ਥਾਣਾ ਭਿੱਖੀਪਿੰਡ ਅਧੀਨ ਆਉਂਦੇ ਇਲਾਕੇ ਵਿੱਚ ਸ਼ਰੇਆਮ ਚਿੱਟੇ ਦਾ ਨਸ਼ਾ ਵਿਕ ਰਿਹਾ ਹੈ। ਪਰ ਪੁਲਿਸ ਕੋਈ ਵੀ ਇਸ ਮਾਮਲੇ ਵਿੱਚ ਠੋਸ ਕਾਰਵਾਈ ਨਹੀਂ ਕਰ ਰਹੀ ਹੈ। ਉਕਤ ਸ਼ਬਦ ਚੌਂਕ ਭਿਖੀਵਿੰਡ ਵਿੱਚ ਆਪਣਾ ਦੁੱਖ ਮੀਡੀਆ ਸਾਹਮਣੇ ਜ਼ਾਹਿਰ ਕਰਦਿਆਂ ਜਗਤਾਰ ਸਿੰਘ ਨਾਮਕ ਵਿਅਕਤੀ ਨੇ ਕਹੇ । ਉਸਨੇ ਕਿਹਾ ਕਿ ਉਸਦਾ ਨੌਜਵਾਨ ਪੁੱਤ ਨਸ਼ੇ ਦੀ ਦਲਦਲ ਵਿੱਚ ਫਸੇ ਹਨ ਅਤੇ ਭਿੱਖੀ ਵਿੰਡ ਵਿੱਚੋਂ ਸ਼ਰੇਆਮ ਨਸ਼ਾ ਲਜਾ ਕੇ ਸੇਵਨ ਕਰਦੇ ਹਨ ਉਸਨੇ ਇਹ ਵੀ ਕਿਹਾ ਕਿ ਉਸਦੇ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਗਿਆ ਹੈ ਅਤੇ ਉਸਦੀ ਗੈਰ ਮੌਜੂਦਗੀ ਵਿੱਚ ਰਹਿੰਦਾ ਸਮਾਨ ਵੀ ਵੇਚ ਦਿੱਤਾ ਹੈ ਜਿਸ ਕਰਕੇ ਉਹ ਹੁਣ ਰੋਟੀ ਅਤੇ ਚਾਹ ਤੋਂ ਵੀ ਅਤਰ ਹੋ ਗਿਆ ਹੈ। ਉਸਨੇ ਭਿਖੀਵਿੰਡ ਪੁਲਿਸ ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਸ ਇਲਾਕੇ ਵਿੱਚ ਸ਼ਰੇਆਮ ਚਿੱਟੇ ਦਾ ਨਸ਼ਾ ਵਿਕਦਾ ਹੈ ਪਰੰਤੂ ਪੁਲਿਸ ਇਸ ਮਾਮਲੇ ਚ ਕਾਰਵਾਈ ਕਿਉਂ ਨਹੀਂ ਕਰਦੀ ਇਹ ਵੀ ਇੱਕ ਸੋਚਣ ਵਾਲਾ ਵਿਸ਼ਾ ਹੈ । ਜਗਤਾਰ ਸਿੰਘ ਨੇ ਆਪਣੇ ਗਲ ਵਿੱਚ ਕਫਨ ਬੋਲ ਪਿਆ ਦਾ ਇਕ ਸਾਈਨ ਬੋਰਡ ਪਾ ਕੇ ਭਿੱਖੀਵਿੰਡ ਚੌਂਕ ਵਿੱਚ ਧਰਨਾ ਲਗਾ ਕੇ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ