ਜ਼ਿਲਾਂ ਤਰਨ ਤਾਰਨ ਦੇ ਪਿੰਡ ਮੀਆਂਵਿੰਡ ਦਾ ਨੌਜਵਾਨ ਹਰਭੇਜ ਸਿੰਘ ਉਮਰ 31 ਸਾਲ ਪੁੱਤਰ ਜੋਗਿੰਦਰ ਸਿੰਘ ਵਾਸੀ ਮੀਆਂਵਿੰਡ ਜੋ ਕਿ ਅੱਠ ਮਹੀਨੇ ਪਹਿਲਾ ਕਨੇਡਾ ਗਿਆ ਸੀ, ਜਿਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਤੁਹਾਨੂੰ ਦੱਸ ਦਈਏ ਕਿ ਅੱਜ ਉਸ ਦੀ ਮ੍ਰਿਤਕ ਦੇਹ 23 ਦਿਨ ਬਾਅਦ ਪਿੰਡ ਮੀਆਂਵਿੰਡ ਪੁੱਜੀ। ਇਸ ਮੌਕੇ ਪਰਿਵਾਰਿਕ ਮੈਂਬਰਾ ਦਾ ਰੋ ਰੋ ਬੁਰਾ ਹਾਲ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਛਾਈ ਹੋਈ ਐ।
ਇਸ ਮੌਕੇ ਪਰਿਵਾਰਿਕ ਮੈਂਬਰਾ ਨੇ ਕਿਹਾ ਕਿ ਪੰਜਾਬ ਵਿਚ ਨਸ਼ਾ ਅਤੇ ਬੇਰੋਜ਼ਗਾਰੀ ਕਾਰਨ ਮਜਬੂਰ ਹੋ ਕੇ ਅਸੀ ਆਪਣੇ ਧੀਆਂ ਪੁੱਤ ਵਿਦੇਸ਼ਾਂ ਨੂੰ ਭੇਜ ਰਹੇ ਹਾਂ ਪਰ ਉਥੋਂ ਉਨ੍ਹਾਂ ਦੀਆ ਲਾਸ਼ਾ ਪੰਜਾਬ ਆ ਰਹੀਆਂ ਹਨ ਉਨ੍ਹਾਂ ਕਿਹਾ ਮਾਨ ਸਰਕਾਰ ਦਾ ਕਹਿਣਾ ਸੀ ਕਿ ਅੰਗਰੇਜ਼ ਭਾਰਤ ਵਿੱਚ ਨੌਕਰੀ ਕਰਨ ਆਉਣਗੇ ਪਰ ਇਸਦੇ ਉਲਟ ਪੰਜਾਬੀਆਂ ਦੀਆਂ ਲਗਾਤਾਰ ਲਾਸ਼ਾਂ ਵਿਦੇਸ਼ਾਂ ਤੋਂ ਆ ਰਹੀਆਂ ਹਨ ਜੋ ਚਿੰਤਾ ਦਾ ਵਿਸ਼ਾ ਹੈ ਸਰਕਾਰਾਂ ਨੂੰ ਇਸ ਵੱਲ ਜਰੂਰ ਧਿਆਨ ਦੇਣਾ ਚਾਹੀਦਾ ਹੈ।