ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ 17 ਮਈ ਨੂੰ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦਾ ਕਰਨਗੇ ਉਦਘਾਟਨ

ਬਟਾਲਾ, 12 ਮਈ (    ) ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਵਲੋਂ 17 ਮਈ ਨੂੰ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦਾ ਉਦਘਾਟਨ ਕੀਤਾ ਜਾਵੇਗਾ। ਇਹ ਜਾਣਕਾਰੀ ਬਟਾਲਾ ਦੇ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਪੰਜਾਬ, ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ, ਦਲਵਿੰਦਰਜੀਤ ਸਿੰਘ ਵਲੋਂ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੌਕੇ ਡਾ. ਹਰਜਿੰਦਰ ਸਿੰਘ ਬੇਦੀ, ਵਧੀਕ ਡਿਪਟੀ ਕਮਿਸ਼ਨਰ (ਜ), ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ ਕਾਰਪੋਰੇਸ਼ਨ, ਸ੍ਰੀਮਤੀ ਜਸਵੰਤ ਕੋਰ ਐਸ.ਪੀ (ਐੱਚ) ਅਤੇ ਚੇਅਰਮੈਨ ਮਾਨਿਕ ਮਹਿਤਾ ਵੀ ਮੋਜੂਦ ਸਨ।

ਪੁਲਿਸ ਲਾਇਨ ਬਟਾਲਾ ਵਿਖੇ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਵਿਧਾਇਕ ਸ਼ੈਰੀ ਕਲਸੀ ਅਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਪੀ.ਡਬਲਿਊ.ਡੀ. ਸੀਵਰੇਜ ਬੋਰਡ, ਵਾਟਰ ਸਪਲਾਈ ਤੇ ਸੈਨੀਟੇਸ਼ਨ, ਕਾਰਪੋਰੇਸ਼ਨ , ਪਾਵਰਕਾਮ ਤੇ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦੇ ਉਦਘਾਟਨ ਨੂੰ ਮੁੱਖ ਰੱਖਦਿਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਕੇ ਮੁਕੰਮਲ ਕਰ ਲੈਣ। ਉਨਾਂ ਅਧਿਕਾਰੀਆਂ ਨੂੰ ਕੰਪਲੈਕਸ ਦੀ ਸਾਫ-ਸਫਾਈ ਤੇ ਫਰਨੀਚਰ ਆਦਿ ਸਬੰਧੀ ਵਿਸ਼ੇਸ ਤਵੱਜੋਂ ਦੇ ਕੇ ਤਿਆਰੀਆਂ ਕਰਨ ਲਈ ਕਿਹਾ।

ਇਸ ਤੋਂ ਪਹਿਲਾ ਉਨਾਂ ਵਲੋਂ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਦਾ ਦੌਰਾ ਕੀਤਾ ਗਿਆ ਅਤੇ ਹਰੇਕ ਰੂਮ ਨੂੰ ਵੇਖਣ ਉਪਰੰਤ ਸਬੰਧਤ ਅਧਿਕਾਰੀਆਂ ਨੂੰ ਇੱਕ-ਦੋ ਦਿਨਾਂ ਦੇ ਅੰਦਰ ਜੋ ਕੰਮ ਰਿਹਾ ਗਿਆ ਹੈ, ਉਸ ਨੂੰ ਪੂਰਾ ਕਰਨ ਲਈ ਕਿਹਾ।

ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਨਵੇਂ ਬਣੇ ਸਬ ਡਵੀਜ਼ਨਲ ਕੰਪਲੈਕਸ ਬਟਾਲਾ ਬਣਨ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਇੱਕ ਛੱਤ ਹੇਠਾਂ ਵੱਖ-ਵੱਖ ਸੇਵਾਵਾਂ ਦਾ ਲਾਭ ਮਿਲੇਗਾ। ਉਨਾਂ ਦੱਸਿਆ ਕਿ ਲੋਕਾਂ ਦੀ ਸਹਲੂਤ ਲਈ ਤਹਿਸੀਲ ਕੰਪਲੈਕਸ ਦੀ ਅਪਰੋਚ ਰੋਡ ਨੂੰ ਵੀ ਚੋੜਾ ਕੀਤਾ ਗਿਆ ਹੈ ਅਤੇ ਵਿਕਾਸ ਕੰਮ ਮੁਕੰਮਲ ਕੀਤੇ ਗਏ ਹਨ।

ਇਸ ਮੌਕੇ ਅਰਜਨ ਸਿੰਘ ਗਰੇਵਾਲ ਤਹਿਸਲੀਦਾਰ ਬਟਾਲਾ, ਜਸਪ੍ਰੀਤ ਸਿੰਘ ਐਕਸੀਅਨ ਪੀ.ਡਬਲਿਊ.ਡੀ,  ਨਿਰਮਲ ਸਿੰਘ ਐਸ.ਡੀ.ਓ, ਨੀਰਜ ਸ਼ਰਮਾ ਫਾਇਰ ਬਿ੍ਰਗੇਡ ਅਫਸਰ, ਇੰਜ. ਰੋਹਿਤ ਉੱਪਲ ਐਸ.ਡੀ.ਓ ਕਾਰਪੋਰੇਸ਼ਨ ਅਤੇ ਪਰਮਪਾਲ ਸਿੰਘ ਡੀ.ਐਸ.ਐਮ , ਫਰਦ ਕੇਂਦਰ ਆਦਿ ਮੋਜੂਦ ਸਨ।

Leave a Reply

Your email address will not be published. Required fields are marked *