ਫ਼ਿਰੋਜ਼ਪੁਰ, ਤਰਨਤਾਰਨ ਦੀਆਂ ਆਬਕਾਰੀ, ਪੁਲਿਸ, ਜੰਗਲਾਤ ਟੀਮਾਂ ਵੱਲੋਂ ਸਾਂਝੇ ਤੌਰ ‘ਤੇ ਛਾਪੇਮਾਰੀ ਦੌਰਾਨ 50,000 ਲੀਟਰ ਤੋਂ ਵੱਧ ਲਾਹਣ ਬਰਾਮਦ

ਫ਼ਿਰੋਜ਼ਪੁਰ, 23 ਮਈ 2024:

        ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਅਤੇ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ ਨਜਾਇਜ਼ ਸ਼ਰਾਬ ਕੱਢਣ ’ਤੇ ਰੋਕ ਲਗਾਉਣ ਦੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਅੱਜ ਫਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੀਆਂ ਆਬਕਾਰੀ, ਪੁਲਿਸ, ਜੰਗਲਾਤ ਵਿਭਾਗ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ‘ਤੇ ਛਾਪੇਮਾਰੀ ਕੀਤੀ ਗਈ।

        ਟੀਮਾਂ ਵਿੱਚ ਆਬਕਾਰੀ ਅਫ਼ਸਰ ਰਜਨੀਸ਼ ਬੱਤਰਾ ਅਤੇ ਇੰਦਰਜੀਤ ਸਹਿਜ਼ਾਰਾ, ਆਬਕਾਰੀ ਇੰਸਪੈਕਟਰ ਰਾਜਬੀਰ ਸਿੰਘ, ਮੋਹਿਤ ਗੁਪਤਾ, ਕਰਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਸਮੇਤ ਦੋਵੇਂ ਜ਼ਿਲ੍ਹਿਆਂ ਦੇ ਆਬਕਾਰੀ ਪੁਲੀਸ ਅਧਿਕਾਰੀ ਸ਼ਾਮਲ ਸਨ।

        ਦੋਵਾਂ ਜ਼ਿਲ੍ਹਿਆਂ ਦੀ ਸਰਹੱਦ ਨਾਲ ਲੱਗਦੇ ਦਰਿਆ ਬਿਆਸ ਅਤੇ ਸਤਲੁਜ ਦੇ ਕੰਢੇ ’ਤੇ ਸਥਿੱਤ ਪਿੰਡ ਕਿੜੀਆਂ ਅਤੇ ਮਰੜ ਵਿਖੇ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਸਵੇਰੇ 9.00 ਵਜੇ ਸ਼ੁਰੂ ਹੋਈ। ਲਾਹਣ, ਤਰਪਾਲਾਂ ਅਤੇ ਲੁਕਵੇਂ ਸਥਾਨਾਂ ਦਾ ਪਤਾ ਲਗਾਉਣ ਲਈ ਡਰੋਨ ਦੀ ਵਰਤੋਂ ਕੀਤੀ ਗਈ ਸੀ ਜਿੱਥੇ ਲਾਹਣ ਕੱਢੀ ਜਾਂਦੀ ਹੈ। ਛਾਪੇਮਾਰੀ ਦੌਰਾਨ ਡਰੋਨ ਦੀ ਮਦਦ ਨਾਲ 10 ਪਲਾਸਟਿਕ ਤਰਪਾਲਾਂ ਨੂੰ ਲੱਭਿਆ ਗਿਆ ਜਿਸ ਵਿੱਚ 50,000 ਲੀਟਰ ਤੋਂ ਵੱਧ ਲਾਹਣ ਸੀ। ਲਾਹਣ ਸਮੇਤ ਚਾਰ ਡਰੰਮ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚਾਰ ਭੱਠੀਆਂ ਨੂੰ ਕਾਬੂ ਕੀਤਾ ਗਿਆ ਜਿੱਥੋਂ 250 ਲੀਟਰ ਨਾਜਾਇਜ਼ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ।

        ਇਸ ਛਾਪੇਮਾਰੀ ਲਈ ਜੰਗਲਾਤ ਵਿਭਾਗ ਤੋਂ ਵਿਸ਼ੇਸ਼ ਇਜਾਜ਼ਤ ਅਤੇ ਸਹਾਇਤਾ ਮੰਗੀ ਗਈ ਹੈ। ਛਾਪੇਮਾਰੀ ਵਿੱਚ ਜੰਗਲਾਤ ਵਿਭਾਗ ਦੇ ਦੋ ਅਧਿਕਾਰੀ ਸ਼੍ਰੀ ਕਮਲਜੀਤ ਸਿੰਘ ਰੇਂਜ ਅਫਸਰ ਅਤੇ ਸ਼੍ਰੀਮਤੀ ਰਾਜਵਿੰਦਰ ਕੌਰ ਵੀ ਸ਼ਾਮਲ ਸਨ। ਇਸ ਸਬੰਧੀ ਥਾਣਾ ਚੋਹਾਲਾ ਸਾਹਿਬ ਵਿਖੇ ਐਫ.ਆਈ.ਆਰ. ਦਰਜ਼ ਕੀਤੀ ਗਈ।

Leave a Reply

Your email address will not be published. Required fields are marked *