ਰੈੱਡ ਕਰਾਸ ਦਿਵਸ ਦੇ ਸਬੰਧ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਨੀ ਖੇੜਾ ਵਿਖੇ ਜਾਗਰੂਕਤਾ ਸਮਾਗਮ ਅਤੇ ਪ੍ਰਣ ਕਰਵਾਇਆ

ਫਾਜ਼ਿਲਕਾ 7 ਮਈ  

ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜਿਲਕਾ ਦੇ ਹੁਕਮਾਂ ਅਨੁਸਾਰ ਅਤੇ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਦੀ ਦੇਖਰੇਖ ਵਿੱਚ ਵਿਸ਼ਵ ਰੈੱਡ ਕਰਾਸ ਦਿਵਸ ਦੇ ਸਬੰਧ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰਨੀ ਖੇੜਾ ਵਿਖੇ ਜਾਗਰੂਕਤਾ ਸਮਾਗਮ ਕੀਤਾ ਗਿਆ। ਜਿਸ ਵਿੱਚ ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਦਿਵੇਸ਼ ਕੁਮਾਰ ਅਤੇ ਹਰਮੀਤ ਸਿੰਘ ਬੀਈਈ, ਸੁਖਵਿੰਦਰ ਸਿੰਘ ਮਲਟੀਪਰਪਜ਼ ਹੈਲਥ ਵਰਕਰ ਨੇ ਭਾਗ ਗਿਆ।

 ਇਸ ਸਮੇਂ ਵਿਨੋਦ ਖੁਰਾਣਾ ਨੇ ਦੱਸਿਆ ਕਿ ਇਹ ਦਿਨ ਮਨਾਉਣ ਦਾ ਮਕਸਦ ਆਮ ਲੋਕਾਂ ਵਿੱਚ ਰੈੱਡ ਕਰਾਸ ਸਬੰਧੀ ਜਾਗਰੂਕ ਕਰਨਾ, ਮਾਨਵਤਾ ਦੀ ਸੇਵਾ ਕਰਨਾ ਅਤੇ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ ਹੈ। ਉਹਨਾਂ ਦੱਸਿਆ ਕਿ ਇਹ ਦਿਨ ਸ੍ਰੀ ਹੈਨਰੀ ਡੁਨੰਤ ਜਿਨ੍ਹਾਂ ਨੇ ਰੈੱਡ ਕਰਾਸ ਸੰਸਥਾ ਨੂੰ ਹੋਂਦ ਵਿੱਚ ਲਿਆਂਦਾ, ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ। ਇਹ ਦਿਨ ਉਹਨਾਂ ਲੋਕਾਂ ਨੂੰ ਸਮਰਪਿਤ ਹੈ ਜੋ ਬਹੁਤ ਸਾਰੀਆਂ ਕੁਦਰਤੀ ਬਿਪਤਾਵਾਂ ਨਾਲ ਘਿਰੇ ਹਨ, ਐਪੀਡੈਮਿਕ ਬਿਮਾਰੀ ਨਾਲ ਗ੍ਰਹਿਸਤ ਹਨ। ਉਹਨਾਂ ਦੱਸਿਆ ਕਿ ਇਨ੍ਹਾਂ ਲੋਕਾਂ ਦੀ ਸਹਾਇਤਾ ਲਈ ਸਮਾਜ ਵਿੱਚ ਬਹੁਤ ਸਾਰੀਆਂ ਸਵੈ ਸੇਵੀ ਸੰਸਥਾਵਾਂ ਹੋਂਦ ਵਿੱਚ ਆਈਆਂ ਹਨ। ਇਸ ਸਮੇਂ ਮਾਨਵਤਾ ਦੀ ਸੇਵੀ, ਦੀਨ ਦੁਖੀਆਂ ਅਤੇ ਲੋੜਵੰਦਾਂ ਦੀ ਸਹਾਇਤਾ, ਬਿਮਾਰੀਆਂ ਦੀ ਰੋਕਥਾਮ, ਦੇਸ਼ ਦੀ ਉਨਤੀ ਅਤੇ ਖੂਨਦਾਨ ਕਰਨ, ਸ੍ਰੀ ਹੈਨਰੀ ਅਤੇ ਭਾਈ ਘਨ੍ਹਈਆ ਜੀ ਦੇ ਦੱਸੇ ਮਾਰਗਾਂ ਤੇ ਚੱਲਣ ਲਈ ਬੱਚਿਆਂ ਅਤੇ ਅਧਿਆਪਿਕਾਂ ਨੂੰ ਪ੍ਰਣ ਵੀ ਕਰਵਾਇਆ। ਇਸ ਸਮੇਂ ਸਕੂਲ ਸੁਮਨ ਰਾਣੀ  ਵਾਈਸ ਪ੍ਰਿੰਸੀਪਲ, ਅਧਿਆਪਿਕ ਅਤੇ ਬੱਚੇ ਹਾਜ਼ਰ ਸਨ।

Leave a Reply

Your email address will not be published. Required fields are marked *