ਵਿਧਾਇਕ ਸੇਖੋਂ ਨੇ ਹਰਦਿਆਲੇਆਣਾ ਵਿਖੇ ਵਿਕਾਸ ਕਾਰਜ ਕਰਵਾਏ ਸ਼ੁਰੂ

ਫਰੀਦਕੋਟ 25 ਜੂਨ,

 ਗ੍ਰਾਮ ਪੰਚਾਇਤ ਹਰਦਿਆਲੇਆਣਾ ਵਿਖੇ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਪਿੰਡ ਦੇ ਗੰਦੇ ਪਾਣੀ ਦੇ ਨਿਕਾਸੀ ਦੀ ਸਮੱਸਿਆ ਦਾ ਹੱਲ ਸ. ਗੁਰਦਿੱਤ ਸਿੰਘ ਸੇਖੋਂ ਐਮ.ਐਲ.ਏ. ਹਲਕਾ ਫ਼ਰੀਦਕੋਟ ਵੱਲੋਂ ਪਿੰਡ ਤੋਂ ਲੈ ਕੇ ਛੱਪੜ ਤੱਕ ਪੰਚਾਇਤ ਵੱਲੋ ਗੰਦੇ ਪਾਣੀ ਦੀ ਨਿਕਾਸੀ ਲਈ ਜਮੀਨਦੋਜ਼ ਪਾਇਪਾਂ ਪਾਉਣ ਦਾ ਕੰਮ ਸ਼ੁਰੂ ਕਰਵਾ ਕੇ ਕੀਤਾ।

ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਨੇ ਦੱਸਿਆ ਕੇ ਜਿਸ ਤਰਾਂ ਨਾਲ ਅੱਜ ਪਿੰਡ ਹਰਦਿਆਲੇਆਣਾ ਦੀ ਪੁਰਾਣੀਆਂ ਸਰਕਾਰਾਂ ਦੇ ਸਮੇਂ ਤੋਂ ਚਲੀ ਆ ਰਹੀ ਮੁਸ਼ਕਲ ਦਾ ਹੱਲ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਨਿਕਲਿਆ ਹੈ ਉਸੇ ਤਰਾਂ ਹਲਕਾ ਫ਼ਰੀਦਕੋਟ ਦੇ ਸਮੂਹ ਪਿੰਡਾਂ ਦੀਆਂ ਮੁਸ਼ਕਲਾਂ ਦਾ ਹੱਲ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਯੋਗ ਅਗਵਾਈ ਵਿੱਚ ਕੱਢਦੇ ਹੋਏ ਸੂਬੇ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ।

ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜ ਪਹਿਲ ਦੇ ਅਧਾਰ ਉਪਰ ਮਿਆਰੀ ਦਰਜੇ ਦੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਵਿੱਚ ਧੜੇ ਬੰਦੀ ਨੂੰ ਛੱਡ ਕੇ ਪਿੰਡਾਂ ਦੇ ਵਿਕਾਸ ਲਈ ਕਿਸੇ ਇੱਕ ਪਾਰਟੀ ਦੀ ਪੰਚਾਇਤ ਨਾ ਚੁਣ ਕੇ ਪਿੰਡ ਦੀ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਕੀਤੀ ਜਾਵੇ ਤਾਂ ਜੋ ਸੂਬੇ ਦੇ ਪਿੰਡਾਂ ਦਾ ਬਾਕੀ ਰਹਿੰਦਾ ਵਿਕਾਸ ਹੋ ਸਕੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਿਕਾ ਬਾਂਸਲ ਪੰਚਾਇਤ ਸਕੱਤਰ,ਅਜੇ ਪਾਲ ਸ਼ਰਮਾ ਪੰਚਾਇਤ ਸਕੱਤਰ,ਬਾਬਾ ਗੁਰਮੀਤ ਸਿੰਘ,ਬਲਜੀਤ ਸਿੰਘ ਰੋਮਾਣਾ, ਸੁਖਦੇਵ ਸਿੰਘ, ਤੀਰਥ ਸਿੰਘ,ਕੁਲਵਿੰਦਰ ਸਿੰਘ (ਤਿੰਨੋ ਸਾਬਕਾ ਪੰਚ),ਸਤਵੰਤ ਸਿੰਘ, ਜਸਕਰਨ ਸਿੰਘ, ਜਗਰੂਪ ਸਿੰਘ, ਲਖਵੰਤ ਸਿੰਘ, ਜਸਵੀਰ ਸਿੰਘ ਕੈਰੋਂ, ਮਹਿੰਦਰ ਸਿੰਘ ਸੰਧੂ, ਗੁਰਵਿੰਦਰ ਸਿੰਘ,ਗੁਰਦਾਸ ਸਿੰਘ, ਕੁਲਵੰਤ ਸਿੰਘ, ਨਿਰਮਲ ਸਿੰਘ ,ਜਗਸੀਰ ਸਿੰਘ ਆਦਿ ਪਿੰਡ ਵਾਸੀ ਹਾਜਰ ਸਨ।

Leave a Reply

Your email address will not be published. Required fields are marked *