ਪੰਜਾਬੀ ਗਾਇਕ ਪੰਮੀ ਬਾਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਪਹੁੰਚੇ ਹੋਏ ਹਨ। ਇਸ ਮੌਕੇ ਉਨ੍ਹਾਂ ਨੇ ਹਰਿਮੰਦਰ ਸਾਹਿਬ ‘ਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਅਨੰਦ ਮਾਣਿਆ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਮੌਕੇ ਪੰਮੀ ਬਾਈ ਨੇ ਕਿਹਾ ਕਿ ‘ਅਸੀਂ ਕਲਾਕਾਰ ਲੋਕ ਹਾਂ ਅਸੀਂ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਜਾਂਦੇ ਹਾਂ ਪਰ ਜਿੱਥੇ ਵੀ ਜਾਂਦੇ ਹਾਂ ਪਹਿਲੋਂ ਸਾਡੀ ਇੱਕੋ ਇੱਛਾ ਹੁੰਦੀ ਹੈ ਕਿ ਆਪਣੇ ਗੁਰੂ ਘਰ ਵਿੱਚ ਮੱਥਾ ਜਰੂਰ ਟੇਕੀਏ’।
ਇਸ ਮੌਕੇ ਗਾਇਕ ਨੇ ਆਪਣੇ ਵੱਲੋਂ ਰਿਲੀਜ਼ ਕੀਤੇ ਨਵੇਂ ਗਾਣੇ ਦੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ, ਇੱਕ ਨਵਾਂ ਟਰੈਕ ਅੱਜ ਹੀ ਰਿਲੀਜ਼ ਕੀਤਾ ਹੈ ਸਾਡਾ ਆਪਣਾ ਯੂਟੀਊਬ ਚੈਨਲ ਹੈ ਪੰਮੀ ਬਾਈ ਯੂਟੀਊਬ ਚੈਨਲ ਜਿਸ ਤੇ ਇਹ ਤੀਸਰਾ ਗਾਣਾ ਇਸ ਵਾਰ ਰਿਲੀਜ਼ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਦੋ ਗਾਣੇ ਇਸ ਟਰੈਕ ਤੇ ਅਸੀਂ ਰਿਲੀਜ਼ ਕਰ ਚੁੱਕੇ ਹਾਂ। ਪੰਮੀ ਬਾਈ ਦਾ ਇਸ ਤੋਂ ਪਹਿਲਾਂ ਵੀ ਇੱਕ ਗੀਤ ਰਿਲੀਜ਼ ਹੋਇਆ ਸੀ । ਜਿਸ ‘ਚ ਅਦਾਕਾਰਾ ਰਾਜ ਧਾਲੀਵਾਲ ਵੀ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ।
ਪੰਮੀ ਬਾਈ ਸੋਸ਼ਲ ਮੀਡੀਆ ਤੇ ਆਪਣੇ ਫੈਨਜ਼ ਦੇ ਨਾਲ ਅਕਸਰ ਰੁਬਰੂ ਹੁੰਦੇ ਰਹਿੰਦੇ ਹਨ । ਉਹ ਅਕਸਰ ਆਪਣੇ ਖੇਤੀਬਾੜੀ ਦੇ ਕੰਮਕਾਜ ਦੇ ਬਾਰੇ ਵੀ ਵੀਡੀਓਜ਼ ਫੈਨਜ਼ ਦੇ ਨਾਲ ਸਾਂਝੇ ਕਰਦੇ ਰਹਿੰਦੇ ਹਨ ।