ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ‘ਤੇ ਐਤਵਾਰ ਨੂੰ ਚੀਨ ਦੀ ਮਲਕੀਅਤ ਵਾਲੇ ਨਿੱਕਲ ਪਲਾਂਟ ‘ਚ ਧਮਾਕਾ ਹੋ ਗਿਆ। ਘੱਟੋ-ਘੱਟ 13 ਕਰਮਚਾਰੀਆਂ ਦੀ ਮੌਤ ਹੋ ਗਈ ਅਤੇ 46 ਜ਼ਖਮੀ ਹੋ ਗਏ।
ਇਹ ਪਲਾਂਟ ਚੀਨ ਦੀ ਅਭਿਲਾਸ਼ੀ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀਆਰਆਈ) ਦਾ ਹਿੱਸਾ ਹੈ। ਇਹ ਹਾਦਸਾ ਪੀਟੀ ਇੰਡੋਨੇਸ਼ੀਆ ਮੋਰੋਵਾਲੀ ਇੰਡਸਟਰੀਅਲ ਪਾਰਕ ਦੀ ਸਹਾਇਕ ਕੰਪਨੀ ਪੀਟੀ ਇੰਡੋਨੇਸ਼ੀਆ ਸਿੰਘਸ਼ਾਨ ਸਟੇਨਲੈੱਸ ਸਟੀਲ ਵਿਖੇ ਵਾਪਰਿਆ। ਭੱਠੀ ਦੀ ਮੁਰੰਮਤ ਦੌਰਾਨ ਅਚਾਨਕ ਹੋਏ ਧਮਾਕੇ ਵਿੱਚ ਘੱਟੋ-ਘੱਟ 4 ਚੀਨੀ ਅਤੇ 9 ਇੰਡੋਨੇਸ਼ੀਆਈ ਮਜ਼ਦੂਰਾਂ ਦੀ ਮੌਤ ਹੋ ਗਈ।
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਭੱਠੀ ਪੂਰੀ ਤਰ੍ਹਾਂ ਢਹਿ ਗਈ ਅਤੇ ਪਲਾਂਟ ਦੀ ਇਮਾਰਤ ਦੇ ਪਾਸੇ ਦੀਆਂ ਕੰਧਾਂ ਦੇ ਕੁਝ ਹਿੱਸੇ ਨੁਕਸਾਨੇ ਗਏ। ਕਰੀਬ 46 ਮਜ਼ਦੂਰਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ‘ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਭੱਠੀ ਦੀ ਸਤ੍ਹਾ ‘ਤੇ ਵਿਸਫੋਟਕ ਤਰਲ ਪਦਾਰਥ ਸੀ,ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਭੱਠੀ ਦੀ ਸਤ੍ਹਾ ‘ਤੇ ਵਿਸਫੋਟਕ ਤਰਲ ਜਮ੍ਹਾ ਸੀ। ਇਸ ਕਾਰਨ ਅੱਗ ਲੱਗ ਗਈ। ਨੇੜੇ ਹੀ ਆਕਸੀਜਨ ਸਿਲੰਡਰ ਰੱਖੇ ਹੋਏ ਸਨ, ਜਿਸ ਕਾਰਨ ਜ਼ਬਰਦਸਤ ਧਮਾਕਾ ਹੋ ਗਿਆ।