ਆਰ ਪੀ ਐਕਟ ਦੀ ਧਾਰਾ 127 ਏ ਦੀ ਉਲੰਘਣਾ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ: ਡੀ ਸੀ ਆਸ਼ਿਕਾ ਜੈਨ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 15 ਅਪ੍ਰੈਲ, 2024:

ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਹੈ ਕਿ ਚੋਣਾਂ ਨਾਲ ਸਬੰਧਤ  ਹੋਰਡਿੰਗਜ਼/ਪੋਸਟਰਾਂ/ਬੈਨਰਾਂ ‘ਤੇ ਪ੍ਰਿੰਟਰ ਅਤੇ ਪ੍ਰਕਾਸ਼ਕ ਦੀ ਪਛਾਣ ਲਾਜ਼ਮੀ ਦਰਜ ਹੋਣੀ ਚਾਹੀਦੀ ਹੈ।

     ਸਥਾਨਕ ਸਵੈ-ਸਰਕਾਰ/ਮਿਉਂਸੀਪਲ ਅਥਾਰਟੀਆਂ ਦੁਆਰਾ ਨਿਯੰਤਰਿਤ ਸਾਈਟਾਂ ‘ਤੇ ਚੋਣਾਂ ਨਾਲ ਸਬੰਧਤ ਹੋਰਡਿੰਗਜ਼ ਬਾਰੇ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਤਾਜ਼ਾ ਦਿਸ਼ਾ-ਨਿਰਦੇਸ਼ਾਂ ਦਾ ਹਵਾਲਾ ਦਿੰਦੇ ਹੋਏ, ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਹੈ ਕਿ ਹੋਰਡਿੰਗਾਂ ‘ਤੇ ਪ੍ਰਿੰਟਰ ਅਤੇ ਪ੍ਰਕਾਸ਼ਕ ਦਾ ਨਾਮ ਅਤੇ ਪਤਾ ਹੋਣਾ ਲਾਜ਼ਮੀ ਹੈ।

     ਉਨ੍ਹਾਂ ਨੇ ਕਿਹਾ ਕਿ ਕਮਿਸ਼ਨ ਨੂੰ ਵੱਖ-ਵੱਖ ਪ੍ਰਤੀਬੇਨਤੀਆਂ ਪ੍ਰਾਪਤ ਹੋਈਆਂ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਸਥਾਨਕ ਸਵੈ-ਸਰਕਾਰ/ਮਿਉਂਸੀਪਲ ਅਥਾਰਟੀਆਂ ਦੁਆਰਾ ਨਿਯੰਤਰਿਤ ਹੋਰਡਿੰਗ ਸਥਾਨਾਂ ਤੇ, ਪ੍ਰਿੰਟਰ ਜਾਂ ਪ੍ਰਕਾਸ਼ਕ ਦੀ ਪਛਾਣ ਤੋਂ ਬਿਨਾਂ ਹੋਰਡਿੰਗ ਦੇਖੇ ਗਏ ਹਨ।

      ਚੋਣ ਕਮਿਸ਼ਨ ਨੇ ਅੱਗੇ ਕਿਹਾ ਹੈ ਕਿ ਪ੍ਰਿੰਟ ਮੋਡ ਵਿੱਚ, ਪ੍ਰਚਾਰ ਖੇਤਰ ਵਿੱਚ ਲੋਕ ਪ੍ਰਤੀਨਿਧ ਐਕਟ 1951 ਅਤੇ ਆਦਰਸ਼  ਚੋਣ ਜ਼ਾਬਤੇ ਦੇ ਡਿਜ਼ਾਈਨ ਨੂੰ ਨਿਰਧਾਰਿਤ ਕਰਨ ਵਾਲੀਆਂ ਬੁਨਿਆਦੀ ਲੋੜਾਂ ਚ ਹੋਰ ਗੱਲਾਂ ਦੇ ਨਾਲ, ਪ੍ਰਕਾਸ਼ਕ ਦੀ ਪਛਾਣ ਦਾ ਖੁਲਾਸਾ ਕਰਨਾ ਵੀ ਹੈ ਅਤੇ ਇਸ ਤਰ੍ਹਾਂ ਪ੍ਰਕਾਸ਼ਿਤ ਸਮੱਗਰੀ ਦੀ ਵੀ ਉਸ ਦੀ ਜ਼ਿੰਮੇਵਾਰੀ ਹੈ। 

      ਇਸੇ ਤਰ੍ਹਾਂ, ਆਰਪੀ ਐਕਟ 1951 ਦੀ ਧਾਰਾ 127 ਏ ਸਪੱਸ਼ਟ ਤੌਰ ‘ਤੇ ਉਸ ਚੋਣ ਪੈਂਫਲਟ/ਪੋਸਟਰ ਨੂੰ ਪ੍ਰਕਾਸ਼ਿਤ ਕਰਨ ਦੀ ਮਨਾਹੀ ਕਰਦੀ ਹੈ ਜਿਸ ‘ਤੇ ਨਾਮ ਅਤੇ ਪ੍ਰਕਾਸ਼ਕ ਦਾ ਨਾਮ ਦਰਜ ਨਹੀਂ ਹੈ। ਸੈਕਸ਼ਨ 127 ਏ ਦੀ ਧਾਰਾ (3)(ਬੀ)  “ਚੋਣ ਪੈਂਫਲੈਟ ਜਾਂ ਪੋਸਟਰ” ਦੇ ਅਰਥ ਨੂੰ ਵਿਆਪਕ ਅਰਥ ਪ੍ਰਦਾਨ  ਕਰਦਾ ਹੈ, ਜਿਸ ਵਿੱਚ “ਪਲੇਕਾਰਡ ਜਾਂ ਪੋਸਟਰ” ਵੀ ਸ਼ਾਮਲ ਹਨ। ਇਸ ਲਈ ਇਸ ਸ਼ਰਤ ਦੀ ਕਿਸੇ ਵੀ ਰੂਪ ਉਲੰਘਣਾ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।

       ਉਨ੍ਹਾਂ  ਨੇ ਸਾਰੀਆਂ ਮਿਉਂਸਪਲ ਅਥਾਰਟੀਆਂ ਜਾਂ ਅਜਿਹੀਆਂ ਅਥਾਰਟੀਆਂ ਜੋ ਹੋਰਡਿੰਗਜ਼/ਪੋਸਟਰਾਂ/ਬੈਨਰਾਂ ਆਦਿ ਲਈ ਜ਼ਿੰਮੇਵਾਰ ਹਨ, ਨੂੰ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਆਖਿਆ ਹੈ। ਇਸ ਤੋਂ ਇਲਾਵਾ, ਪ੍ਰਿੰਟਰ ਅਤੇ ਪ੍ਰਕਾਸ਼ਕ (ਰਾਜਨੀਤਿਕ ਪਾਰਟੀਆਂ/ਉਮੀਦਵਾਰ ਜਾਂ ਉਨ੍ਹਾਂ ਦੇ ਨੁਮਾਇੰਦੇ) ਨੂੰ ਵੀ ਸਿਧਾਂਤਕ ਤੌਰ ‘ਤੇ ਉਕਤ ਹਦਾਇਤਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

Leave a Reply

Your email address will not be published. Required fields are marked *