ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੜਾਈ ਹੁਣ ਹਰ ਪਿੰਡ,ਗਲੀ ਮੁਹੱਲੇ ਤੱਕ ਪੁੱਜੀ-ਅਮਨਦੀਪ ਬਾਬਾ

ਫ਼ਰੀਦਕੋਟ 5 ਜੂਨ

 ਪੰਜਾਬ ਸਰਕਾਰ ਵੱਲੋਂ  ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਦੇ ਮੱਦੇਨਜ਼ਰ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਦੀ ਅਗਵਾਈ ਹੇਠ ਚੇਅਰਮੈਨ ਮਾਰਕੀਟ ਕਮੇਟੀ ਸ.ਅਮਨਦੀਪ ਸਿੰਘ ਬਾਬਾ ਵੱਲੋਂ ਅੱਜ ਹਲਕਾ ਫ਼ਰੀਦਕੋਟ ਦੇ ਵਾਰਡ ਨੰ 7,8,9,11,12,ਵਾਰਡ ਨੰ 10,13,14,15 ਅਤੇ ਵਾਰਡ ਨੰ 16,17,23 24 ਵਿਖੇ ਜਾਗਰੂਕਤਾ ਸਭਾਵਾਂ ਵਿੱਚ ਸ਼ਿਰਕਤ ਕਰਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਸ਼ਾ ਤਸਕਰਾਂ ਦਾ ਸਾਥ ਨਾ ਦੇਣ ਸਬੰਧੀ ਸਹੁੰ ਚੁਕਵਾਈ ਗਈ। 

ਚੇਅਰਮੈਨ ਸ.ਅਮਨਦੀਪ ਸਿੰਘ ਬਾਬਾ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੜਾਈ ਹੁਣ ਪਿੰਡ-ਪਿੰਡ ਤੇ ਸ਼ਹਿਰਾਂ ਦੇ ਹਰ ਘਰ ਤੋਂ ਸ਼ੁਰੂ ਹੋ ਚੁੱਕੀ ਹੈ ਅਤੇ ਇਹ ਯਾਤਰਾ ਹੁਣ ਲੋਕ ਅੰਦੋਲਨ ਬਣ ਚੁੱਕੀ ਹੈ ਅਤੇ ਪੰਜਾਬ ਦੇ ਭਵਿੱਖ ਦੀ ਲੜਾਈ ਹੈ ਜਿਸ ਵਿੱਚ ਹਰ ਪਰਿਵਾਰ, ਹਰ ਨੌਜਵਾਨ ਨੂੰ ਇਸ ਅੰਦੋਲਨ ਨਾਲ ਜੁੜ ਕੇ ਨਸ਼ਿਆਂ ਦਾ ਖਾਤਮਾ ਕਰਨਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਖ਼ਸਿਆ ਨਹੀ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਨਸ਼ਿਆਂ ਤੇ ਨਸ਼ਾ ਤਸਕਰਾਂ ਦੇ ਖਾਤਮੇ ਤੱਕ ਨਸ਼ਿਆਂ ਵਿਰੁੱਧ ਜੰਗ ਜਾਰੀ ਰਹੇਗੀ ।

ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਨਜ਼ਦੀਕ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਸੂਚਨਾ ਦਿੱਤੀ ਜਾਵੇ, ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ੇ ਤੋਂ ਪੀੜਤ ਹੈ ਤਾਂ ਉਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ, ਸਰਕਾਰ ਵੱਲੋਂ ਉਸਦਾ ਮੁਫਤ ਇਲਾਜ ਕਰਵਾਇਆ ਜਾਵੇਗਾ। 

ਇਸ ਮੌਕੇ ਸ.ਰਮਨਦੀਪ ਸਿੰਘ ਮੁਮਾਰਾ ਚੈਅਰਮੈਨ ਮਾਰਕੀਟ ਕਮੇਟੀ,ਉੱਤਮ ਸਿੰਘ ਡੋਡ ਹਲਕਾ  ਕੋਆਡੀਨੇਟਰ, ਐੱਸ ਡੀ ਐਮ ਡਾਕਟਰ ਵਰੁਣ ਕੁਮਾਰ ਫ਼ਰੀਦਕੋਟ,ਪ੍ਰੀਤਮ ਸਿੰਘ ਭਾਣਾ, ਰਜਿੰਦਰ ਦਾਸ ਰਿੰਕੂ ਸਮਾਧਾ ਵਾਲੇ,ਮਾਸਟਰ ਅਮਰਜੀਤ ਸਿੰਘ,ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ੍ਹ ,ਡਾਕਟਰ ਪਰਮਜੀਤ ਸਿੰਘ ਬਰਾੜ ਐੱਸ ਐੱਮ ਓ ਸੀ ਸਿਵਲ ਹਸਪਤਾਲ ਫ਼ਰੀਦਕੋਟ, ਮੈਡੀਕਲ ਅਫ਼ਸਰ ਡਾ ਕਪਿਲ , ਸੁਪਰਡੰਟ ਗੁਰਦੀਪ ਕੌਰ, ਡਿਪਟੀ ਮਾਸਮੀਡੀਆ ਅਫ਼ਸਰ ਡਾਕਟਰ ਪ੍ਰਭਦੀਪ ਸਿੰਘ ਚਾਵਲਾ, ਡਿਪਟੀ ਮਾਸ ਮੀਡੀਆ ਅਫ਼ਸਰ ਲਖਵਿੰਦਰ ਸਿੰਘ ,ਨੋਡਲ ਅਫ਼ਸਰ ਗੁਰਚਰਨ ਸਿੰਘ,  ਵਾਈਸ ਚੇਅਰਮੈਨ ਗੁਰਸੇਵਕ ਸਿੰਘ ਬੁੱਟਰ, ਬਾਬਾ ਜਸਪਾਲ ਸਿੰਘ, ਬੀ ਡੀ ਪੀ ਓ ਨੱਥਾ ਸਿੰਘ ਭੁੱਲਰ, ਈ ਓ ਅਮ੍ਰਿਤ ਲਾਲ ਨਗਰ ਕੌਸਲ ਫ਼ਰੀਦਕੋਟ,ਪੰਚਾਇਤ ਅਫ਼ਸਰ ਦਲਜੀਤ ਸਿੰਘ, ਪ੍ਰੀਤਮ ਸਿੰਘ ਭਾਣਾ,  ਫਲੈਗ ਚਾਵਲਾ ਬੀ ਈ ਈ, ਐੱਸ ਐਚ ਓ ਰਾਜੇਸ਼ ਕੁਮਾਰ, ਕੌਂਸਲਰ ਗੁਰਸਾਹਿਬ ਸਿੰਘ ਗੁਰਪ੍ਰੀਤ ਸਿੰਘ,  ਐਸ ਆਈ ਬਲਵਿੰਦਰ ਸਿੰਘ, ਪੰਚਾਇਤ ਸੈਕਟਰੀ ਜਗਦੀਸ਼ ਸ਼ਰਮਾ, ਲੇਖਾਕਰ ਇਕਬਾਲ ਸਿੰਘ,, ਰਾਜਿੰਦਰ ਸਿੰਘ,ਪਰਮਿੰਦਰ ਸਿੰਘ ਐੱਮ ਪੀ ਐੱਚ ਡਬਲਯੂ, ਗੀਤਾ ਰਾਣੀ ਐੱਮ ਪੀ ਐੱਚ ਡਬਲਯੂ, ਨੀਲਮ ਕੁਮਾਰੀ,ਡਿੰਪਲ ਆਂਗਣਵਡੀ ਵਰਕਰ, ਬਲਜੀਤ ਕੌਰ,ਸੁਖਮੰਦਰ ਕੌਰ ਆਸ਼ਾ,ਸੁਖਮੰਦਰ ਸਿੰਘ ਐਮ ਸੀ ਵਾਰਡ ਨੰਬਰ 10 ,ਪਰਮਜੀਤ ਕੌਰ ਐੱਮ ਸੀ ਵਾਰਡ ਨੰਬਰ 13, ਉਰਵਸੀ ਐਮ ਸੀ ਵਾਰਡ ਨੰਬਰ 14,ਕਿਰਨਦੀਪ ਕੋਰ ਐਮ ਸੀ ਵਾਰਡ ਨੰਬਰ 15 ਆਦਿ ਹਾਜਰ ਸਨ।

Leave a Reply

Your email address will not be published. Required fields are marked *