ਸਰਕਾਰੀ ਬਹੁਤਕਨੀਕੀ ਕਾਲਜ, ਕੋਟਕਪੂਰਾ ਵਿਖੇ ਸਾਈਬਰ ਫਿਜ਼ਿਕਲ ਤੇ ਆਰਟੀਫਿਸ਼ਅਲ ਇੰਟੈਲੀਜੈਂਸ ਲੈਬ ਜਲਦ ਸਥਾਪਿਤ ਹੋਵੇਗੀ-ਸੰਧਵਾਂ

ਫਰੀਦਕੋਟ 19 ਜੂਨ 2025() ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਦੇ ਦਿਸ਼ਾ ਨਿਰਦੇਸ਼ਾਂ ਅਤੇ ਤਕਨੀਕੀ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਸੁਚੱਜੀ ਯੋਗ ਅਗਵਾਈ ਹੇਠ ਇਲਾਕੇ ਦੇ ਸਰਕਾਰੀ ਬਹੁਤਕਨੀਕੀ ਕਾਲਜ ਕੋਟਕਪੂਰਾ ਵਿਖੇ ਇਲਾਕੇ ਦੀ ਪਹਿਲੀ ਸਾਈਬਰ ਫਿਜ਼ੀਕਲ ਲੈਬ ਅਤੇ ਆਰਟੀਫਿਸ਼ਅਤ ਇੰਟੈਲੀਜੈਂਸ ਲੈਬ ਸਥਾਪਿਤ ਕੀਤੀ ਜਾ ਰਹੀ ਹੈ।

          ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਇੰਜੀ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਕਾਲਜ ਵਿਖੇ ਇਹ ਲੈਬ ਸਥਾਪਿਤ ਕਰਨ ਲਈ ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਵਿਧਾਨ ਸਭਾ ਪੰਜਾਬ ਦੀ ਰਹਿਨੁਮਾਈ ਹੇਠ ਸਕੱਤਰ ਤਕਨੀਕੀ ਸਿੱਖਿਆ ਵਿਭਾਗ, ਡਾਇਰੈਕਟਰ ਤਕਨੀਤੀ ਸਿੱਖਿਆ ਵਿਭਾਗ, ਵਧੀਕ ਡਾਇਰੈਕਟਰ ਦਰਸ਼ਨ ਸਿੰਘ ਸਿੱਧੂ ਅਤੇ ਰਵਿੰਦਰ ਸਿੰਘ ਹੁੰਦਲ ਅਤੇ ਵਿਭਾਗ ਦੇ ਕੋਆਰਡੀਨੇਟਰ ਨਵਨੀਤ ਵਾਲੀਆ ਦੇ ਅਣਥੱਕ ਯਤਨਾਂ ਸਦਕਾਂ ਆਈ.ਆਈ.ਟੀ., ਰੋਪੜ ਅਤੇ ਸਰਕਾਰੀ ਬਹੁਤਕਨੀਕੀ ਕਾਲਜ, ਕੋਟਕਪੂਰਾ ਵਿਚਕਾਰ ਮੈਮੋਰੈਂਡਮ ਆਫ ਅੰਡਰਸਟੈਂਡਿੰਗ (ਐਮ.ਓ.ਯੂ.) ਸਾਈਨ ਕੀਤਾ ਗਿਆ ਹੈ, ਜੋ ਕਿ ਪੂਰੇ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ।

          ਉਨ੍ਹਾਂ ਦੱਸਿਆ ਕਿ ਇਸ ਲੈਬ ਨਾਲ ਸੰਸਥਾ ਦੇ ਵਿਦਿਆਰਥੀ ਅਤੇ ਆਮ ਲੋਕ ਆਧੁਨਿਕ ਟੈਕਨਾਲੋਜੀ ਦੇ ਰੂ-ਬ-ਰੂ ਹੋ ਸਕਣਗੇ ਅਤੇ ਆਪਣੇ ਭਵਿੱਖ ਨੂੰ ਉੱਜਵਲ ਕਰ ਸਕਣਗੇ ਤੇ ਨਾਲ ਹੀ ਕੋਟਕਪੂਰਾ ਹਲਕੇ  ਦੇ ਵਿਦਿਆਰਥੀਆਂ ਨੂੰ ਸਕਿੱਲ, ਟ੍ਰੇਨਿੰਗ ਅਤੇ ਪਲੇਸਮੈਂਟ ਵਿੱਚ ਵੀ ਵੱਡੇ ਪੱਧਰ ਤੇ ਮੱਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸ ਉਪਰਾਲੇ ਲਈ ਏ.ਡਬਲਯੂ.ਏ.ਡੀ.ਐੱਚ.  ਦੇ ਡੀਨ ਡਾ. ਪਰਸ਼ਪਿੰਦਰ ਆਈ.ਆਈ.ਟੀ ਰੋਪੜ ਅਤੇ ਡਾ. ਰਾਧਿਕਾ ਤ੍ਰਿਖਾ ਸੀ.ਈ.ਓ, ਆਈ.ਆਈ.ਟੀ. ਰੋਪੜ, ਡਾ. ਅਦਿੱਤਿਆ ਮਦਾਨ ਸੀ.ਈ.ਓ. ਦਾ ਮੁੱਖ ਯੋਗਦਾਨ ਰਿਹਾ ਹੈ।

           ਇਸ ਮੌਕੇ ਵਰਿੰਦਰ ਸਿੰਘ ਐੱਸ.ਡੀ.ਐਮ ਕੋਟਕਪੂਰਾ, ਮੁੱਖ ਦਫ਼ਤਰ ਦੇ ਨੁਮਾਇੰਦੇ ਰਜਨੀ ਮਹਾਜਨ , ਗੁਰਸੇਵਕ  ਸਿੰਘ , ਮਨਮੋਹਨ ਕ੍ਰਿਸ਼ਨ ਸੀਨੀਅਰ ਲੈਕਚਰਾਰ, ਸਤਨਾਮ ਸਿੰਘ ਲੈਕਚਰਾਰ, ਲਖਵਿੰਦਰ ਸਿੰਘ ਲਾਇਬ੍ਰੇਰੀਅਨ ਵੀ ਹਾਜ਼ਰ ਸਨ।

Leave a Reply

Your email address will not be published. Required fields are marked *