ਲੁਧਿਆਣਾ ਦੇ ਡਾਬਾ ਇਲਾਕੇ ‘ਚ ਗੁਰੂਦੁਆਰਾ ਸਾਹਿਬ ਨੇੜੇ ਵਿਕ ਰਹੇ ਬੀੜੀ ਸਿਗਰੇਟ ਵਾਲੀ ਦੁਕਾਨ ‘ਤੇ ਅੱਜ ਨਿਹੰਗ ਸਿੰਘਾਂ ਵੱਲੋਂ ਰੋਸ ਪ੍ਰਗਟਾਇਆ ਗਿਆ ਏ। ਉਨ੍ਹਾਂ ਨੇ ਉੱਥੇ ਪਹੁੰਚ ਕੇ ਦੁਕਾਨਦਾਰਾਂ ਦੀ ਕਲਾਸ ਲਗਾਈ ਐ ਤੇ ਕਿਹਾ ਕਿ, ਗੁਰੂ ਘਰ ਦੇ ਕੋਲ ਇਹ ਚੀਜ਼ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਨਿਹੰਗ ਸਿੰਘਾਂ ਦਾ ਕਹਿਣਾ ਐ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਕਿ ਗੁਰੂਦੁਆਰਾ ਸਾਹਿਬ ਤੋਂ 500 ਮੀਟਰ ਦੀ ਹਦੂਦ ਦੇ ਅੰਦਰ ਕੋਈ ਵੀ ਅਜਿਹੀ ਦੁਕਾਨ ਨਹੀਂ ਹੋਣੀ ਚਾਹੀਦੀ। ਇਸ ਸੰਬੰਧੀ ਸ਼ਿਕਾਇਤ ਮਿਲਣ ‘ਤੇ ਉਹ ਅੱਜ ਇੱਥੇ ਪਹੁੰਚੇ ਅਤੇ ਇਸ ਦੁਕਾਨ ਨੂੰ ਇੱਥੋਂ ਬੰਦ ਕਰਕੇ ਕਿਤੇ ਹੋਰ ਕਰਨ ਲਈ ਆਖਿਆ। ਇਸ ਤੋਂ ਬਾਅਦ ਉਕਤ ਦੁਕਾਨਦਾਰ ਨੇ ਇੱਕ ਦਿਨ ਦਾ ਸਮਾਂ ਮੰਗਿਆ ਹੈ ਪਰ ਜੇਕਰ ਉਸ ਨੇ ਆਪਣੀ ਦੁਕਾਨ ਨਾ ਬਦਲੀ ਤਾਂ ਉਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋ ਜਾਣਗੇ।