ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਵਿਦਿਆਰਥੀਆਂ ਨੂੰ  ਵੋਟ ਦੇ ਅਧਿਕਾਰ ਦੀ ਵਰਤੋਂ ਲਈ ਕੀਤਾ ਉਤਸ਼ਾਹਿਤ

 ਫ਼ਰੀਦਕੋਟ, 25 ਅਪ੍ਰੈਲ,2024 (  )-ਫ਼ਰੀਦਕੋਟ ਜ਼ਿਲੇ ਅੰਦਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੋਟਰਾਂ ਨੂੰ  ਵੋਟ ਦੇ ਹੱਕ ਦੀ ਵਰਤੋਂ ਲਈ ਜ਼ਿਲਾ ਚੋਣ ਅਫ਼ਸਰ ਫ਼ਰੀਦਕੋਟ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ਼੍ਰੀ ਵਿਨੀਤ ਕੁਮਾਰ ਦੀ ਯੋਗ ਸਰਪ੍ਰਸਤੀ, ਐਸ.ਡੀ.ਐਮ.ਫ਼ਰੀਦਕੋਟ ਮੇਜਰ ਡਾ.ਵਰੁਣ ਕੁਮਾਰ ਦੀ ਅਗਵਾਈ ਹੇਠ ਸਥਾਨਕ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਐਮ.ਬੀ.ਬੀ.ਐਸ.ਕਰ ਰਹੇ ਵਿਦਿਆਰਥੀਆਂ ਨੂੰ  ਵੋਟ ਦੇ ਅਧਿਕਾਰ ਦੀ ਵਰਤੋਂ ਲਈ ਉਤਸ਼ਾਹਿਤ ਕਰਨ ਵਾਸਤੇ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ।

ਇਸ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ.ਰਾਜੀਵ ਸੂਦ, ਕਾਲਜ ਦੇ ਪ੍ਰਿੰਸੀਪਲ ਡਾ.ਸੰਜੈ ਗੁਪਤਾ, ਜ਼ਿਲਾ ਨੋਡਲ ਅਫ਼ਸਰ ਸਵੀਪ-ਕਮ-ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਪ੍ਰਦੀਪ ਦਿਓੜਾ, ਵਾਈਸ ਪ੍ਰਿੰਸੀਪਲ ਡਾ.ਸਰਿਤਾ ਸ਼ਾਮਲ ਹੋਏ।

          ਇਸ ਮੌਕੇ ਡਾ.ਗਗਨਪ੍ਰੀਤ ਸਿੰਘ ਐਸ.ਪੀ.ਐਮ.ਵਿਭਾਗ ਨੇ ਸਭ ਨੂੰ  ਜੀ ਆਇਆਂ ਨੂੰ  ਆਖਦਿਆਂ ਦੱਸਿਆ ਕਿ ਕਾਲਜ ਅੰਦਰ ਨੈਸ਼ਨਲ ਵੋਟਰ ਦਿਵਸ ਵਾਲੇ ਦਿਨ ਤੋਂ ਨਿਰੰਤਰ ਵਿਦਿਆਰਥੀਆਂ ਨੂੰ  ਵੋਟ ਬਣਾਉਣ, ਵੋਟ ਦੇ ਅਧਿਕਾਰ ਦੀ ਵਰਤੋਂ ਵਾਸਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ।

ਇਸ ਮੌਕੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਡਾ.ਰਾਜੀਵ ਸੂਦ ਨੇ ਕਿਹਾ ਦੇਸ਼ ਅੰਦਰ ਮਨਪਸੰਦ ਸਰਕਾਰ ਬਣਾਉਣ ਦਾ ਫ਼ੈਸਲਾ ਅਸੀਂ ਕਰਨਾ ਹੈ। ਇਸ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੀ ਵੋਟ ਯਕੀਨੀ ਰੂਪ ਵਿੱਚ ਬਣਾਉਣੀ ਚਾਹੀਦੀ ਹੈ। ਫ਼ਿਰ ਉਸ ਨੂੰ ਬਿਨ੍ਹਾਂ ਡਰ-ਭੈ, ਲਾਲਚ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਸਾਨੂੰ ਇਸ ਗੱਲ ਤੇ ਮਾਣ ਹੋਣਾ ਚਾਹੀਦਾ ਹੈ ਕਿ ਸਾਨੂੰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋ ਨਾਲ ਦੇਸ਼ ਦੀ ਸਰਕਾਰ ਦਾ ਬਣਾਉਣ ਦਾ ਮੌਕਾ ਮਿਲਦਾ ਹੈ।

 ਇਸ ਮੌਕੇ ਐਸ.ਡੀ.ਐਮ.ਫ਼ਰੀਦਕੋਟ ਮੇਜਰ ਡਾ.ਵਰੁਣ ਕੁਮਾਰ ਨੇ ਕਿਹਾ ਕਿ ਚੋਣਾਂ ਦਾ ਪਰਵ-ਦੇਸ਼ ਦਾ ਗਰਵ ਸਲੋਗਨ ਤੇ ਅਮਲ ਕਰਨ ਦੇਸ਼ ਦੇ ਹਰ ਨਾਗਰਿਕ ਨੂੰ  1 ਜੂਨ ਨੂੰ  ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਸੀ-ਵਿਜ਼ਿਲ ਐਪ, 18 ਸਾਲ ਤੋਂ ਵੱਧ ਉਮਰ ਦੇ ਵੋਟਰ, ਦਿਵਿਆਂਗ ਵੋਟਰ ਵਾਸਤੇ ਕੀਤੇ ਜਾ ਰਹੇ ਪ੍ਰਬੰਧਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਸਾਡੇ ਦੇਸ਼ ਅੰਦਰ ਸਾਨੂੰ ਮਿਲੇ ਵੋਟ ਦੇ ਅਧਿਕਾਰ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

 ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਸੰਜੈ ਗੁਪਤਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਸਾਨੂੰ ਚੋਣ ਕਮਿਸ਼ਨ ਵੱਲੋਂ ਦਿੱਤੇ ਨਾਅਰੇ ਅਬ ਕੀ ਬਾਰ-70 ਪ੍ਰਤੀਸ਼ਤ ਪਾਰ ਨੂੰ  ਸੱਚਮੁੱਚ ਪਾਰ ਕਰਨ ਲਈ ਫ਼ਰੀਦਕੋਟ ਜ਼ਿਲੇ ਅੰਦਰ ਹਰ ਨੌਜਵਾਨ ਨੂੰ  ਆਪਣੀ ਬਣਦੀ ਭੂਮਿਕਾ ਨਿਭਾਉਣ ਵਾਸਤੇ ਪ੍ਰੇਰਿਤ ਕੀਤਾ।

 ਇਸ ਮੌਕੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਹਾਇਕ ਜ਼ਿਲਾ ਨੋਡਲ ਅਫ਼ਸਰ ਸਵੀਪ-ਕਮ-ਜ਼ਿਲਾ ਗਾਈਡੈਂਸ ਕਾਊਾਸਲਰ  ਜਸਬੀਰ ਸਿੰਘ ਜੱਸੀ ਨੇ ਨਿਭਾਉਂਦਿਆਂ ਨੌਜਵਾਨਾਂ ਨੂੰ  ਆਪਣਾ ਜੋਸ਼, ਵੋਟ ਦੇ ਅਧਿਕਾਰ ਦੀ ਵਰਤੋ ਕਰਕੇ, ਦੂਜਿਆਂ ਨੂੰ  ਪ੍ਰੇਰਣਾ ਦੇ ਕੇ ਵਿਖਾਉਣ ਦੀ ਅਪੀਲ ਕੀਤੀ। ਇਸ ਮੌਕੇ ਸਭ ਨੂੰ  ਵੋਟਰ ਪ੍ਰਣ ਵੀ ਕਰਵਾਇਆ ਗਿਆ।

ਇਸ ਪ੍ਰੋਗਰਾਮ ਦੀ ਸਫ਼ਲਤਾ ਵਾਸਤੇ ਡਾ.ਸੀਮਾ ਭੱਟੀ ਐਚ.ਓ.ਡੀ.ਗਾਇਨੀ ਵਿਭਾਗ, ਡਾ.ਸੁਖਰਾਜ ਸਿੰਘ,ਡਾ.ਗੁਰਸ਼ਰਨ ਸਿੰਘ ਢੀਂਡਸਾ, ਡਾ.ਨਵਨੀਤਾ, ਡਾ.ਨਮਿਤਾ, ਡਾ.ਨਵਕਿਰਨ, ਗੁਰੂ ਗੋਬਿੰਦ ਸਿੰਘ ਮੈਡੀਕਲ ਦੇ ਸਟਾਫ਼, ਸੈਕਟਰ ਅਫ਼ਸਰ-ਕਮ-ਖੇਤੀਬਾੜੀ ਵਿਕਾਸ ਅਫ਼ਸਰ ਰੁਪਿੰਦਰ ਸਿੰਘ, ਐਸ.ਡੀ.ਐਮ.ਦਫ਼ਤਰ ਫ਼ਰੀਦਕੋਟ ਦੇ ਹਰਪ੍ਰੀਤ ਸਿੰਘ, ਸਵੀਪ ਟੀਮ ਮੈਂਬਰ ਸੁਰਿੰਦਰਪਾਲ ਸਿੰਘ ਸੋਨੀ, ਨਵਦੀਪ ਸਿੰਘ ਰਿੱਕੀ, ਬੀ.ਐਲ.ਓ ਦਵਿੰਦਰ ਸਿੰਘ, ਬਲਕਰਨ ਸਿੰਘ, ਮਿਸਟਰ ਰਾਮਾਨੰਦ ਨੇ ਅਹਿਮ ਯੋਗਦਾਨ ਦਿੱਤਾ।

Leave a Reply

Your email address will not be published. Required fields are marked *