ਆਬਕਾਰੀ ਵਿਭਾਗ ਨੇ ਪੁਲਿਸ ਵਿਭਾਗ ਦੀ ਸਹਾਇਤਾ   15 ਹਜ਼ਾਰ ਲੀਟਰ ਕੀਤੀ ਲਾਹਣ ਬਰਾਮਦ

ਮਲੋਟ / ਸ੍ਰੀ ਮੁਕਤਸਰ ਸਾਹਿਰ 24 ਅਪ੍ਰੈਲ
                            ਲੋਕ ਸਭਾ ਚੋਣਾਂ 2024 ਨੂੰ ਧਿਆਣ ਵਿੱਚ ਰੱਖਦੇ ਹੋਏ ਸ੍ਰੀ ਵਿਕਰਮ ਦੇਵ ਠਾਕੁਰ, ਸਹਾਇਕ ਕਮਿਸ਼ਨਰ(ਆਬਕਾਰੀ), ਫਰੀਦਕੋਟ ਰੇਜ਼ ਦੀ ਅਗਵਾਈ ਵਿੱਚ ਨੂੰ ਸ੍ਰੀ ਨਰਿੰਦਰ ਕੁਮਾਰ, ਆਬਕਾਰੀ ਅਫਸਰ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ, ਸ੍ਰੀ ਰਜਨੀਸ਼ ਗਰਗ, ਆਬਕਾਰੀ ਨਿਰੀਖਕ ਸਰਕਲ ਲੰਬੀ, ਸ੍ਰੀ ਸੁਖਵਿੰਦਰ ਸਿੰਘ, ਆਬਕਾਰੀ ਨਿਰੀਖਕ ਸਰਕਲ ਮਲੋਟ, ਜੈਸਲਪ੍ਰੀਤ ਸਿੰਘ, ਆਬਕਾਰੀ ਨਿਰੀਖਕ ਸਰਕਲ ਗਿੱਦੜਬਾਹਾ, ਨਿਰਮਲ ਸਿੰਘ ਆਬਕਾਰੀ ਨਿਰੀਖਕ, ਸਰਕਲ ਫਾਜ਼ਿਲਕਾ ਅਤੇ ਸ੍ਰੀ ਰਣਜੀਤ ਸਿੰਘ, ਐਸ.ਐਚ.ਓ.ਥਾਣਾ ਕਬਰਵਾਲਾ ਸਮੇਤ ਪੁਲਿਸ ਸਟਾਫ ਦੀ ਸਹਾਇਤਾ ਨਾਲ ਕੱਟਿਆਵਾਲੀ ਨਹਿਰ ਉਪਰ ਸਰਚ ਉਪਰੇਸ਼ਨ ਚਲਾਇਆ ਗਿਆ। ਇਸ ਉਪਰੇਸ਼ਨ ਦੌਰਾਨ  15000 ਲੀਟਰ ਲਾਹਣ ਬਰਾਮਦ ਕੀਤੀ ਅਤੇ ਮੌਕੇ ਉਪਰ ਨਸ਼ਟ ਕੀਤੀ ਗਈ।
                                   ਸ੍ਰੀ ਵਿਕਰਮ ਦੇਵ ਠਾਕੁਰ, ਸਹਾਇਕ ਕਮਿਸ਼ਨਰ(ਆਬਕਾਰੀ), ਫਰੀਦਕੋਟ ਰੇਜ਼ ਨੇ ਕਿਹਾ ਕਿ ਲੋਕ ਸਭਾ ਚੋਣਾ ਦੇ ਮੱਦੇ ਨਜਰ ਭਵਿੱਖ ਵਿੱਚ ਵੀ ਆਬਕਾਰੀ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਅਜਿਹੀਆਂ ਮੁਹਿੰਮਾਂ ਚਲਾਉਦਾ ਰਹਿਗੇ।

Leave a Reply

Your email address will not be published. Required fields are marked *