ਨਵਾਂਸ਼ਹਿਰ ਦੇ ਅੰਮ੍ਰਿਤਸਰ ਅਟਾਰੀ ਰੋਡ ‘ਤੇ ਤੂੜੀ ਨਾਲ ਭਰੀ ਕਾਰ ਅਤੇ ਟਰਾਲੀ ਵਿਚਾਲੇ ਟੱਕਰ ਹੋ ਗਈ। ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਵਿੱਚ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤਾ ਹੈ। ਦੱਸ ਦਈਏ ਕਿ ਕਾਰ ਸਵਾਰ ਚੰਡੀਗੜ੍ਹ ਤੋਂ ਨਵੀਂ ਕਾਰ ਖਰੀਦ ਕੇ ਆ ਰਹੇ ਸਨ। ਉਨ੍ਹਾਂ ਵਿੱਚੋਂ ਇੱਕ ਨੌਜਵਾਨ ਵਿਦੇਸ਼ ਤੋਂ ਆਇਆ ਸੀ। ਦੇਰ ਰਾਤ ਚੰਡੀਗੜ੍ਹ ਤੋਂ ਅੰਮ੍ਰਿਤਸਰ ਵਾਪਸ ਪਰਤਦੇ ਸਮੇਂ ਨਵਾਂਸ਼ਹਿਰ ਨੇੜੇ ਲੰਗੜੋਆ ਦੇ ਨੇੜੇ ਤੂੜੀ ਨਾਲ ਭਰੀ ਟ੍ਰਾਲੀ ਪਿੱਛਿਓਂ ਆ ਰਹੀ ਨਵੀਂ ਕਾਰ ਦੀ ਟੱ.ਕਰ ਹੋ ਗਈ।
ਪਰਿਵਾਰਕ ਮੈਂਬਰਾਂ ਅਨੁਸਾਰ ਕਾਰ ਵਿੱਚ ਸਵਾਰ ਗੋਪੀ (30), ਪਲਵਿੰਦਰ ਸਿੰਘ ਪਿੰਦਾ (55) ਤੇ ਨਵਜੀਤ ਸਿੰਘ ਸਵਾਰ ਸਨ। ਜਿਨ੍ਹਾਂ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ। ਦੱਸ ਦਈਏ ਕਿ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਵਿਦੇਸ਼ ਵਿੱਚ ਰਹਿੰਦਾ ਸੀ। ਉਹ ਕੁਝ ਦਿਨ ਪਹਿਲਾਂ ਹੀ ਆਪਣੇ ਪਿੰਡ ਆਇਆ ਸੀ। ਤਿੰਨੋਂ ਨੌਜਵਾਨ ਨਵੀਂ ਕਾਰ ਖਰੀਦਣ ਦੇ ਲਈ ਚੰਡੀਗੜ੍ਹ ਗਏ ਸਨ। ਦੇਰ ਰਾਤ ਚੰਡੀਗੜ੍ਹ ਤੋਂ ਵਾਪਸ ਅੰਮ੍ਰਿਤਸਰ ਆਉਂਦੇ ਸਮੇਂ ਨਵਾਂਸ਼ਹਿਰ ਦੇ ਨੇੜੇ ਲੰਗੜੋਆ ਨਜ਼ਦੀਕ ਤੂੜੀ ਨਾਲ ਭਰੀ ਟ੍ਰਾਲੀ ਨਾਲ ਪਿੱਛਿਓਂ ਆ ਰਹੀ ਨਵੀਂ ਕਾਰ ਦੀ ਟੱ.ਕਰ ਹੋ ਗਈ। ਤਿੰਨ ਲੋਕਾਂ ਦੀ ਮੌਕੇ ‘ਤੇ ਹੀ ਮੌ.ਤ ਹੋ ਗਈ।
ਦੱਸ ਦਈਏ ਕਿ ਪੁਲਿਸ ਨੇ ਮ੍ਰਿ.ਤਕ ਦੇ ਪਰਿਵਾਰਿਕ ਮੈਂਬਰ ਦੇ ਬਿਆਨ ‘ਤੇ 174 ਦਾ ਮਾਮਲੇ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।