ਬਠਿੰਡਾ, 23 ਫਰਵਰੀ : ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਭਰ ਵਿੱਚ ਆਮ ਲੋਕਾਂ ਅਤੇ ਨੌਜਵਾਨਾਂ ਨੂੰ  ਈ.ਵੀ.ਐਮ. ਪ੍ਰਤੀ ਜਾਗਰੂਕ ਕਰਨ ਲਈ ਵੈਨ ਚਲਾਈ ਜਾ ਰਹੀ ਹੈ। ਇਹ ਵੈਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਵੱਖ-ਵੱਖ ਥਾਵਾਂ ਤੇ  ਪਹੁੰਚ ਕੇ ਈ.ਵੀ.ਐਮ ਪ੍ਰਤੀ ਜਾਗਰੂਕ ਕਰਵਾਏਗੀ।

        ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਵੈਨ 93-ਬਠਿੰਡਾ ਦਿਹਾਤੀ ਵਿੱਚ 24 ਫਰਵਰੀ ਨੂੰ ਪਿੰਡ ਬਹਿਮਣ ਦੀਵਾਨਾ, ਬੁਢਲਾਡੇਵਾਲਾ, ਦਿਓਣ, ਬਾਬਾ ਫ਼ਰੀਦ ਯੂਨੀਵਰਸਿਟੀ ਅਤੇ ਬਾਬਾ ਸ਼੍ਰੀ ਚੰਦ ਕਾਲਜ ਸਰਦਾਰਗੜ੍ਹ ਵਿਖੇ ਅਤੇ 25 ਫਰਵਰੀ ਨੂੰ ਜੋਧਪੁਰ ਰੁਮਾਣਾ, ਨਰੂਆਣਾ ਪਿੰਡ (ਡਰਾਈਵਿੰਗ ਸੈਂਟਰ), ਪੰਜਾਬੀ ਯੂਨੀਵਰਸਿਟੀ ਘੁੱਦਾ, ਕਾਲਝਰਾਣੀ ਅਤੇ ਨੰਦਗੜ੍ਹ ਵਿਖੇ ਪਹੁੰਚਕੇ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰੇਗੀ।

        ਇਸੇ ਤਰ੍ਹਾਂ 90-ਰਾਮੁਪਰਾ ਫੂਲ ਵਿਖੇ ਜਾਗਰੂਤਾ ਵੈਨ 26 ਫਰਵਰੀ ਨੂੰ ਸ.ਸ.ਸ.ਸ.(ਲੜਕੀਆਂ) ਭਗਤਾ ਭਾਈਕਾ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈਕਾ, ਸੰਤ ਮਹੇਸ਼ ਮੁਨੀ ਗਰਲਜ ਕਾਲਜ ਭਗਤਾ ਭਾਈਕਾ, ਸ.ਸ.ਸ.ਸ.(ਲੜਕੇ) ਕੋਠਾ ਗੁਰੂ ਅਤੇ ਜਲਾਲ ਬੱਸ ਸਟੈਂਡ ਵਿਖੇ ਅਤੇ 27 ਫਰਵਰੀ ਨੂੰ ਸਰਕਾਰੀ ਆਈ.ਟੀ.ਆਈ (ਲੜਕੀਆਂ) ਰਾਮਪੁਰਾ, ਸ.ਸ.ਸ.ਸ.(ਡਿੱਗੀ ਵਾਲਾ) ਰਾਮੁਪਰਾ ਫੂਲ, ਟੀ.ਪੀ.ਡੀ.ਮਾਲਵਾ ਕਾਲਜ ਫੂਲ, ਸ.ਸ.ਸ.ਸ. ਮਹਿਰਾਜ ਅਤੇ ਬੱਸ ਸਟੈਂਡ ਸਲਾਬਤਪੁਰਾ ਵਿਖੇ ਪਹੁੰਚਕੇ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰੇਗੀ।

        ਇਸੇ ਤਰ੍ਹਾਂ 95-ਮੌੜ ਵਿਖੇ ਜਾਗਰੂਤਾ ਵੈਨ 28 ਫਰਵਰੀ ਨੂੰ ਫਤਹਿ ਗਰੁੱਪ ਆਫ਼ ਇੰਸਟੀਚਿਊਟ ਰਾਮਪੁਰਾ, ਮਾਤਾ ਸੁੰਦਰੀ ਕਾਲਜ ਆਫ਼ ਇੰਸਟੀਚਿਊਟ ਢੱਡੇ, ਸਟੇਡੀਅਮ ਚਾਉਕੇ, ਕੁੱਤੀਵਾਲ ਕਲਾਂ ਧਰਮਸ਼ਾਲਾ ਅਤੇ ਤਹਿਸੀਲ ਦਫ਼ਤਰ ਬਾਲਿਆਂਵਾਲੀ ਵਿਖੇ ਅਤੇ 29 ਫਰਵਰੀ ਨੂੰ ਸਰਸਵਤੀ ਇੰਸਟੀਚਿਊਟ ਆਫ਼ ਨਰਸਿੰਗ ਮੌੜ ਮੰਡੀ, ਉਂਕਾਰ ਆਈ.ਟੀ.ਆਈ ਮੌੜ, ਗੁਰੂ ਤੇਗ ਬਹਾਦਰ ਗਰਲਜ ਕਾਲਜ ਬੱਲ੍ਹੋ, ਗੁਰਦੁਆਰਾ ਸਾਹਿਬ ਹਰਕ੍ਰਿਸ਼ਨਪੁਰਾ ਅਤੇ ਪਾਰਕ ਰਾਮਨਗਰ ਸਾਹਮਣੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪਹੁੰਚਕੇ ਆਮ ਲੋਕਾਂ ਅਤੇ ਨੌਜਵਾਨਾਂ ਨੂੰ ਜਾਗਰੂਕ ਕਰੇਗੀ।

Leave a Reply

Your email address will not be published. Required fields are marked *