ਰੂਪਨਗਰ, 10 ਅਪ੍ਰੈਲ: ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇਡ ਵਿੰਗਾਂ ਦੇ ਨਹਿਰੂ ਸਟੇਡੀਅਮ ਵਿਖੇ ਕਰਵਾਏ ਜਾ ਟਰਾਇਲਾਂ ਵਿਚ ਹੁਣ ਤੱਕ ਲਗਭਗ 1000 ਖਿਡਾਰੀ ਭਾਗ ਲੈ ਚੁੱਕੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਜਗਜੀਵਨ ਸਿੰਘ ਨੇ ਦੱਸਿਆ ਕਿ ਤੀਜੇ ਦਿਨ ਦਿਨ ਅਥਲੈਟਿਕਸ ਬਾਸਕਟਬਾਲ ਹੈਡਬਾਲ ਵਾਟਰ ਸਪੋਰਟਸ, ਤੈਰਾਕੀ, ਕੁਸ਼ਤੀ, ਫੁੱਟਬਾਲ ਹਾਕੀ ਖੇਡਾਂ ਦੇ ਲਗਭਗ 200 ਖਿਡਾਰੀਆਂ ਨੇ ਭਾਗ ਲਿਆ।
ਜਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਖਿਡਾਰੀਆਂ ਦੇ ਫਿਜੀਕਲ ਫਿਟਨੈਸ ਅਤੇ ਸਕਿੱਲ ਟੈਸਟ ਲਏ ਗਏ। ਮੈਰਿਟ ਅਧਾਰ ਤੇ ਇਹਨਾਂ ਖਿਡਾਰੀਆਂ ਨੂੰ ਚੁਣਿਆ ਜਾਵੇਗਾ। ਚੁਣੇ ਜਾਣ ਵਾਲੇ ਖਿਡਾਰੀਆਂ ਨੂੰ ਖੇਡ ਵਿਭਾਗ ਵੱਲੋਂ ਖਿਡਾਰੀਆਂ ਨੂੰ ਖੇਡਾਂ ਦੀ ਸਿਖਲਾਈ ਦੇ ਨਾਲ-ਨਾਲ ਖੁਰਾਕ ਦਿੱਤੀ ਜਾਵੇਗੀ।
ਸ. ਜਗਜੀਵਨ ਸਿੰਘ ਨੇ ਦੱਸਿਆ ਕਿ ਇਹ ਖੇਡ ਵਿੰਗਾਂ ਦੇ ਚੋਣ ਟਰਾਇਲ 12 ਅਪਰੈਲ ਤੱਕ ਚੱਲਣਗੇ। ਕਿਸੇ ਵੀ ਖੇਡ ਦਾ ਕੋਈ ਵੀ ਖਿਡਾਰੀ ਇਹਨਾਂ ਚੋਣ ਟਰਾਇਲ ਲਈ ਭਾਗ ਲੈ ਸਕਦਾ ਹੈ। ਖਿਡਾਰੀ ਆਪਣੀ ਰਜਿਸਟਰੇਸ਼ਨ ਲਈ ਦੋ ਪਾਸਪੋਰਟ ਫੋਟੋ, ਅਧਾਰ ਕਾਰਡ, ਜਨਮ ਸਰਟੀਫਿਕੇਟ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਫੋਟੋ ਕਾਪੀ ਸਮੇਤ ਸਵੇਰੇ 8:00 ਨਹਿਰੂ ਸਟੇਡੀਅਮ ਆਕੇ ਕਰਵਾ ਸਕਦੇ ਹਨ। ਖੇਡ ਵਿਭਾਗ ਵੱਲੋਂ ਖਿਡਾਰੀਆਂ ਲਈ ਰਿਫਰੈਸਮੈਟ ਅਤੇ ਹੋਰ ਸੁਚੱਜੇ ਢੰਗਪ੍ਰਬੰਧ ਕੀਤੇ ਗਏ ਹਨ ਜਿਸ ਤੋ ਖਿਡਾਰੀ ਅਤੇ ਮਾਤਾ+ਪਿਤਾ ਬਹੁਤ ਉਤਸ਼ਾਹ ਦਿਖਾਈ ਦਿੱਤਾ।