ਖੰਨਾ ਦੇ ਨੌਜਵਾਨ ਦੀ ਫਿਲੀਪੀਨਜ਼ ‘ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਲੰਬੇ ਸਮੇਂ ਤੋਂ ਮਨੀਲਾ ਵਿੱਚ ਫਾਇਨਾਂਸ ਦਾ ਕਾਰੋਬਾਰ ਕਰਦਾ ਸੀ। ਮ੍ਰਿਤਕ ਗੁਰਦੇਵ ਸਿੰਘ (58) ਨੰਦ ਸਿੰਘ ਐਵੀਨਿਊ, ਖੰਨਾ ਦਾ ਰਹਿਣ ਵਾਲਾ ਸੀ। ਪਰਿਵਾਰ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ।
ਰਿਸ਼ਤੇਦਾਰ ਲਖਵੀਰ ਸਿੰਘ ਭੱਟੀ ਨੇ ਦੱਸਿਆ ਕਿ ਗੁਰਦੇਵ ਸਿੰਘ ਅਤੇ ਉਸ ਦਾ ਲੜਕਾ ਮਨੀਲਾ ਵਿੱਚ ਫਾਈਨਾਂਸ ਦਾ ਕਾਰੋਬਾਰ ਕਰਦੇ ਸਨ। ਇਨ੍ਹੀਂ ਦਿਨੀਂ ਗੁਰਦੇਵ ਸਿੰਘ ਦਾ ਪੁੱਤਰ ਪੰਜਾਬ ਆਇਆ ਹੋਇਆ ਹੈ। ਗੁਰਦੇਵ ਸਿੰਘ ਮਨੀਲਾ ਵਿੱਚ ਸਨ। ਸ਼ਨੀਵਾਰ ਸ਼ਾਮ ਪਰਿਵਾਰ ਨੂੰ ਫੋਨ ‘ਤੇ ਸੂਚਨਾ ਮਿਲੀ ਕਿ ਗੁਰਦੇਵ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਲਖਵੀਰ ਸਿੰਘ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀ ਸੁਰੱਖਿਅਤ ਨਹੀਂ ਹਨ। ਕੇਂਦਰ ਸਰਕਾਰ ਨੂੰ ਇਸ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ। ਦੂਜੇ ਪਾਸੇ ਲਾਸ਼ ਨੂੰ ਪੰਜਾਬ ਲਿਆਉਣ ਲਈ ਸਰਕਾਰ ਤੋਂ ਵੀ ਮਦਦ ਮੰਗੀ ਗਈ। ਉਨ੍ਹਾਂ ਨੇ ਦੱਸਿਆ ਕਿ ਲਖਵੀਰ ਸਿੰਘ ਆਪਣੇ ਪਿੱਛੇ ਪਤਨੀ, ਇੱਕ ਪੁੱਤਰ ਅਤੇ ਦੋ ਧੀਆਂ ਛੱਡ ਗਿਆ ਹੈ।
ਇਲਾਕਾ ਕੌਂਸਲਰ ਰੂਬੀ ਭਾਟੀਆ ਦੇ ਪਤੀ ਹਰਜੀਤ ਸਿੰਘ ਭਾਟੀਆ ਨੇ ਦੱਸਿਆ ਕਿ ਸ਼ਨੀਵਾਰ ਸ਼ਾਮ ਨੂੰ ਇਹ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਤੋਂ ਬਾਅਦ ਪਰਿਵਾਰ ‘ਚ ਮਾਹੌਲ ਗਮਗੀਨ ਹੋ ਗਿਆ। ਗੁਰਦੇਵ ਸਿੰਘ ਦਾ ਲੜਕਾ ਕੁਝ ਸਮਾਂ ਪਹਿਲਾਂ ਘਰ ਆਇਆ ਸੀ। ਦੋਵੇਂ ਪਿਓ-ਪੁੱਤ ਮਨੀਲਾ ਵਿੱਚ ਫਾਈਨਾਂਸ ਦਾ ਕਾਰੋਬਾਰ ਕਰਦੇ ਸਨ। ਪਰ ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਡਰ ਦਾ ਮਾਹੌਲ ਹੈ। ਕੇਂਦਰ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਲਾਸ਼ ਇੱਥੇ ਲਿਆਉਣੀ ਚਾਹੀਦੀ ਹੈ।