Category: Punjab1
-

ਐਸ.ਏ.ਐਸ.ਨਗਰ ਜ਼ਿਲ੍ਹੇ ਵਿੱਚ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਤੋਂ ਵਸੂਲਿਆ 3.36 ਕਰੋੜ ਰੁਪਏ ਦਾ ਜੁਰਮਾਨਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਦਸੰਬਰ, 2024: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਗਤੀਵਿਧੀਆਂ ਵਿਰੁੱਧ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਉਂਦੇ ਹੋਏ ਪਿਛਲੇ ਛੇ ਮਹੀਨਿਆਂ ਦੌਰਾਨ 3.36 ਕਰੋੜ ਰੁਪਏ ਦੇ ਜੁਰਮਾਨੇ ਦੀ ਵਸੂਲੀ ਤੋਂ ਇਲਾਵਾ ਚਾਲੂ ਸਾਲ ਦੌਰਾਨ ਕੁੱਲ 14 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ…
-

ਜਿਲ੍ਹਾ ਸੈਨਿਕ ਬੋਰਡ ਫਰੀਦਕੋਟ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੀ ਪ੍ਰਧਾਨਗੀ ਹੇਠ ਹੋਈ
ਫਰੀਦਕੋਟ 18 ਦਸੰਬਰ ()ਜਿਲ੍ਹਾ ਸੈਨਿਕ ਬੋਰਡ ਫਰੀਦਕੋਟ ਦੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਨਰਭਿੰਦਰ ਸਿੰਘ ਗਰੇਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਹਾਇਕ ਕਮਿਸ਼ਨਰ ਮਿਸ ਤੁਸ਼ਿਤਾ ਗੁਲਾਟੀ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਮੀਟਿੰਗ ਦੀ ਸੁ਼ਰੂਆਤ ਕਰਦੇ ਹੋਏ ਗਰੁੱਪ ਕੈਪਟਨ ਦਵਿੰਦਰ ਸਿੰਘ ਢਿੱਲੋਂ (ਰਿਟਾ) ਸਕੱਤਰ ਜਿ਼ਲ੍ਹਾ ਸੈਨਿਕ ਬੋਰਡ ਫਰੀਦਕੋਟ ਨੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ ਵੱਖ…
-

ਡਿਪਟੀ ਕਮਿਸ਼ਨਰ ਨੇ ਟੀ ਬੀ ਦੇ ਖਾਤਮੇ ਲਈ ਟਾਸਕ ਫੋਰਸ ਕੀਤੀ ਗਠਿਤ
ਅੰਮ੍ਰਿਤਸਰ 18 ਦਸੰਬਰ 2024– ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਜਿਲ੍ਹੇ ਵਿੱਚ ਟੀ ਬੀ ਦੇ ਖਾਤਮੇ ਲਈ ਟਾਸਕ ਫੋਰਸ ਦਾ ਗਠਨ ਕਰਦੇ ਹੋਏ ਹਦਾਇਤ ਕੀਤੀ ਕਿ ਹਰੇਕ ਮਰੀਜ਼ ਦਾ ਰਿਕਾਰਡ ਰੱਖਿਆ ਜਾਵੇ ਅਤੇ ਹਰੇਕ ਲੋੜਵੰਦ ਮਰੀਜ਼ ਨੂੰ ਮਾਹਿਰਾਂ ਦੀ ਸਲਾਹ ਅਨੁਸਾਰ ਸਹੀ ਖੁਰਾਕ ਦਿੱਤੀ ਜਾਵੇ। ਅੱਜ ਵਿਸ਼ੇਸ਼ ਤੌਰ ਉੱਤੇ ਕੀਤੀ ਗਈ ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ…
-

ਠੰਢ ਵਧਣ ਕਾਰਨ ਤਣੇ ਦੀ ਗੁਲਾਬੀ ਸੁੰਡੀ ਦਾ ਕਣਕ ਦੀ ਫ਼ਸਲ ਉੱਪਰ ਪ੍ਰਭਾਵ ਘਟਿਆ- ਮੁੱਖ ਖੇਤੀਬਾੜੀ ਅਫ਼ਸਰ
ਫਰੀਦਕੋਟ 18 ਦਸੰਬਰ 2024 ( ) ਚਾਲੂ ਹਾੜ੍ਹੀ ਸੀਜ਼ਨ ਦੌਰਾਨ ਦਸੰਬਰ ਮਹੀਨੇ ਵਿਚ ਤਾਪਮਾਨ ਵੱਧ ਹੋਣ ਕਾਰਨ ਤਣੇ ਦੀ ਗੁਲਾਬੀ ਸੁੰਡੀ ਕਣਕ ਦੀ ਫ਼ਸਲ ਦਾ ਨੁਕਸਾਨ ਕਰ ਰਹੀ ਹੈ, ਪਰ ਹੁਣ ਮੌਸਮ ਵਿਚ ਆਈ ਤਬਦੀਲੀ ਕਾਰਨ ਸਰਦੀ ਵਧਣ ਦੇ ਨਾਲ ਸੁੰਡੀ ਸੁਸਤ ਹਾਲਤ ਵਿੱਚ ਜਾਣ ਕਾਰਨ ਕਣਕ ਦੀ ਫ਼ਸਲ ਦਾ ਨੁਕਸਾਨ ਘਟ ਜਾਵੇਗਾ। ਬਲਾਕ ਫ਼ਰੀਦਕੋਟ ਦੇ ਵੱਖ ਵੱਖ ਪਿੰਡਾਂ…
-

ਡੇਅਰੀ ਵਿਕਾਸ ਵਿਭਾਗ ਨੇ ਪਿੰਡ ਹਰੀਏਵਾਲਾ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਾਇਆ
ਫਰੀਦਕੋਟ 18 ਦਸੰਬਰ 2024 ( ) ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਫਰੀਦਕੋਟ ਸ਼੍ਰੀ ਨਿਰਵੈਰ ਸਿੰਘ ਬਰਾੜ ਦੀ ਅਗਵਾਈ ਵਿੱਚ ਵਿਭਾਗ ਵਲੋਂ ਪਿੰਡ ਹਰੀਏਵਾਲਾ, ਬਲਾਕ ਕੋਟਕਪੂਰਾ ਜਿਲ੍ਹਾ ਫਰੀਦਕੋਟ ਵਿਖੇ ਦੁੱਧ ਉਤਪਾਦਕ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਸ਼੍ਰੀ ਨਿਰਵੈਰ ਸਿੰਘ ਬਰਾੜ ਵਲੋਂ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਜਿਵੇਂ ਕਿ ਦੋ ਹਫਤੇ ਤੇ ਚਾਰ ਹਫਤੇ ਦੀ ਸਿਖਲਾਈ, 2 ਤੋਂ 20 ਪਸ਼ੂਆਂ…
-

‘ਅਰਪਣ ਸਮਾਰੋਹ’: ਜਲੰਧਰ ਕਮਿਸ਼ਨਰੇਟ ਪੁਲਿਸ ਨੇ 13 ਕਰੋੜ ਰੁਪਏ ਦੀ ਕੀਮਤ ਦੀਆਂ ਜ਼ਬਤ ਕੀਤੀਆਂ ਵਸਤੂਆਂ ਅਸਲ ਮਾਲਕਾਂ ਨੂੰ ਕੀਤੀਆਂ ਵਾਪਸ
ਚੰਡੀਗੜ੍ਹ/ਜਲੰਧਰ, 18 ਦਸੰਬਰ:ਪੁਲਿਸ ਅਤੇ ਜਨਤਾ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਮਹੱਤਵਪੂਰਨ ਕਦਮ ਚੁੱਕਦਿਆਂ, ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ 13 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਦਾ ਜ਼ਬਤ ਕੀਤਾ ਸਮਾਨ ਉਨ੍ਹਾਂ ਦੇ ਅਸਲ ਮਾਲਕਾਂ ਨੂੰ ਸਫਲਤਾਪੂਰਵਕ ਵਾਪਸ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ…
-

ਇਸਲਾਮਾਬਾਦ ਪੁਲਿਸ ਸਟੇਸ਼ਨ ’ਤੇ ਹਮਲਾ: ਡੀਜੀਪੀ ਗੌਰਵ ਯਾਦਵ ਨੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ
ਚੰਡੀਗੜ੍ਹ/ਅੰਮ੍ਰਿਤਸਰ/ਜਲੰਧਰ, 17 ਦਸੰਬਰ: ਅੰਮ੍ਰਿਤਸਰ ਦੇ ਇਸਲਾਮਾਬਾਦ ਪੁਲਿਸ ਥਾਣੇ ’ਤੇ ਹੋਏ ਹਮਲੇ ਦੇ ਮੱਦੇਨਜ਼ਰ, ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਮੰਗਲਵਾਰ ਨੂੰ ਸ਼ਹਿਰ ਦਾ ਦੌਰਾ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਪੇਸ਼ੇਵਰ ਪੁਲਿਸਿੰਗ ਯਕੀਨੀ ਬਣਾਉਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਹ ਦੌਰਾ, ਮੰਗਲਵਾਰ ਤੜਕੇ 3 ਵਜੇ ਇਸਲਾਮਾਬਾਦ ਪੁਲਿਸ ਥਾਣੇ ’ਤੇ…
-

ਵਿਜੈ ਦਿਵਸ ਦੇ ਸਬੰਧ ਵਿੱਚ ਆਸਫ ਵਾਲਾ ਵਿਖੇ ਕਰਵਾਈ ਗਈ ਮੈਰਾਥਾਨ
ਫਾਜ਼ਿਲਕਾ 17 ਦਸੰਬਰਵਿਜੈ ਦਿਵਸ ਦੇ ਸੰਬੰਧ ਵਿੱਚ ਆਸਫ ਵਾਲਾ ਵਿਖੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਜ਼ਿਲਾ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਦੀ ਮੈਰਾਥਾਨ ਕਰਵਾਈ ਗਈ । ਲੜਕੇ ਅਤੇ ਲੜਕੀਆਂ ਦੀ ਅਲੱਗ ਅਲੱਗ ਹੋਈ ਮੈਰਾਥਨ ਨੂੰ ਕਰਨਲ ਚੰਦਰਕਾਂਤ ਸ਼ਰਮਾ ਨੇ ਝੰਡੀ ਵਿਖਾ ਕੇ ਰਵਾਨਾ ਕੀਤਾ। ਵਿਦਿਆਰਥੀਆਂ ਨੇ ਉਤਸਾਹ ਨਾਲ ਇਸ ਮੈਰਾਥੋਨ ਵਿੱਚ ਭਾਗ ਲਿਆ ਅਤੇ ਦੇਸ਼ ਲਈ ਆਪਾਂ…
-

ਪੰਜਾਬ ਦੇ ਪੇਸ ਵਿੰਟਰ ਕੈਂਪਸ ਕਰ ਰਹੇ ਹਨ ਅਕਾਦਮਿਕ ਉੱਤਮਤਾ ਅਤੇ ਮੁਕਾਬਲੇ ਦੀ ਭਾਵਨਾ ਦਾ ਸੰਚਾਰ
ਚੰਡੀਗੜ੍ਹ, 17 ਦਸੰਬਰ: ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਪੰਜਾਬ ਅਕਾਦਮਿਕ ਕੋਚਿੰਗ ਫ਼ਾਰ ਐਕਸੀਲੈਂਸ (ਪੇਸ) ਤਹਿਤ ਮੋਹਾਲੀ, ਜਲੰਧਰ ਅਤੇ ਬਠਿੰਡਾ ਦੇ ਰੈਜ਼ੀਡੈਂਸ਼ੀਅਲ ਮੈਰੀਟੋਰੀਅਸ ਸਕੂਲਾਂ ਵਿੱਚ ਇੱਕ ਅਹਿਮ ਰੈਜ਼ੀਡੈਂਸ਼ੀਅਲ ਵਿੰਟਰ ਕੈਂਪ ਦੀ ਸ਼ੁਰੂਆਤ ਕੀਤੀ ਹੈ। ਇਹ ਕੈਂਪ 11ਵੀਂ ਅਤੇ 12ਵੀਂ ਦੇ ਉਨ੍ਹਾਂ ਵਿਦਿਆਰਥੀਆਂ ’ਤੇ ਕੇਂਦਿ੍ਰਤ ਹੈ ਜੋ ਆਈ.ਆਈ.ਟੀ.-ਜੇ.ਈ.ਈ. ਅਤੇ ਐਨ.ਈ.ਈ.ਟੀ. ਵਰਗੀਆਂ ਮੁਕਾਬਲਾ ਪ੍ਰੀਖਿਆਵਾਂ ਵਿੱਚ ਸਫ਼ਲ ਹੋਣ ਦੇ…
-

10,000 ਰੁਪਏ ਰਿਸ਼ਵਤ ਲੈਣ ਵਾਲਾ ਪੁਲਿਸ ਸਬ-ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ
ਚੰਡੀਗੜ੍ਹ, 17 ਦਸੰਬਰ, 2024: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਸਬ-ਇੰਸਪੈਕਟਰ ਦਲਜੀਤ ਸਿੰਘ (ਹੁਣ ਸੇਵਾਮੁਕਤ), ਜੋ ਕਿ ਉਸ ਸਮੇਂ ਪੁਲਿਸ ਥਾਣਾ ਛਾਉਣੀ, ਅੰਮ੍ਰਿਤਸਰ ਵਿਖੇ ਤਾਇਨਾਤ ਸੀ, ਨੂੰ 10000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇਸ ਸਮੇਂ ਉਹ ਐਨ.ਡੀ.ਪੀ.ਐਸ. ਕਾਨੂੰਨ ਅਧੀਨ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ…
-

ਸਿਹਤ ਵਿਭਾਗ ਫਾਜਿਲਕਾ ਵਲੋਂ ਦਕਸ਼ਤਾ ਪ੍ਰੋਗਰਾਮ ਅਧੀਨ ਕਮਿਊਨਿਟੀ ਹੈਲਥ ਅਫ਼ਸਰਾਂ ਅਤੇ ਸਟਾਫ਼ ਨਰਸਾਂ ਨੂੰ ਕਰਵਾਈ ਟ੍ਰੇਨਿੰਗ :
ਫਾਜ਼ਿਲਕਾ 17 ਦਸੰਬਰਪੰਜਾਬ ਸਰਕਾਰ ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ। ਸਿਵਲ ਸਰਜਨ ਫਾਜਿਲਕਾ ਡਾ ਲਹਿੰਬਰ ਰਾਮ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਦੇਖ ਰੇਖ ਵਿੱਚ ਅੱਜ ਦਫ਼ਤਰ ਸਿਵਲ ਸਰਜਨ ਵਿਖੇ ਦਕਸ਼ਤਾ ਪ੍ਰੋਗ੍ਰਾਮ ਸਬੰਧੀ ਕਮਿਊਨਿਟੀ ਹੈਲਥ ਅਫ਼ਸਰ ਅਤੇ ਸਟਾਫ਼ ਨਰਸਾਂ ਦੀ ਟ਼ੇਨਿੰਗ ਕਰਵਾਈ ਗਈ। ਇਸ ਸਮੇਂ ਡਾ…
-

ਸੜ੍ਹਕ ਹਾਦਸਾ ਵਾਪਰਨ ‘ਤੇ ਸੂਚਨਾ ਤੁਰੰਤ ਹੈਲਪਲਾਈਨ ਨੰਬਰ 112 ਜਾਂ ਨੇੜਲੇ ਸੜ੍ਹਕ ਸੁਰੱਖਿਆ ਫੋਰਸ ਦਸਤੇ ਨੂੰ ਦਿੱਤੀ ਜਾਵੇ
ਐਸ.ਏ.ਐਸ.ਨਗਰ, 17 ਦਸੰਬਰ, 2024: ਜ਼ਿਲ੍ਹਾ ਐਸ.ਏ.ਐਸ.ਨਗਰ ਦੇ ਸੀਨੀਅਰ ਕਪਤਾਨ ਪੁਲਿਸ, ਦੀਪਕ ਪਾਰਿਕ, ਕਪਤਾਨ ਪੁਲਿਸ (ਟ੍ਰੈਫਿਕ) ਹਰਿੰਦਰ ਸਿੰਘ ਮਾਨ ਵੱਲੋਂ ਐਸ.ਏ.ਐਸ.ਨਗਰ ਵਿੱਚ “ਰੋਡ ਸਾਈਡ ਐਕਸੀਡੈਂਟਾਂ” (ਸੜ੍ਹਕ ਹਾਦਸਿਆਂ) ਨੂੰ ਠੱਲ੍ਹ ਪਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਉਪ ਕਪਤਾਨ ਪੁਲਿਸ (ਟ੍ਰੈਫਿਕ) ਕਰਨੈਲ ਸਿੰਘ ਵੱਲੋਂ ਟ੍ਰੈਫਿਕ ਕਰਮਚਾਰੀਆਂ ਨੂੰ ਨਾਲ ਲੈ ਕੇ ਲਾਂਡਰਾ, ਸਨੇਟਾ ਅਤੇ ਕੁਰਾਲੀ ਰੋਡ ਤੇ ਰਿਫਲੈਕਟਰ ਟੇਪ,…
-

ਸਰਕਾਰੀ ਖਜ਼ਾਨੇ ਨੂੰ ਖ਼ੋਰਾ ਲਾਉਣ ਵਾਲਾ ਭਗੌੜਾ ਠੇਕੇਦਾਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਚੰਡੀਗੜ੍ਹ, 17 ਦਸੰਬਰ, 2024 – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਬਿਊਰੋ ਵੱਲੋਂ ਦਰਜ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਅੰਮ੍ਰਿਤਸਰ ਦੇ ਇੱਕ ਭਗੌੜੇ ਪ੍ਰਾਈਵੇਟ ਠੇਕੇਦਾਰ ਵਿਕਾਸ ਖੰਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਮੁਲਜ਼ਮ ਨੇ ਕਈ ਵਾਰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ, (ਏ.ਆਈ.ਟੀ.) ਅੰਮ੍ਰਿਤਸਰ ਵਿੱਚ ਨਿਧਾਰਿਤ ਕੀਮਤ ਤੋਂ ਬਹੁਤ ਘੱਟ…
-

ਬੱਚਿਆਂ ਅੰਦਰ ਨਿਮੋਨੀਆ ਦੀ ਸਮੇਂ ਸਿਰ ਪਛਾਣ ਜ਼ਰੂਰੀ : ਸਿਵਲ ਸਰਜਨ
ਐੱਸ.ਏ.ਐੱਸ ਨਗਰ 17 ਦਸੰਬਰ, 2024: ਕਾਰਜਕਾਰੀ ਸਿਵਲ ਸਰਜਨ ਡਾ. ਰੇਨੂੰ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ਜ਼ਿਲ੍ਹਾ ਭਰ ’ਚ ਸਾਂਸ ਪ੍ਰੋਗਰਾਮ ਤਹਿਤ ਸਿਹਤ ਟੀਮਾਂ ਵਲੋਂ ਘਰ-ਘਰ ਜਾ ਕੇ ਛੋਟੇ ਬੱਚਿਆਂ ਦੇ ਮਾਪਿਆਂ ਅਤੇ ਹੋਰ ਲੋਕਾਂ ਨੂੰ ਨਿਮੋਨੀਆ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਿਮੋਨੀਆ ਦੇ ਲੱਛਣਾਂ ਦੀ…
-

ਟੀਬੀ ਮੁਕਤ ਭਾਰਤ ਅਭਿਆਨ ਤੇ ਅਨੀਮੀਆ ਮੁਕਤ ਭਾਰਤ ਤਹਿਤ ਸਿਹਤ ਵਿਭਾਗ ਵੱਲੋਂ ਜਾਗਰੂਕਤਾ ਸਮਾਗਮ ਆਯੋਜਿਤ
ਫਿਰੋਜ਼ਪੁਰ ,17 ਦਸੰਬਰ ( ) ਸਿਹਤ ਵਿਭਾਗ ਵਲੋਂ ਟੀਬੀ ਦੇ ਖਾਤਮੇ ਲਈ ਅੱਜ ਟੀਬੀ ਮੁਕਤ ਭਾਰਤ ਅਭਿਆਨ ਤਹਿਤ ਟੀਬੀ ਦੇ ਖਾਤਮੇ ਲਈ 100 ਦਿਨਾਂ ਤੱਕ ਚਲਣ ਵਾਲੀ ਮੁਹਿੰਮ ਹੇਠ ਕੰਟੋਨਮੈਂਟ ਬੋਰਡ ਸੀਨੀਅਰ ਸੈਕੰਡਰੀ ਸਕੂਲ, ਫਿਰੋਜ਼ਪੁਰ ਛਾਉਣੀ ਵਿਖੇ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਚੰਗੀ ਖੁਰਾਕ, ਸੰਤੁਲਿਤ ਭੋਜਨ ਅਤੇ ਅਨੀਮੀਆ ਤੋਂ ਬਚਾਅ ਬਾਰੇ ਜਾਣਕਾਰੀ…
-

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਲਾਭਪਾਤਰੀਆਂ ਨੂੰ ਦਿਵਿਆਂਗ ਸਹਾਇਤਾ ਉਪਕਰਨਾਂ ਦੀ ਵੰਡ
ਮੰਡੀ ਅਰਨੀਵਾਲਾ ਜਲਾਲਾਬਾਦ ਫਾਜ਼ਿਲਕਾ 17 ਦਸੰਬਰਮੰਡੀ ਅਰਨੀਵਾਲਾ ਵਿਖੇ ਹੋਏ ਇੱਕ ਸਮਾਗਮ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਦੇ ਕੈਂਪ ਵਿੱਚ ਲਾਭਪਾਤਰੀਆਂ ਨੂੰ ਦਿਵਿਆਂਗ ਸਹਾਇਤਾ ਉਪਕਰਨਾਂ ਦੀ ਵੰਡ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕਿਹਾ ਕਿ ਸਰਕਾਰ ਲੋਕ ਭਲਾਈ ਲਈ ਦ੍ਰਿੜ ਸੰਕਲਪਿਤ ਹੈ। ਉਹਨਾਂ ਨੇ…
-

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪਿੰਡ ਦੌਧਰ ਵਿਖੇ ਬਰਸੀ ਸਮਾਗਮ ਵਿੱਚ ਸ਼ਿਰਕਤ
ਪਿੰਡ ਦੌਧਰ (ਮੋਗਾ), 17 ਦਸੰਬਰ (000) – ਪੰਜਾਬ ਵਿਧਾਨ ਸਭਾ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਨਿਰਮਲ ਆਸ਼ਰਮ (ਵੱਡਾ ਡੇਰਾ) ਦੌਧਰ ਵਿਖੇ ਸੰਤ ਬਾਬਾ ਸੰਤਾ ਸਿੰਘ ਅਤੇ ਸੰਤ ਬਾਬਾ ਉਜਾਗਰ ਸਿੰਘ ਦੀ ਯਾਦ ਵਿੱਚ ਚੱਲ ਰਹੇ ਤਿੰਨ ਰੋਜ਼ਾ ਬਰਸੀ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸੰਤਾਂ…
-

ਰਜਿਸਟਰਾਰ ਬਾਬਾ ਫ਼ਰੀਦ ਯੂਨੀਵਰਸਿਟੀ ਡਾ. ਰਾਕੇਸ਼ ਗੋਰੀਆ “ਲਾਈਫ ਟਾਈਮ ਅਚੀਵਮੈਂਟ ਐਵਾਰਡ” ਅਤੇ “ਆਨਰੇਰੀ ਫੈਲੋ” ਨਾਲ ਸਨਮਾਨਿਤ
ਫਰੀਦਕੋਟ 17 ਦਸੰਬਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਦੇ ਰਜਿਸਟਰਾਰ ਡਾ: ਰਾਕੇਸ਼ ਕੁਮਾਰ ਗੋਰੀਆ ਨੂੰ ਸੀਮਾ ਡੈਂਟਲ ਕਾਲਜ ਅਤੇ ਹਸਪਤਾਲ, ਰਿਸ਼ੀਕੇਸ਼ ਵਿਖੇ ਫੋਰੈਂਸਿਕ ਓਡੋਂਟੋਲੋਜੀ ਕਮਿਊਨਿਟੀ ਦੁਆਰਾ ਵੱਕਾਰੀ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵਰਣਨਯੋਗ ਹੈ ਕਿ ਡਾ. ਗੋਰੀਆ ਇੰਡੋ-ਪੈਸੀਫਿਕ ਅਕੈਡਮੀ ਆਫ ਫੋਰੈਂਸਿਕ ਓਡੋਂਟੋਲੋਜੀ, ਇੰਡੋ-ਪੈਸੀਫਿਕ ਅਕੈਡਮੀ ਆਫ ਫੋਰੈਂਸਿਕ ਨਰਸਿੰਗ ਸਾਇੰਸ, ਅਤੇ ਸੋਸਾਇਟੀ ਫਾਰ ਪ੍ਰੀਵੈਨਸ਼ਨ ਆਫ ਇੰਜਰੀਜ਼ ਐਂਡ ਕਾਰਪੋਰਲ ਪਨਿਸ਼ਮੈਂਟ…
-

ਆਪਸੀ ਤਾਲਮੇਲ ਤੇ ਸਹਿਯੋਗ ਨਾਲ ਹੋਰ ਵੀ ਬਿਹਤਰ ਬਣਾਈ ਜਾ ਸਕਦੀ ਹੈ ਮੌਕ ਡਰਿੱਲ : ਡਿਪਟੀ ਕਮਿਸ਼ਨਰ
ਬਠਿੰਡਾ, 17 ਦਸੰਬਰ : ਸਬੰਧਤ ਵਿਭਾਗਾਂ ਦੇ ਆਪਸੀ ਤਾਲਮੇਲ ਤੇ ਸਹਿਯੋਗ ਸਦਕਾ ਹੀ ਮੌਕ ਡਰਿੱਲ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਵੱਲੋਂ ਰਿਫਾਇਨਰੀ ਰੋਡ ‘ਤੇ ਕਰਵਾਈ ਗਈ ਆਫ ਸਾਈਟ ਐਮਰਜੈਂਸੀ ਮੌਕ ਡਰਿੱਲ ਮੌਕੇ ਜਾਇਜ਼ਾ ਲੈਣ ਉਪਰੰਤ ਕੀਤਾ। ਇਸ ਮੌਕੇ…
-

ਕਣਕ ਦੀ ਗੁਲਾਬੀ ਸੁੰਡੀ ਲਈ ਖੇਤਾਂ ਦਾ ਨਿਰੀਖਣ ਲਗਤਾਰ ਜਾਰੀ-ਮੁੱਖ ਖੇਤੀਬਾੜੀ ਅਫਸਰ
ਮਾਨਸਾ, 17 ਦਸੰਬਰ : ਮੁੱਖ ਖੇਤੀਬਾੜੀ ਅਫਸਰ ਮਾਨਸਾ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਕਿਤੇ-ਕਿਤੇ ਕਣਕ ਦੀ ਫਸਲ ਵਿੱਚ ਤਣ੍ਹੇ ਦੀ ਗੁਲਾਬੀ ਸੁੰਡੀ ਦਾ ਹਮਲਾ ਵੇਖਿਆ ਜਾ ਰਿਹਾ ਹੈ ਅਤੇ ਇਸ ਸਬੰਧੀ ਜਿਲ੍ਹਾ ਪੱਧਰੀ ਅਤੇ ਬਲਾਕ ਪੱਧਰੀ ਪੈਸਟ ਸਰਵੇਲੈਂਸ ਟੀਮਾਂ ਵੱਲੋਂ ਲਗਾਤਾਰ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਜਾ…