ਭਾਰਤ ਦੀ ਧਰਮ ਨਿਰਪੱਖਤਾਂ ਤੇ ਅਮੀਰ ਸੰਸਕ੍ਰਿਤੀ ਦੀ ਮਿਸਾਲ ਸੰਸਾਰ ਵਿੱਚ ਹੋਰ ਕਿੱਧਰੇ ਨਹੀ ਮਿਲਦੀ- ਹਰਜੋਤ ਬੈਂਸ

ਨੰਗਲ 22 ਜੁਲਾਈ ()

ਭਾਰਤ ਦੇਸ਼ ਦੀ ਅਮੀਰ ਸੰਸਕ੍ਰਿਤੀ ਅਤੇ ਧਰਮ ਨਿਰਪੱਖਤਾ ਦੀ ਮਿਸਾਲ ਸੰਸਾਰ ਭਰ ਵਿਚ ਹੋਰ ਕਿੱਧਰੇ ਨਹੀ ਮਿਲਦੀ, ਸਾਡੇ ਆਦਿ ਗ੍ਰੰਥਾਂ ਵਿਚ ਦਰਜ ਸ਼ਬਦਾਵਲੀ ਨੇ ਸਮੁੱਚੀ ਮਾਨਵਤਾਂ ਦੇ ਕਲਿਆਣ ਦਾ ਮਾਰਗ ਦਿਖਾਇਆ ਹੈ। ਸੰਤਾਂ ਮਹਾਪੁਰਸ਼ਾਂ ਨੇ ਇਸ ਦੀ ਵਿਆਖਿਆ ਕਰਕੇ ਸਰਲਤਾ ਨਾਲ ਅੱਜ ਦੀ ਪੀੜ੍ਹੀ ਨੂੰ ਸਾਡੇ ਇਤਿਹਾਸ ਤੋਂ ਜਾਣੂ ਕਰਵਾਇਆ ਹੈ।

   ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਸੰਤ ਨਰਾਇਣ ਦਾਸ ਵੈਲਫੇਅਰ ਸੁਸਾਇਟੀ ਪਿੰਡ ਜਾਂਦਲਾ ਅੱਪਰ ਤੇ ਸਮੂਹ ਵਾਸੀਆਂ ਦੇ ਸਹਿਯੋਗ ਨਾਲ 26 ਜੁਲਾਈ ਨੂੰ ਆਯੋਜਿਤ ਹੋਣ ਵਾਲੇ ਸਲਾਨਾ ਮੇਲਾ ਖੁਆਜਾ ਪੀਰ ਜੀ ਦਾ ਪੋਸਟਰ ਰਿਲੀਜ਼ ਕਰਨ ਮੌਕੇ ਕੀਤਾ। ਇਸ ਮੌਕੇ ਪਿੰਡ ਜਾਂਦਲਾ ਵਿਖੇ ਬੇੜਾ ਛੱਡਣ ਦੀ ਰਸਮ  ਵੀ ਅਦਾ ਕੀਤੀ ਜਾਵੇਗੀ ਅਤੇ ਭਜਨ ਬੰਦਗੀ ਦੇ ਧਾਰਮਿਕ ਪ੍ਰੋਗਰਾਮ ਆਯੋਜਿਤ ਹੋਣਗੇ। ਇਲ੍ਹਾਂ ਪ੍ਰੋਗਰਾਮਾ ਵਿੱਚ ਸਹਿਯਾਦਾ ਸੁਖਦੇਵ, ਸਰਬਜੀਤ ਮੱਟੂ, ਗੁਰੀ ਧਾਲੀਵਾਲ ਵਿਸੇਸ਼ ਤੌਰ ਤੇ ਰਸਭਿੰਨੀ ਭਜਨ ਬੰਦਗੀ ਕਰਨਗੇ। ਪੋਸਟਰ ਰਿਲੀਜ਼ ਕਰਨ ਉਪਰੰਤ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਰਵਾਇਤੀ ਤਿਉਹਾਰ ਸਾਡੀ ਸ਼ਾਨ ਹਨ, ਸਾਡਾ ਅਮੀਰ ਵਿਰਸਾ ਧਰਮ, ਸੱਭਿਆਚਾਰ, ਰੀਤੀ-ਰਿਵਾਜ ਸਾਨੂੰ ਜੀਵਨ ਵਿਚ ਹਮੇਸ਼ਾ ਸਹੀ ਰਸਤੇ ਤੇ ਚੱਲਣ ਦਾ ਸੁਨੇਹਾ ਦਿੰਦੇ ਹਨ। ਉਨ੍ਹਾਂ ਨੇ ਇਸ ਮੋਕੇ ਨੌਜਵਾਨਾ, ਬਜੁਰਗਾ ਤੇ ਬੱਚਿਆ ਨੂੰ ਸਾਰੇ ਧਰਮਾ ਦੇ ਤਿਉਹਾਰ ਰਲ ਕੇ ਮਨਾਉਣ ਦਾ ਸੁਨੇਹਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਦਾ ਸਮੁੱਚਾ ਖੇਤਰ ਨੀਮ ਪਹਾੜੀ ਇਲਾਕਾ ਹੈ, ਕੁਦਰਤ ਦਾ ਮਨਮੋਹਕ ਵਾਤਾਵਰਣ ਹੈ, ਦਰਿਆਵਾ ਅਤੇ ਨਹਿਰਾਂ ਨਾਲ ਘਿਰਿਆ ਹੋਇਆ ਇਹ ਇਲਾਕਾ ਖੁਆਜਾ ਜੀ ਦੀ ਸੇਵਾ ਅਤੇ ਆਸ਼ੀਰਵਾਦ ਲੈ ਕੇ ਹੀ ਆਪਣੇ ਜੀਵਨ ਨੂੰ ਸਫਲ ਕਰ ਰਿਹਾ ਹੈ।

   ਇਸ ਮੌਕੇ ਦੀਪਕ ਸੋਨੀ ਬਲਾਕ ਪ੍ਰਧਾਨ, ਰਾਕੇਸ਼ ਕਾਲਾ ਪ੍ਰਧਾਨ, ਰਵੀ ਸੂਦ, ਸ਼ਿਵ ਕੁਮਾਰ ਸਰਪੰਚ, ਰਾਹੁਲ ਸੋਨੀ, ਮਨੂੰ ਪੁਰੀ, ਸੁਧੀਰ, ਰੋਹਿਤ, ਸ਼ਿਵਲੂ ਪੰਡਿਤ ਹਾਜ਼ਰ ਸਨ। 

Leave a Reply

Your email address will not be published. Required fields are marked *