Mindblown: a blog about philosophy.

  • ਪਿੰਡ ਉਗਰਾਹਾਂ ਵਿੱਚ ਖੇਡ ਸਟੇਡੀਅਮ ਬਨਾਉਣ ਦੀ ਮੰਗ 25 ਸਾਲਾਂ ਬਾਅਦ ਹੋਈ ਪੂਰੀ

    ਪਿੰਡ ਉਗਰਾਹਾਂ ਵਿੱਚ ਖੇਡ ਸਟੇਡੀਅਮ ਬਨਾਉਣ ਦੀ ਮੰਗ 25 ਸਾਲਾਂ ਬਾਅਦ ਹੋਈ ਪੂਰੀ

    ਪਿੰਡ ਉਗਰਾਹਾਂ, 3 ਅਗਸਤ (000) – ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਵੱਡੇ ਅਤੇ ਮਸ਼ਹੂਰ ਪਿੰਡ ਉਗਰਾਹਾਂ ਵਾਸੀਆਂ ਦੀ ਪਿੰਡ ਵਿੱਚ ਸ਼ਾਨਦਾਰ ਖੇਡ ਸਟੇਡੀਅਮ ਦੀ ਮੰਗ ਆਖ਼ਰ 25 ਸਾਲ ਬਾਅਦ ਪੂਰੀ ਹੋਈ ਹੈ। ਅੱਜ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ ਹਰਪਾਲ ਸਿੰਘ ਚੀਮਾ ਨੇ ਪਿੰਡ ਪਹੁੰਚ ਕੇ ਸਰਪੰਚ ਸ੍ਰ ਗੁਰਪ੍ਰੀਤ ਸਿੰਘ ਸਿੱਧੂ ਅਤੇ ਸਮੂਹ ਪੰਚਾਇਤ…

  • ਸੂਬੇ ਵਿੱਚੋਂ ਨਸ਼ਿਆਂ ਦਾ ਹੋਵੇਗਾ ਮੁਕੰਮਲ ਖ਼ਾਤਮਾ, ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ: ਗੁਰਦੀਪ ਸਿੰਘ ਰੰਧਾਵਾ

    ਸੂਬੇ ਵਿੱਚੋਂ ਨਸ਼ਿਆਂ ਦਾ ਹੋਵੇਗਾ ਮੁਕੰਮਲ ਖ਼ਾਤਮਾ, ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ: ਗੁਰਦੀਪ ਸਿੰਘ ਰੰਧਾਵਾ

    ਕਲਾਨੌਰ/ਧਾਰੀਵਾਲ/ਗੁਰਦਾਸਪੁਰ, 03 ਅਗਸਤ (        ) – ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਪੰਜਾਬ ਵਿੱਚੋਂ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਡੇਰਾ ਬਾਬਾ ਨਾਨਕ ਦੇ ਵਿਧਾਇਕ ਸ. ਗੁਰਦੀਪ ਸਿੰਘ ਰੰਧਾਵਾ ਨੇ ਬੀਤੀ ਸ਼ਾਮ ਹਲਕੇ ਦੇ ਪਿੰਡ ਬਜ਼ੁਰਗਵਾਲ, ਦੁੱਲਾਨੰਗਲ ਅਤੇ ਬਾਂਗੋਵਾਣੀ…

  • ਡਰੇਨ ਵਿਚ ਪਾਣੀ ਦੇ ਉਵਰਫਲੋਅ ਨੂੰ ਰੋਕਣ ਅਤੇ ਆਏ ਪਾੜ ਨੂੰ ਬਣਨ ਲਈ ਫ਼ੀਲਡ ਵਿਚ ਜੁਟਿਆ ਹੋਇਆ ਹੈ ਅਮਲਾ

    ਡਰੇਨ ਵਿਚ ਪਾਣੀ ਦੇ ਉਵਰਫਲੋਅ ਨੂੰ ਰੋਕਣ ਅਤੇ ਆਏ ਪਾੜ ਨੂੰ ਬਣਨ ਲਈ ਫ਼ੀਲਡ ਵਿਚ ਜੁਟਿਆ ਹੋਇਆ ਹੈ ਅਮਲਾ

    ਫਾਜ਼ਿਲਕਾ  3 ਅਗਸਤ  ਪਿਛਲੇ ਹਿਸਿਆਂ ਅਤੇ ਜ਼ਿਲ੍ਹਾ ਫਾਜ਼ਿਲਕਾ ਵਿਚ ਲਗਾਤਾਰ ਬਾਰਿਸ਼ਾਂ ਆਉਣ ਕਰਕੇ ਸਾਬੂਆਣਾ ਡਰੇਨ ਵਿਚ ਪਾਣੀ ਦੇ ਉਵਰਫਲੋਅ ਹੋਣ ਕਾਰਨ ਅਤੇ ਕਈ ਥਾਂ ਆਏ ਪਾੜ ਨੂੰ ਭਰਨ ਲਈ ਲਗਾਤਾਰ ਪ੍ਰਸ਼ਾਸਨੀਕ ਅਮਲਾ ਫ਼ੀਲਡ ਵਿਚ ਜੁਟਿਆ ਹੋਇਆ ਹੈ| ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਤੇ ਅਧਿਕਾਰੀ ਲਗਾਤਾਰ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ| ਤਹਿਸੀਲਦਾਰ…

  • ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੁਕਤਸਰ-ਮਲੋਟ ਰੋਡ ਤੇ ਪੁਲ ਦਾ ਕੰਮ ਪੂਰਾ ਹੋਣ ‘ਤੇ ਕੀਤਾ ਲੋਕ ਅਰਪਿਤ

    ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮੁਕਤਸਰ-ਮਲੋਟ ਰੋਡ ਤੇ ਪੁਲ ਦਾ ਕੰਮ ਪੂਰਾ ਹੋਣ ‘ਤੇ ਕੀਤਾ ਲੋਕ ਅਰਪਿਤ

    ਮਲੋਟ/ਸ੍ਰੀ ਮੁਕਤਸਰ ਸਾਹਿਬ, 03 ਅਗਸਤ – ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮੁਕਤਸਰ-ਮਲੋਟ ਰੋਡ ਤੇ ਪੁਲ ਦਾ ਕੰਮ ਪੂਰਾ ਹੋਣ ‘ਤੇ ਲੋਕ ਅਰਪਿਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਇਸ ਮੌਕੇ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ 25…

  • ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਵੱਖ-ਵੱਖ ਵਾਰਡਾਂ ਦੇ ਲੋਕਾਂ ਨੂੰ ਕੀਤਾ ਜਾਗਰੂਕ 

    ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਵਿਧਾਇਕ ਰਣਬੀਰ ਸਿੰਘ ਭੁੱਲਰ ਨੇ ਵੱਖ-ਵੱਖ ਵਾਰਡਾਂ ਦੇ ਲੋਕਾਂ ਨੂੰ ਕੀਤਾ ਜਾਗਰੂਕ 

    ਫ਼ਿਰੋਜ਼ਪੁਰ 03 ਅਗਸਤ, 2025:  ਹਲਕਾ ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਸਮੇਂ ਸਥਾਨਕ ਪੰਚਵਟੀ ਰਿਜ਼ੋਰਟ ਵਿਖੇ ਆਯੋਜਿਤ ਜਾਗਰੂਕਤਾ ਸਮਾਗਮ ਦੌਰਾਨ ਫ਼ਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਾਰਡ ਨੰਬਰ 16, 17, 18, 19, 20, 21, 22, 23 ਅਤੇ 27 ਦੇ ਵਸਨੀਕਾਂ ਨੂੰ ਸੰਬੋਧਨ ਕੀਤਾ ਅਤੇ ਲੋਕਾਂ ਨੂੰ ਨਸ਼ੇ…

  • ਵਪਾਰ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਇਲਾਕਾ ਵਾਸੀ ਸਹਿਯੋਗ ਕਰਨ- ਹਰਜੋਤ ਬੈਂਸ

    ਵਪਾਰ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਇਲਾਕਾ ਵਾਸੀ ਸਹਿਯੋਗ ਕਰਨ- ਹਰਜੋਤ ਬੈਂਸ

    ਨੰਗਲ 03 ਅਗਸਤ () ਵਪਾਰ ਅਤੇ ਕਾਰੋਬਾਰ ਨੂੰ ਪ੍ਰਫੁੱਲਿਤ ਕਰਨ ਲਈ ਅਸੀ ਪੂਰੀ ਤਰਾਂ ਵਚਨਬੱਧ ਹਾਂ, ਪਿਛਲੀਆਂ ਸਰਕਾਰਾਂ ਦੀ ਨਲਾਇਕੀ ਅਤੇ ਮਾੜੀ ਕਾਰਗੁਜ਼ਾਰੀ ਕਾਰਨ ਨੰਗਲ ਦਾ ਕਾਰੋਬਾਰ ਉਜੜਨ ਦੀ ਕਗਾਰ ਤੇ ਪਹੁੰਚ ਗਿਆ ਸੀ, ਜਿਸ ਨੂੰ ਹੁਣ ਮੁੜ ਹੁਲਾਰਾ ਦੇ ਕੇ ਉਲੰਦੀਆਂ ਤੇ ਪਹੁੰਚਾਉਣ ਦਾ ਉਪਰਾਲਾ ਕੀਤਾ ਹੈ।     ਇਹ ਪ੍ਰਗਟਾਵਾ ਸ.ਹਰਜੋਤ ਸਿੰਘ ਬੈਂਸ ਕੈਬਨਿਟ…

  • ਸਿਹਤ ਮੰਤਰੀ ਨੇ ਅਰਬਨ ਅਸਟੇਟ ਦੀਆਂ ਟੁੱਟੀਆਂ ਸੜਕਾਂ ਤੇ ਪਾਰਕਾਂ ‘ਚ ਗੰਦਗੀ ਦਾ ਲਿਆ ਗੰਭੀਰ ਨੋਟਿਸ

    ਸਿਹਤ ਮੰਤਰੀ ਨੇ ਅਰਬਨ ਅਸਟੇਟ ਦੀਆਂ ਟੁੱਟੀਆਂ ਸੜਕਾਂ ਤੇ ਪਾਰਕਾਂ ‘ਚ ਗੰਦਗੀ ਦਾ ਲਿਆ ਗੰਭੀਰ ਨੋਟਿਸ

    ਪਟਿਆਲਾ, 2 ਅਗਸਤ:           ਪਟਿਆਲਾ ਦੇ ਅਰਬਨ ਅਸਟੇਟ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਜਾਨਣ ਤੇ ਉਨ੍ਹਾਂ ਦਾ ਹੱਲ ਕਰਵਾਉਣ ਲਈ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਅਰਬਨ ਅਸਟੇਟ ਫ਼ੇਜ਼ 1, 2 ਅਤੇ 3 ਦਾ ਪੈਦਲ ਦੌਰਾ ਕਰਕੇ ਸਥਾਨਕ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਸੁਣਿਆਂ ਅਤੇ ਮੌਕੇ ‘ਤੇ ਹੀ ਅਧਿਕਾਰੀਆਂ ਨੂੰ ਮੁਸ਼ਕਲਾਂ ਦਾ ਸਮਾਂਬੱਧ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਰਬਨ ਅਸਟੇਟ ਵਾਸੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ, ਇਸ ਲਈ ਉਹ ਨਿਰੰਤਰ ਪੀ.ਡੀ.ਏ. ਦੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕਰ ਰਹੇ ਹਨ।           ਸਵੇਰੇ 9 ਵਜੇ ਅਰਬਨ ਅਸਟੇਟ ਫ਼ੇਜ਼ 2 ਵਿਖੇ ਪੁੱਜੇ ਡਾ. ਬਲਬੀਰ ਸਿੰਘ ਨੇ ਵਰਧਮਾਨ ਹਸਪਤਾਲ ਵਾਲੀ ਮਾਰਕੀਟ ਦਾ ਦੌਰਾ ਕਰਦਿਆਂ ਅਟਵਾਲ ਫਿਲਿੰਗ ਸਟੇਸ਼ਨ ਦੇ ਪਿੱਛੇ ਟੁੱਟੀ ਸੜਕਾਂ ਦੀ ਮੁਰੰਮਤ ਅਤੇ ਨਾਲ ਲਗਦੇ ਪਾਰਕ ਦੀ ਸਫ਼ਾਈ ਲਈ ਸਬੰਧਤ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ। ਉਨ੍ਹਾਂ ਅਰਬਨ ਅਸਟੇਟ ਫ਼ੇਜ਼ 2 ਵਿੱਚ ਥਾਂ-ਥਾਂ ਤੋਂ ਦੱਬੀਆਂ ਅਤੇ ਟੁੱਟੀਆਂ ਸੜਕਾਂ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਬਰਸਾਤਾਂ ਤੋਂ ਤੁਰੰਤ ਬਾਅਦ ਇਨ੍ਹਾਂ ਸੜਕਾਂ ਦੀ ਰਿਪੇਅਰ ਯਕੀਨੀ ਬਣਾਈ ਜਾਵੇ ਤੇ ਜਿਸ ਠੇਕੇਦਾਰ ਵੱਲੋਂ ਪਹਿਲਾਂ ਇਹ ਸੜਕਾਂ ਬਣਾਈਆਂ ਗਈਆਂ ਸਨ, ਉਸ ਖ਼ਿਲਾਫ਼ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਫ਼ੇਜ਼ 2 ਵਿਖੇ ਸਕੂਲ ਲਈ ਰਾਖਵੀਂ ਥਾਂ ‘ਤੇ ਪਈ ਗੰਦਗੀ ਦੀ ਤੁਰੰਤ ਸਫ਼ਾਈ ਤੇ ਬਾਈਪਾਸ ਰੋਡ ਨਾਲ ਜੰਗਲਾਤ ਦੀ ਪਈ ਜਗ੍ਹਾ ਦੀ ਸਫ਼ਾਈ ਕਰਨ ਦੇ ਨਿਰਦੇਸ਼ ਦਿੱਤੇ।           ਅਰਬਨ ਅਸਟੇਟ ਫ਼ੇਜ਼ 3 ਦੇ ਵਸਨੀਕਾਂ ਵੱਲੋਂ ਪੁੱਡਾ ਵੱਲੋਂ ਵਿਕਸਤ ਕੀਤੀ ਜਾ ਰਹੀ ਪਟਿਆਲਾ-ਰਾਜਪੁਰਾ ਰੋਡ ‘ਤੇ ਕਮਰਸ਼ੀਅਲ ਸਾਈਟ ਤੋਂ ਪਹਿਲਾਂ ਰਿਹਾਇਸ਼ੀ ਖੇਤਰ ਦੀ ਸੁਰੱਖਿਆ ਲਈ ਫ਼ੇਜ਼ 3 ਦੇ ਸਾਹਮਣੇ ਕੰਧ ਬਣਾਉਣ ਦੀ ਮੰਗ ਰੱਖੀ, ਜਿਸ ‘ਤੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਥਾਨਕ ਵਸਨੀਕਾਂ ਦੀ ਸੁਰੱਖਿਆ ਲਈ ਜੋ ਵੀ ਢੁਕਵੇਂ ਕਦਮ ਉਠਾਉਣ ਦੀ ਜ਼ਰੂਰਤ ਹੈ, ਉਹ ਤੁਰੰਤ ਉਠਾਏ ਜਾਣ ਤਾਂ ਜੋ ਇਥੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।           ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅਰਬਨ ਅਸਟੇਟ ਦੇ ਸਾਰੇ ਰਿਹਾਇਸ਼ੀ ਖੇਤਰਾਂ, ਪਾਰਕਾਂ, ਮਾਰਕਿਟ ਤੇ ਈ.ਡਬਲਿਊ.ਐਸ. ਖੇਤਰ ਦਾ ਦੌਰਾ ਕਰਦਿਆਂ ਸਥਾਨਕ ਵਸਨੀਕਾਂ ਦੀਆਂ ਸਮੱਸਿਆਵਾਂ ਨੂੰ ਗਰਾਊਂਡ ਜ਼ੀਰੋ ‘ਤੇ ਜਾ ਕੇ ਸੁਣਦਿਆਂ ਕਿਹਾ ਕਿ ਪੀ.ਡੀ.ਏ. ਅਧੀਨ ਪੈਂਦੇ ਇਸ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ, ਬਰਸਾਤੀ ਪਾਣੀ ਦੀ ਨਿਕਾਸੀ, ਪਾਰਕਾਂ ਦੀ ਸਾਂਭ ਸੰਭਾਲ, ਸੀਵਰੇਜ, ਸੁਰੱਖਿਆ ਸਮੇਤ ਸਫ਼ਾਈ ਵਰਗੀ ਹਰੇਕ ਬੁਨਿਆਂਦੀ ਸਹੂਲਤ ਸਬੰਧੀ ਸਥਾਨਕ ਵਸਨੀਕਾਂ ਨਾਲ ਗੱਲਬਾਤ ਕੀਤੀ ਗਈ ਹੈ ਤੇ ਸਾਰੀਆਂ ਮੁਸ਼ਕਲਾਂ ਦੇ ਹੱਲ ਲਈ ਅਧਿਕਾਰੀਆਂ ਨੂੰ ਇਕ ਹਫ਼ਤੇ ਵਿੱਚ ਪੂਰੀ ਰਿਪੋਰਟ ਤਿਆਰ ਕਰਨ ਅਤੇ ਸਾਰੇ ਕੀਤੇ ਜਾਣ ਵਾਲੇ ਕੰਮਾਂ ਨੂੰ ਸਮਾਂਬੱਧ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ।

  • ਕਣਕ ਅਤੇ ਝੋਨੇ ਦੇ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਮਿਲਾ ਕੇ ਮਲਚਿੰਗ ਵਿਧੀ ਦੁਆਰਾ ਖੇਤੀ ਕਰ ਰਿਹਾ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਧਾਲੀਵਾਲ

    ਕਣਕ ਅਤੇ ਝੋਨੇ ਦੇ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਮਿਲਾ ਕੇ ਮਲਚਿੰਗ ਵਿਧੀ ਦੁਆਰਾ ਖੇਤੀ ਕਰ ਰਿਹਾ ਅਗਾਂਹਵਧੂ ਕਿਸਾਨ ਕਰਮਜੀਤ ਸਿੰਘ ਧਾਲੀਵਾਲ

    ਗੁਰਦਾਸਪੁਰ, 2 ਅਗਸਤ (            ) – ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਿਧੀਪੁਰ ਦਾ ਨੌਜਵਾਨ ਕਿਸਾਨ ਕਰਮਜੀਤ ਸਿੰਘ ਧਾਲੀਵਾਲ ਪਿਛਲੇ 10 ਸਾਲਾਂ ਤੋਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਗੁਰਦਾਸਪੁਰ ਤੋਂ ਪ੍ਰੇਰਨਾ ਅਤੇ ਸਹਿਯੋਗ ਨਾਲ ਕਣਕ ਅਤੇ ਝੋਨੇ ਦੇ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਮਿਲਾ ਕੇ ਹੈਪੀ ਸੀਡਰ ਅਤੇ ਮਲਚਿੰਗ ਵਿਧੀ ਦੁਆਰਾ ਖੇਤੀ…

  • ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਹਲਕਾ ਮਲੋਟ ‘ਚ ਸੱਤ ਵੱਖ-ਵੱਖ ਥਾਵਾਂ ‘ਤੇ ਰੱਖੇ ਸਿਹਤ ਕੇਂਦਰਾਂ ਦੇ ਨੀਂਹ ਪੱਥਰ

    ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਹਲਕਾ ਮਲੋਟ ‘ਚ ਸੱਤ ਵੱਖ-ਵੱਖ ਥਾਵਾਂ ‘ਤੇ ਰੱਖੇ ਸਿਹਤ ਕੇਂਦਰਾਂ ਦੇ ਨੀਂਹ ਪੱਥਰ

    ਮਲੋਟ/ਸ੍ਰੀ ਮੁਕਤਸਰ ਸਾਹਿਬ, 02 ਅਗਸਤ – ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਰਾਮਗੜ ਚੂੰਗਾ, ਮਹਾਂ ਬੱਧਰ, ਬਾਮ, ਤਾਮਕੋਟ, ਝੋਰੜ, ਈਨਾ ਖੇੜਾ ਅਤੇ ਪਿੰਡ ਮਲੋਟ ਵਿਖੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਦੇ ਮਕਸਦ ਨਾਲ ਤਿਆਰ ਜਾਣ ਵਾਵੇ ਸਿਹਤ ਕੇਂਦਰਾਂ ਦੇ ਨੀਂਹ ਪੱਥਰ ਰੱਖਣ ਦੀ ਰਸਮ ਅਦਾ ਕੀਤੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਹਰ ਇੱਕ ਸਿਹਤ ਕੇਂਦਰ ਤਕਰੀਬਨ…

  • ਸ਼ਾਨਦਾਰ ਸੇਵਾਵਾਂ ਬਦਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ ) ਸ੍ਰ ਜਗਵਿੰਦਰ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ

    ਸ਼ਾਨਦਾਰ ਸੇਵਾਵਾਂ ਬਦਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ ) ਸ੍ਰ ਜਗਵਿੰਦਰ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ

    ਤਰਨ ਤਾਰਨ, 02 ਅਗਸਤ : ਸਿੱਖਿਆ ਦੇ ਖੇਤਰ ਵਿੱਚ ਆਪਣੀ ਬਿਹਤਰੀਨ ਕਾਰਗੁਜ਼ਾਰੀ, ਨਿੱਘੇ ਸੁਭਾਅ, ਮਿਲਾਪੜੇ, ਹਸਮੁਖ, ਇਮਾਨਦਾਰ ਅਤੇ ਕਿਸੇ ਨੂੰ ਵੀ ਕੁਝ ਹੀ ਪਲਾਂ ਵਿੱਚ ਆਪਣੇ ਪ੍ਰਭਾਵ ਹੇਠ ਲੈ ਲੈਣ ਵਾਲੇ ਸ੍ਰ ਜਗਵਿੰਦਰ ਸਿੰਘ ਲਹਿਰੀ ਆਪਣੀ 58 ਸਾਲਾਂ ਦੀ ਬੇਦਾਗ ਨੌਕਰੀ ਕਰਨ ਤੋਂ ਬਾਅਦ 31 ਜੁਲਾਈ ਨੂੰ ਆਪਣੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੇ ਅਹੁਦੇ ਤੋਂ…

  • ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੁਲੀਸ ਲਾਈਨ ਸੰਗਰੂਰ ਵਿਖੇ ਕਰੀਬ 24 ਲੱਖ 95 ਹਜ਼ਾਰ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟ ਲੋਕ ਅਰਪਿਤ

    ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੁਲੀਸ ਲਾਈਨ ਸੰਗਰੂਰ ਵਿਖੇ ਕਰੀਬ 24 ਲੱਖ 95 ਹਜ਼ਾਰ ਦੀ ਲਾਗਤ ਵਾਲੇ ਵਿਕਾਸ ਪ੍ਰੋਜੈਕਟ ਲੋਕ ਅਰਪਿਤ

    ਸੰਗਰੂਰ, 02 ਅਗਸਤ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦਾ ਬਹੁਪੱਖੀ ਵਿਕਾਸ ਜੰਗੀ ਪੱਧਰ ਉੱਤੇ ਕਰਵਾਇਆ ਜਾ ਰਿਹਾ ਹੈ ਤੇ ਨੌਜਵਾਨੀ ਦੀ ਸਾਂਭ ਸੰਭਾਲ ਅਤੇ ਵਿਕਾਸ ਵੱਲ ਵੀ ਉਚੇਚਾ ਧਿਆਨ ਦਿੱਤਾ ਜਾ ਰਿਹਾ, ਜਿਸ ਦੇ ਬਹੁਤ ਹੀ ਸਾਰਥਿਕ ਸਿੱਟੇ ਨਿਕਲ ਕੇ ਸਾਹਮਣੇ ਆ ਰਹੇ ਹਨ। ਇਤਿਹਾਸ ਵਿੱਚ ਪਹਿਲੀ…

  • ਡਿਪਟੀ ਕਮਿਸ਼ਨਰ ਵੱਲੋਂ ਬੈਡਮਿੰਟਨ ’ਚ ਪੰਜਾਬ ਦਾ ਨਾਮ ਦੇਸ਼ ਤੇ ਵਿਸ਼ਵ ਪੱਧਰ ’ਤੇ ਰੌਸ਼ਨ ਕਰਨ ਵਾਲੀਆਂ ਦੋ ਭੈਣਾਂ ਦਾ ਸਨਮਾਨ

    ਡਿਪਟੀ ਕਮਿਸ਼ਨਰ ਵੱਲੋਂ ਬੈਡਮਿੰਟਨ ’ਚ ਪੰਜਾਬ ਦਾ ਨਾਮ ਦੇਸ਼ ਤੇ ਵਿਸ਼ਵ ਪੱਧਰ ’ਤੇ ਰੌਸ਼ਨ ਕਰਨ ਵਾਲੀਆਂ ਦੋ ਭੈਣਾਂ ਦਾ ਸਨਮਾਨ

    ਜਲੰਧਰ, 2 ਅਗਸਤ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵਲੋਂ ਬੈਡਮਿੰਟਨ ਵਿੱਚ ਪੰਜਾਬ ਦਾ ਨਾਮ ਦੇਸ਼ ਤੇ ਵਿਸ਼ਵ ਪੱਧਰ ’ਤੇ ਰੌਸ਼ਨ ਕਰਨ ਵਾਲੀਆਂ ਦੋ ਭੈਣਾਂ ਤਨਵੀ ਸ਼ਰਮਾ ਅਤੇ ਰਾਧਿਕਾ ਸ਼ਰਮਾ ਦਾ ਅੱਜ ਇਥੇ ਇਕ ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਟਰਾਫੀਆਂ ਨਾਲ ਸਨਮਾਨ ਕੀਤਾ ਗਿਆ।    ਇਸ ਮੌਕੇ ਪੰਜਾਬ ਅਤੇ ਜ਼ਿਲ੍ਹਾ…

  • ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜੈਨਸਿਸ ਅਮਨਦੀਪ ਹਸਪਤਾਲ ਅਤੇ ਬਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਕਚਹਿਰੀਆਂ, ਫਿਰੋਜ਼ਪੁਰ ‘ਚ ਮੈਡੀਕਲ ਕੈਂਪ ਆਯੋਜਿਤ

    ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜੈਨਸਿਸ ਅਮਨਦੀਪ ਹਸਪਤਾਲ ਅਤੇ ਬਾਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਜ਼ਿਲ੍ਹਾ ਕਚਹਿਰੀਆਂ, ਫਿਰੋਜ਼ਪੁਰ ‘ਚ ਮੈਡੀਕਲ ਕੈਂਪ ਆਯੋਜਿਤ

    ਫਿਰੋਜ਼ਪੁਰ 02 ਅਗਸਤ, 2025:  ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫ਼ਿਰੋਜ਼ਪੁਰ ਵੱਲੋਂ ਜੈਨਸਿਸ ਅਮਨਦੀਪ ਮਲਟੀ—ਸਪੈਸ਼ਲਿਸਟ ਹਸਪਤਾਲ ਅਤੇ ਬਾਰ ਐਸੋਸੀਏਸ਼ਨ, ਫ਼ਿਰੋਜ਼ਪੁਰ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਮੈਡਕੀਲ ਕੈਂਪ ਦੀ ਸ਼ੁਰੂਆਤ ਸ੍ਰੀ ਸੁਮੀਤ ਮਲਹੋਤਰਾ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ…

  • ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਨਸ਼ਾ ਛੁਡਾਊ ਕੇਂਦਰ ਜਨੇਰ ਵਿਖੇ ਲਗਾਇਆ ਨਸ਼ਿਆਂ ਵਿਰੁੱਧ ਸੈਮੀਨਾਰ

    ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਨਸ਼ਾ ਛੁਡਾਊ ਕੇਂਦਰ ਜਨੇਰ ਵਿਖੇ ਲਗਾਇਆ ਨਸ਼ਿਆਂ ਵਿਰੁੱਧ ਸੈਮੀਨਾਰ

    ਮੋਗਾ 2 ਅਗਸਤ:  ਨਾਲਸਾ ਵੱਲੋਂ ਚਲਾਈ ਜਾ ਰਹੀ ਮੁਹਿੰਮ ਡਰੱਗ ਜਾਗਰੂਕਤਾ ਅਤੇ ਤੰਦਰੁਸਤੀ ਨੈਵੀਗੇਸ਼ਨ ਤਹਿਤ ਅੱਜ ਮਿਤੀ 1 ਅਗਸਤ 2025 ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ਜਨੇਰ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਸੀ.ਜੇ.ਐੱਮ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਮਿਸ ਕਿਰਨ ਜਯੋਤੀ ਨੇ ਕੇਂਦਰ ਵਿਖੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਸ਼ਾ ਸਾਡੀ ਨੌਜਵਾਨ ਪੀੜੀ ਲਈ…

  • ਗੁਰਦਾਸਪੁਰ ਦੇ ਪੁਰਾਣੇ ਬੱਸ ਅੱਡੇ ਵਿੱਚ ਦੋ ਰੋਜ਼ਾ ‘ਉਮੀਦ ਬਜ਼ਾਰ’ ਦਾ ਸ਼ਾਨਦਾਰ ਅਗਾਜ਼

    ਗੁਰਦਾਸਪੁਰ ਦੇ ਪੁਰਾਣੇ ਬੱਸ ਅੱਡੇ ਵਿੱਚ ਦੋ ਰੋਜ਼ਾ ‘ਉਮੀਦ ਬਜ਼ਾਰ’ ਦਾ ਸ਼ਾਨਦਾਰ ਅਗਾਜ਼

    ਗੁਰਦਾਸਪੁਰ, 2 ਅਗਸਤ (          ) – ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਨਿਵੇਕਲੀ ਪਹਿਲ ਕਰਦਿਆਂ ਗੁਰਦਾਸਪੁਰ ਸ਼ਹਿਰ ਦੇ ਪੁਰਾਣੇ ਬੱਸ ਅੱਡੇ ਵਿੱਚ ਦੋ ਰੋਜ਼ਾ ‘ਉਮੀਦ ਬਜ਼ਾਰ’ ਦਾ ਅੱਜ ਸ਼ਾਨਦਾਰ ਅਗਾਜ਼ ਹੋ ਗਿਆ। ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ ਵੱਲੋਂ ਇਸ ‘ਉਮੀਦ ਬਜ਼ਾਰ’ ਦਾ ਉਦਘਾਟਨ ਕੀਤਾ।…

  • ਸਰਕਾਰੀ,ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ‘ਚ ਕੀਤੀਆਂ ਗਈਆਂ ਡੇਂਗੂ, ਮਲੇਰੀਆ ਤੋਂ ਬਚਾਅ ਗਤੀਵਿਧੀਆਂ : ਸਿਵਲ ਸਰਜਨ

    ਸਰਕਾਰੀ,ਪ੍ਰਾਈਵੇਟ ਸਕੂਲਾਂ ਤੇ ਕਾਲਜਾਂ ‘ਚ ਕੀਤੀਆਂ ਗਈਆਂ ਡੇਂਗੂ, ਮਲੇਰੀਆ ਤੋਂ ਬਚਾਅ ਗਤੀਵਿਧੀਆਂ : ਸਿਵਲ ਸਰਜਨ

    ਬਰਨਾਲਾ, 2 ਅਗਸਤ ਪੰਜਾਬ ਨੂੰ ਡੇਂਗੂ ਮੁਕਤ ਕਰਨ ਲਈ ਸਿਹਤ ਵਿਭਾਗ ਬਰਨਾਲਾ ਵੱਲੋਂ ਮਾਣਯੋਗ ਡਾ. ਬਲਬੀਰ ਸਿੰਘ ਸਿਹਤ ਮੰਤਰੀ ਪੰਜਾਬ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ  ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ  ਬਰਨਾਲਾ ਦੇ ਸਰਕਾਰੀ, ਪ੍ਰਾਈਵੇਟ ਸਕੂਲਾਂ ਕਾਲਜਾਂ ‘ਚ ਡੇਂਗੂ, ਮਲੇਰੀਆ ਦੇ ਲਾਰਵੇ ਦੀ ਜਾਂਚ ਕੀਤੀ ਗਈ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ.ਬਲਜੀਤ ਸਿੰਘ ਨੇ ਕੀਤਾ ਗਿਆ। ਉਨ੍ਹਾਂ ਸਕੂਲੀ ਬੱਚਿਆਂ ਅਤੇ ਨਰਸਿੰਗ ਦੇ ਵਿਦਿਆਰਥੀਆਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ.ਗੁਰਬਿੰਦਰ ਕੌਰ ਨੇ ਦੱਸਿਆ ਕਿ ਬਰਸਾਤ ਦਾ ਮੌਸਮ ਹੋਣ ਕਾਰਨ ਅਤੇ ਅੱਜਕੱਲ੍ਹ ਡੇਂਗੂ ਦਾ ਸੀਜ਼ਨ ਚੱਲ ਰਿਹਾ ਹੈ। ਇਸ ਲਈ ਆਪਣੇ ਘਰ੍ਹਾਂ, ਦੁਕਾਨਾਂ, ਵਰਕਸ਼ਾਪਾਂ ‘ਚ ਟਾਇਰ, ਘੜੇ, ਪਾਣੀ ਵਾਲੀਆਂ ਖੇਲਾਂ, ਕੂਲਰ, ਗਮਲੇ ਅਤੇ ਫਰਿੱਜ਼ ਦੇ ਪਿੱਛੇ ਟਰੇਅ ਆਦੀ ਥਾਵਾਂ ‘ਤੇ ਜ਼ਿਆਦਾਤਰ ਪਾਣੀ ਖੜ੍ਹਾ ਹੋ ਜਾਂਦਾ ਹੈ ਜੋ ਮੱਛਰ ਪੈਦਾ ਹੋਣ ਦਾ ਕਾਰਨ ਬਣਦਾ ਹੈ। ਇਸ ਲਈ ਇਨ੍ਹਾਂ ਥਾਵਾਂ ‘ਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਡਾ. ਮੁਨੀਸ਼ ਜ਼ਿਲ੍ਹਾ ਐਪੀਡਿਮਾਲੋਜਿਸਟ ਨੇ ਦੱਸਿਆ ਕਿ ਜੇਕਰ ਕਿਸੇ ਵਿਆਕਤੀ ਨੂੰ ਤੇਜ਼ ਬੁਖਾਰ, ਮਾਸ ਪੇਸ਼ੀਆਂ ‘ਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ‘ਚ ਦਰਦ, ਸਰੀਰ ‘ਤੇ ਲਾਲ ਰੰਗ ਦੇ ਧੱਫੜ, ਨੱਕ ਜਾਂ ਮਸੂੜਿਆਂ ‘ਚੋਂ ਖੂਨ ਆਉਣਾ ਆਦਿ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਵਾਉਣਾ ਚਾਹੀਦਾ ਹੈ।ਇਸ ਸਮੇਂ ਘਰੇਲੂ ਇਲਾਜ ਜਾਂ ਇਲਾਜ ‘ਚ ਦੇਰੀ ਕਾਰਨ ਕਈ ਵਾਰ ਖਤਰੇ ਦਾ ਕਾਰਨ ਬਣ ਜਾਂਦਾ ਹੈ। ਗੁਰਮੇਲ ਸਿੰਘ ਢਿੱਲੋਂ ਅਤੇ ਸੁਰਿੰਦਰ ਸਿੰਘ ਹੈਲਥ ਇੰਸਪੈਕਟਰ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵਿੱਚ ਬਰਨਾਲਾ ਸ਼ਹਿਰ ‘ਚ ਸਿਹਤ ਕਰਮਚਾਰੀ ਗਣੇਸ਼ ਦੱਤ,ਚਮਕੌਰ ਸਿੰਘ, ਗੁਰਮੀਤ ਸਿੰਘ ਅਤੇ ਗੁਲਾਬ ਸਿੰਘ ਸਿਹਤ ਕਰਮਚਾਰੀਆਂ ਵੱਲੋਂ ਬਰਨਾਲਾ ਸ਼ਹਿਰ ਅਤੇ ਪਿੰਡਾਂ ‘ਚ 67 ਟੀਮਾਂ ਬਣਾ ਕੇ ਸਕੂਲਾਂ ਕਾਲਜਾਂ ‘ਚ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਲਾਰਵਾ ਚੈੱਕ ਕੀਤਾ ਗਿਆ। ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ “ਹਰ ਸ਼ੁੱਕਰਵਾਰ – ਡੇਂਗੂ ‘ਤੇ ਵਾਰ ਥੀਮ ਤਹਿਤ ਨਰਸਿੰਗ ਦੇ ਵਿਦਿਆਰਥੀਆਂ ਨੂੰ ਡੇਂਗੂ, ਮਲੇਰੀਆ ਸਬੰਧੀ ਸਿਖਲਾਈ ਦੇ ਕੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ ਅਤੇ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਡੇਂਗੂ ਮਲੇਰੀਆ ਤੋਂ ਬਚਾਅ ਲਈ ਆਪਣੇ ਘਰ੍ਹਾਂ ਵਿੱਚ ਮੱਛਰ ਪੈਦਾ ਹੋਣ ਵਾਲੀਆਂ ਥਾਵਾਂ ਨੂੰ ਹਰ ਸ਼ੁੱਕਰਵਾਰ ਖੁਸ਼ਕ ਦਿਨ ਦੇ ਤੌਰ ‘ਤੇ ਮਨਾਇਆ ਜਾਵੇ।

  • ਪੰਜਾਬ ਸਰਕਾਰ ਵੱਲੋਂ ਆਮ ਬਦਲੀਆਂ/ਤੈਨਾਤੀ ਲਈ ਤੈਅ ਸਮਾਂ ਸੀਮਾ ਵਿਚ ਵਾਧਾ

    ਪੰਜਾਬ ਸਰਕਾਰ ਵੱਲੋਂ ਆਮ ਬਦਲੀਆਂ/ਤੈਨਾਤੀ ਲਈ ਤੈਅ ਸਮਾਂ ਸੀਮਾ ਵਿਚ ਵਾਧਾ

    ਚੰਡੀਗੜ੍ਹ , 2 ਅਗਸਤ: ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਅੱਜ ਇਕ ਪੱਤਰ ਜਾਰੀ ਕਰ ਕੇ ਸੂਬੇ ਦੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਦੀਆਂ ਆਮ ਬਦਲੀਆਂ/ਤੈਨਾਤੀਆਂ ਕਰਨ ਸਬੰਧੀ ਹਦਾਇਤਾਂ ਅਤੇ ਸਮਾਂ-ਸੀਮਾ ਸਬੰਧੀ ਵਾਧਾ ਕਰਨ ਬਾਰੇ ਇਕ ਪੱਤਰ ਜਾਰੀ ਕੀਤਾ ਗਿਆ ਹੈ। ਜਾਰੀ ਕੀਤੇ ਗਏ ਪੱਤਰ ਅਨੁਸਾਰ  ਪ੍ਰਸੋਨਲ ਵਿਭਾਗ ਵੱਲੋਂ ਪਹਿਲਾਂ ਜਾਰੀ ਪੱਤਰ ਨੰਬਰ 07/01/2014-1ਪੀ.ਪੀ.2(3ਪੀ.ਪੀ2)/382-385 ਮਿਤੀ 05.06.2025 ਦੀ ਲਗਾਤਾਰਤਾ…

  • ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਐਫਆਈਆਰ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ  ਵਿਜੀਲੈਂਸ ਬਿਊਰੋ ਨੇ ਗਿਲਕੋ ਡਿਵੈਲਪਰਾਂ ਨਾਲ  ਸਬੰਧਤ ਖੇਤਰਾਂ ਦੀ  ਕੀਤੀ ਤਲਾਸ਼ੀ 

    ਬਿਕਰਮ ਸਿੰਘ ਮਜੀਠੀਆ ਵਿਰੁੱਧ ਦਰਜ ਐਫਆਈਆਰ ਦੀ ਜਾਂਚ ਨੂੰ ਅੱਗੇ ਵਧਾਉਂਦਿਆਂ  ਵਿਜੀਲੈਂਸ ਬਿਊਰੋ ਨੇ ਗਿਲਕੋ ਡਿਵੈਲਪਰਾਂ ਨਾਲ  ਸਬੰਧਤ ਖੇਤਰਾਂ ਦੀ  ਕੀਤੀ ਤਲਾਸ਼ੀ 

    ਚੰਡੀਗੜ੍ਹ, 2 ਅਗਸਤ: ਬਿਕਰਮ ਸਿੰਘ ਮਜੀਠੀਆ ਵਿਰੁੱਧ ਪੰਜਾਬ ਵਿਜੀਲੈਂਸ ਬਿਊਰੋ  ਪੁਲਿਸ ਸਟੇਸ਼ਨ ਫਲਾਇੰਗ ਸਕੁਐਡ, ਐਸਏਐਸ ਨਗਰ ਵਿਖੇ ਦਰਜ ਐਫਆਈਆਰ ਨੰਬਰ 22 ਮਿਤੀ 25-06-2025 ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ, ਵਿਜੀਲੈਂਸ ਵੱਲੋਂ ਬਿਊਰੋ, ਪੰਜਾਬ ਨੇ ਸ਼ਨੀਵਾਰ,  02-08-2025 ਨੂੰ ਗਿਲਕੋ ਡਿਵੈਲਪਰਾਂ ਨਾਲ ਜੁੜੀਆਂ ਤਿੰਨ ਜਾਇਦਾਦਾਂ ’ਤੇ ਛਾਪੇਮਾਰੀ  ਅਤੇ ਤਲਾਸ਼ੀ ਕੀਤੀ ਗਈ। ਤਲਾਸ਼ੀ ਦੌਰਾਨ, ਵਿਜੀਲੈਂਸ ਬਿਊਰੋ ਨੇ ਗਿਲਕੋ…

  • ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੰਜਾਬ ਵਿੱਚ ਸੁਰੱਖਿਆ ‘ਚ ਕੀਤਾ ਵਾਧਾ

    ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੰਜਾਬ ਵਿੱਚ ਸੁਰੱਖਿਆ ‘ਚ ਕੀਤਾ ਵਾਧਾ

    ਚੰਡੀਗੜ੍ਹ, 2 ਅਗਸਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਆਗਾਮੀ ਆਜ਼ਾਦੀ ਦਿਵਸ-2025 ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਨੇ ਸੂਬੇ ਭਰ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਅਪਰਾਧਿਕ ਤੇ ਸਮਾਜ ਵਿਰੋਧੀ ਅਨਸਰਾਂ ‘ਤੇ ਨਜ਼ਰ ਰੱਖਣ ਲਈ ਵਿਸ਼ੇਸ਼ ਪੰਦਰਵਾੜਾ ਮੁਹਿੰਮ ਸ਼ੁਰੂ ਕੀਤੀ ਹੈ। ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ…

  • ਮੁੱਖ ਮੰਤਰੀ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ

    ਮੁੱਖ ਮੰਤਰੀ ਨੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ

    ਚਮਕੌਰ ਸਾਹਿਬ (ਰੋਪੜ), 2 ਅਗਸਤ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੂਬੇ ਵਿੱਚ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਮੁੱਖ ਮੰਤਰੀ ਨੇ ਇਹ ਵੀ ਅਰਦਾਸ ਕੀਤੀ ਕਿ ਸੂਬੇ ਵਿੱਚ ਸ਼ਾਂਤੀ ਅਤੇ ਭਾਈਚਾਰਕ ਸਾਂਝ ਹਰ ਬੀਤਦੇ ਦਿਨ ਨਾਲ ਮਜ਼ਬੂਤ ਹੋਵੇ ਅਤੇ ਪੰਜਾਬ ਹਰ ਖੇਤਰ ਵਿੱਚ ਦੇਸ਼…

Got any book recommendations?