ਮੋਗਾ, 22 ਦਸੰਬਰ:
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ. ਅਸ਼ੋਕ ਸਿੰਗਲਾ ਦੀ ਅਗਵਾਈ ਵਿਚ ਡਾਇਟ ਮੋਗਾ ਵਿਖੇ ਆਯੁਸ਼ਮਾਨ ਭਾਰਤ ਹੈਲਥ ਵੈਲਨੈੱਸ ਪ੍ਰੋਗਰਾਮ ਲਈ ਅਧਿਆਪਕਾਂ ਦਾ 4 ਦਿਨਾਂ ਸਿਖਲਾਈ ਪ੍ਰੋਗਰਾਮ ਸਫ਼ਲਤਾਪੂਰਵਕ ਸੰਪੰਨ ਹੋਇਆ।ਇਸ ਸਿਖਲਾਈ ਦਾ ਮੁੱਖ ਮਨੋਰਥ ਕਿਸ਼ੋਰਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣ ਅਤੇ ਔਕੜਾਂ ਨਾਲ ਜੂਝਣ ਲਈ ਤਿਆਰ ਕਰਨਾ ਸੀ। ਸਿਲਖਾਈ ਅਧੀਨ ਸਕੂਲਾਂ ਵਿੱਚ ਅਧਿਆਪਕਾਂ ਦੁਆਰਾ ਬੱਚਿਆਂ ਨਾਲ ਮਿੱਤਰ ਅਤੇ ਗਾਈਡ ਅਧਿਆਪਕ ਦੀ ਭੂਮਿਕਾ ਨਿਭਾਉਣ ਦੇ ਲਾਭਾਂ ਬਾਰੇ ਦੱਸਿਆ ਗਿਆ।
ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਮੋਗਾ ਅਤੇ ਦਫ਼ਤਰ ਸਿਵਲ ਸਰਜਨ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਦੇ 31 ਅਧਿਆਪਕਾਂ ਨੂੰ ਆਯੂਸ਼ਮਾਨ ਪ੍ਰੋਗਰਾਮ ਅਧੀਨ ਹੈਲਥ ਐਂਡ ਵੈਲਨੇਸ ਐਂਬੈਸਡਰ ਸਬੰਧੀ ਟ੍ਰੇਨਿੰਗ 19 ਦਸੰਬਰ  ਤੋ 22 ਦਸੰਬਰ 2023 ਤੱਕ ਦਿੱਤੀ ਗਈ। ਇਹ ਟ੍ਰੇਨਿੰਗ ਮਾਸਟਰ ਟ੍ਰੇਨਰਜ਼ ਡਾ. ਅਜੈ ਕੁਮਾਰ, ਡਾ. ਦੀਪਕ ਗੋਇਲ, ਡਾ. ਸਿਮਰਪਾਲ ਸਿੰਘ,  ਡਾ. ਰਾਜਨ ਗਿੱਲ ਅਤੇ ਸਿੱਖਿਆ ਵਿਭਾਗ ਤੋਂ ਮਾਸਟਰ ਅਮਨਦੀਪ ਸਿੰਘ ਅਤੇ ਮਾਸਟਰ ਨਵਦੀਪ ਸਿੰਘ ਵੱਲੋਂ ਦਿੱਤੀ ਗਈ।
ਡਾ. ਅਸ਼ੋਕ ਸਿੰਗਲਾ ਨੇ ਦੱਸਿਆ ਕਿ ਇਹ ਟ੍ਰੇਨਿੰਗ ਕਿਸ਼ੋਰ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਬਹੁਤ ਲਾਹੇਵੰਦ ਸਾਬਤ ਹੋਵੇਗੀ। ਇਸ ਟ੍ਰੇਨਿੰਗ ਵਿੱਚ ਅਧਿਆਪਕਾਂ ਵੱਲੋਂ ਵੀ ਕਿਸ਼ੋਰਾਂ ਨਾਲ ਸਬੰਧਤ ਸਮੱਸਿਆਵਾਂ ਤੇ ਵੱਧ ਚੜਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਟ੍ਰਨੇਰਜ਼ ਵੱਲੋਂ ਟ੍ਰੇਨਿੰਗ ਦੇ ਪਹਿਲੇ ਦਿਨ ਨਿੱਜੀ ਸਵੱਛਤਾ, ਪੋਸ਼ਣ ਦੀ ਮਹੱਤਤਾ ਬਾਰੇ ਮੁੱਖ ਤੌਰ ਤੇ ਜਾਣਕਾਰੀ ਦਿੱਤੀ ਗਈ ਅਤੇ ਕਿਸ਼ੋਰਾਂ ਦੀ ਸਿਹਤ ਨਾਲ ਸਬੰਧਤ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਮੌਕੇ ਸੁਖਵੀਰ ਸਿੰਘ ਜ਼ਿਲ੍ਹਾ ਸਕੂਲ ਹੈਲਥ ਕੋ-ਆਰਡੀਨੇਟਰ ਮੋਗਾ ਨੇ ਵੀ ਚਾਰ ਰੋਜ਼ਾ ਟ੍ਰੇਨਿੰਗ ਦਾ ਪ੍ਰਬੰਧਕੀ ਕਾਰਜ ਬਾਖੂਬੀ ਸੰਭਾਲਿਆ।

Leave a Reply

Your email address will not be published. Required fields are marked *