ਸ਼ਾਨਦਾਰ ਸੇਵਾਵਾਂ ਬਦਲੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ ) ਸ੍ਰ ਜਗਵਿੰਦਰ ਸਿੰਘ ਨੂੰ ਦਿੱਤੀ ਨਿੱਘੀ ਵਿਦਾਇਗੀ

ਤਰਨ ਤਾਰਨ, 02 ਅਗਸਤ :

ਸਿੱਖਿਆ ਦੇ ਖੇਤਰ ਵਿੱਚ ਆਪਣੀ ਬਿਹਤਰੀਨ ਕਾਰਗੁਜ਼ਾਰੀ, ਨਿੱਘੇ ਸੁਭਾਅ, ਮਿਲਾਪੜੇ, ਹਸਮੁਖ, ਇਮਾਨਦਾਰ ਅਤੇ ਕਿਸੇ ਨੂੰ ਵੀ ਕੁਝ ਹੀ ਪਲਾਂ ਵਿੱਚ ਆਪਣੇ ਪ੍ਰਭਾਵ ਹੇਠ ਲੈ ਲੈਣ ਵਾਲੇ ਸ੍ਰ ਜਗਵਿੰਦਰ ਸਿੰਘ ਲਹਿਰੀ ਆਪਣੀ 58 ਸਾਲਾਂ ਦੀ ਬੇਦਾਗ ਨੌਕਰੀ ਕਰਨ ਤੋਂ ਬਾਅਦ 31 ਜੁਲਾਈ ਨੂੰ ਆਪਣੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੇ ਅਹੁਦੇ ਤੋਂ ਰਿਟਾਇਰ ਹੋਏ। ਉਹਨਾਂ ਦਾ ਜਨਮ 7 ਜੁਲਾਈ 1967 ਨੂੰ ਸ੍ਰ ਮੋਹਨ ਸਿੰਘ ਜੀ ਲਹਿਰੀ ਦੇ ਘਰ ਸ੍ਰੀਮਤੀ ਪ੍ਰਕਾਸ਼ ਕੌਰ ਜੀ ਦੀ ਕੁੱਖੋਂ ਹੋਇਆ। ਬਚਪਨ ਤੋਂ ਆਪਣੇ ਮਿਹਨਤੀ ਸੁਭਾਅ ਕਰਕੇ ਉਹ ਸਾਰਿਆਂ ਵਿੱਚ ਹਰਮਨ ਪਿਆਰੇ ਰਹੇ। ਉਹਨਾਂ ਨੇ ਆਪਣੀ ਮੁਢਲੀ ਸਿੱਖਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਤਰਨ ਤਰਨ ਤੋਂ ਪ੍ਰਾਪਤ ਕੀਤੀ। ਇਸ ਉਪਰੰਤ ਬੀ ਸੀ ਅਤੇ ਐਮਸੀਏ ਦੀ ਡਿਗਰੀ ਵਿਨਾਇਕਾ ਯੂਨੀਵਰਸਿਟੀ ਤਮਿਲਨਾਡੂ ਤੋਂ ਹਾਸਲ ਕਰਨ ਉਪਰੰਤ ਡਿਪਲੋਮਾ ਇਨ ਇਲੈਕਟਰੋਨਿਕਸ ਅਤੇ ਕਮਿਊਨੀਕੇਸ਼ਨ ਜਗਤ ਰਾਮ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਤੋਂ ਕੀਤਾ। 12 ਮਈ 1996 ਆਪ ਜੀ ਦਾ ਵਿਆਹ ਸ੍ਰੀਮਤੀ ਗੁਰਜੀਤ ਕੌਰ ਨਾਲ ਹੋਇਆ ਜੋ ਕਿ ਇਸ ਸਮੇਂ ਸਕੂਲ ਆਫ ਐਮੀਨੈਂਸ ਤਰਨ ਤਾਰਨ ਵਿਖੇ ਬਤੌਰ ਸਾਇੰਸ ਮਿਸਟਰਸ ਸੇਵਾਵਾਂ ਨਿਭਾ ਰਹੇ ਹਨ। ਬੇਟੀ ਭਵਸ਼ੇਰੀਨ ਆਪ ਜੀ ਦੇ ਵਿਹੜੇ ਦੀ ਰੌਣਕ ਹੈ। ਜਗਵਿੰਦਰ ਸਿੰਘ ਨੇ ਆਪਣੀਆਂ ਸੇਵਾਵਾਂ ਦਾ ਆਗਾਜ਼ ਬਤੋਰ ਵਕੇਸ਼ਨਲ ਮਾਸਟਰ 15 ਸਤੰਬਰ 1990 ਨੂੰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਫਿਰੋਜ਼ਪੁਰ ਤੋਂ ਕੀਤਾ। ਇਹਨਾਂ ਨੇ ਬਤੌਰ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਆਪਣੀਆਂ ਸੇਵਾਵਾਂ ਜਿਲਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਕੀਤੀਆਂ। ਇਸ ਉਪਰੰਤ ਇਹਨਾਂ ਨੇ ਤਰਨ ਤਾਰਨ, ਕਪੂਰਥਲਾ, ਅੰਮ੍ਰਿਤਸਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਆਪਣੀਆਂ ਸ਼ਾਨਦਾਰ ਸੇਵਾਵਾਂ ਦਿੱਤੀਆਂ । ਫਿਰ ਦੁਬਾਰਾ 3 ਮਾਰਚ 2025 ਨੂੰ ਇਹਨਾਂ ਨੇ ਦੁਬਾਰਾ ਆਪਣਾ ਅਹੁਦਾ ਜ਼ਿਲ੍ਹਾ ਤਰਨ ਤਾਰਨ ਵਿਖੇ ਸੰਭਾਲਿਆ। ਸ੍ਰ ਜਗਵਿੰਦਰ ਸਿੰਘ ਲਹਿਰੀ ਸਾਦਗੀ ਪਸੰਦ ਅਤੇ ਉੱਚੀ ਸੋਚ ਰੱਖਣ ਵਾਲੇ ਇਮਾਨਦਾਰ ਸ਼ਖਸ਼ੀਅਤ ਦੇ ਮਾਲਕ ਹਨ। ਉਹਨਾਂ ਦੀ ਰਿਟਾਇਰਮੈਂਟ ਤੇ ਅੱਜ ਜਿੱਥੇ ਸਮੁੱਚਾ ਦਫ਼ਤਰੀ ਅਮਲਾ ਅਤੇ ਸਾਰੇ ਜ਼ਿਲ੍ਹੇ ਦੇ ਅਧਿਆਪਕ ਇਸ ਇਮਾਨਦਾਰ ਅਫਸਰ ਦੇ ਉੱਜਲੇ ਭਵਿੱਖ ਲਈ ਕਾਮਨਾਵਾਂ ਕੇ ਰਹੇ ਹਨ, ਉੱਥੇ ਹਰੇਕ ਦਿਲ ‘ਚੋਂ ਅਜਿਹੇ ਅਫਸਰ ਲਈ ਦੁਆਵਾਂ ਨਿਕਲ ਰਹੀਆਂ ਹਨ । ਅੱਜ ਉਹਨਾਂ ਦੀ ਰਿਟਾਇਰਮੈਂਟ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ੍ਰੀ ਪਰਮਜੀਤ ਸਿੰਘ,ਰਿਟਾ ਡਿਪਟੀ ਡੀ ਈ ਓ ਸ੍ਰੀ ਸੁਰਿੰਦਰ ਕੁਮਾਰ,ਆਲਮਬੀਰ ਸਿੰਘ, ਪਰਮਿੰਦਰਜੀਤ ਸਿੰਘ, ਮੈਡਮ ਰੀਨਾ ਰਾਏ, ਹਰਪ੍ਰੀਤ ਸਿੰਘ, ਜਸਮੀਤ ਕੌਰ, ਮਨਬੀਰ ਕੌਰ, ਪਵਨਦੀਪ ਕੌਰ, ਵਰਿੰਦਰਜੀਤ ਸਿੰਘ, ਰਾਜਨਦੀਪ ਕੌਰ, ਰਾਕੇਸ਼ ਕੁਮਾਰ, ਮਾਲਤੀ ਗੁਪਤਾ, ਸਰਬਜੀਤ ਕੌਰ, ਰਾਜਬੀਰ ਕੌਰ, ਨਵਨੀਤ ਕੌਰ, ਏ ਪੀ ਸੀ, ਹਰਪ੍ਰੀਤ ਸਿੰਘ ਡਾਟਾ ਐਂਟਰੀ, ਰਿਸ਼ਾਂਤ ਸ਼ਰਮਾ, ਰਵਨੀਤ ਕੌਰ ਅਤੇ ਅਨੁਜ ਚੌਧਰੀ ਤੋਂ ਇਲਾਵਾ ਜ਼ਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ ਸ੍ਰ ਗੁਰਮੀਤ ਸਿੰਘ ਖਾਲਸਾ ਅਤੇ ਸ੍ਰ ਅਮਨਦੀਪ ਸਿੰਘ ,ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਸ੍ਰ ਦਿਲਬਾਗ ਸਿੰਘ, ਸ੍ਰ ਜਸਵਿੰਦਰ ਸਿੰਘ, ਸ੍ਰ ਕੁਲਵਿੰਦਰ ਸਿੰਘ, ਸ੍ਰ ਸਰਬਜੀਤ ਸਿੰਘ, ਸ੍ਰ ਗੁਰਦੀਪ ਸਿੰਘ, ਸ੍ਰੀ ਅਸ਼ਵਨੀ ਮਰਵਾਹ ਸ੍ਰ ਰਜਿੰਦਰ ਸਿੰਘ ਸ੍ਰੀ ਪਾਰਸ ਕੁਮਾਰ ਖੁਲ੍ਹਰ, ਸ੍ਰ ਮਨਜਿੰਦਰ ਸਿੰਘ ਅਤੇ ਸੈਕੰਡਰੀ ਤੋਂ ਸ੍ਰੀਮਤੀ ਸੁਖਵਿੰਦਰ ਕੌਰ ਸੁਪਰਡੈਂਟ ਅਤੇ ਉਹਨਾਂ ਦਾ ਸਟਾਫ ਵਿਸ਼ੇਸ਼ ਤੌਰ ਤੇ  ਹਾਜਰ ਸਨ ।

Leave a Reply

Your email address will not be published. Required fields are marked *