ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਨੂੰ ਲੈ ਕੇ ਸਿਆਸੀ ਆਗੂਆਂ ਨੇ ਸੂਬਾ ਵਾਸੀਆਂ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਖੁਸ਼ੀਆਂ ਦੇ ਤਿਓਹਾਰ ਲੋਹੜੀ ਦੀ ਵਧਾਈ ਦਿੱਤੀ ਹੈ। ਟਵੀਟ ਕਰਦਿਆਂ ਮੁੱਖ ਮੰਤਰੀ ਮਾਨ ਨੇ ਲਿਖਿਆ “ਖੁਸ਼ੀਆਂ ਦੇ ਤਿਓਹਾਰ ਲੋਹੜੀ ਦੀਆਂ ਸਾਰੇ ਪੰਜਾਬੀਆਂ ਨੂੰ ਬਹੁਤ ਬਹੁਤ ਵਧਾਈਆਂ….ਪਰਮਾਤਮਾ ਕਰੇ ਇਹ ਲੋਹੜਈ ਸਾਰਿਆਂ ਦੇ ਵੇਹੜੇ ਖੁਸ਼ਿਆਂ ਦੀ ਸੌਗਾ ਤ ਲੈ ਕੇ ਆਵੇ…ਸਮਾਜ ‘ਚ ਫੈਲੀਆਂ ਦਲਿੱਦਰ ਰੂਪੀ ਬੁਰਾਈਆਂ ਦਾ ਸਫਾਇਆ ਹੋਵੇ… ਈਸ਼ਰ ਦਾ ਪਸਾਰਾ ਹੋਵੇ…ਲੋਹੜੀ ਮੁਬਾਰਕ…!!

ਦੱਸ ਦਈਏ ਕਿ ਸਾਡੇ ਦੇਸ਼ ਵਿੱਚ ਬਹੁਤ ਸਾਰੇ ਤਿਓਹਾਰ ਮਨਾਏ ਜਾਂਦੇ ਹਨ, ਜਿਨ੍ਹਾਂ ਵਿੱਚੋਂ ਲੋਹੜੀ ਦਾ ਤਿਓਹਾਰ ਸਾਰੇ ਹੀ ਭਾਰਤ ਵਿੱਚ ਮੌਸਮ ਉਤਸਵ ਵਜੋਂ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦ ਰੁੱਤ ਦਾ ਤਿਓਹਾਰ ਹੈ।