ੀਰਵਾਦ ਦਿੱਤਾ ਉਥੇ ਸਾਰੀ ਸੰਗਤਾਂ ਨੂੰ ਆਪਣੇ ਵਿਚਾਰ ਪੇਸ਼ ਕੀਤੇ।


Posted

in

, ,

by

Comments

Leave a Reply

Your email address will not be published. Required fields are marked *