ਅੰਮ੍ਰਿਤਸਰ 1 ਜਨਵਰੀ 2024–

ਕੈਦੀ ਬਹਾਲ ਸਿੰਘ ਪੁੱਤਰ ਗੁਰਦਿਆਲ ਸਿੰਘ ਉਮਰ ਕਰੀਬ 57 ਸਾਲ, ਕੱਦ 5’11” ਰੰਗ ਸਾਵਲਾ ਵਾਸੀ ਸੈਫਲਾਬਾਦ, ਥਾਣਾ ਫੱਤੂਢੀਗਾ, ਜਿਲ੍ਹਾ ਕਪੂਰਥਲਾ ਜੋ ਕਿ ਮੁੱਕਦਮਾ ਨੰਬਰ 158 ਮਿਤੀ 08.09.2005 ਧਾਰਾ 377,302 ਆਈ.ਪੀ.ਸੀ ਥਾਣਾ ਝਬਾਲ ਜਿਲ੍ਹਾ ਤਰਨ ਤਾਰਨ ਅਧੀਨ ਮਾਨਯੋਗ ਅਦਾਲਤ ਸ੍ਰੀ ਜੀ.ਐਸ ਸੰਧੂ ਵਧੀਕ ਸੈਸ਼ਨ ਜੱਜ, ਅੰਮ੍ਰਿਤਸਰ ਵੱਲੋ ਮਿਤੀ 21.12.2006 ਨੂੰ ਉਮਰ ਕੈਦ ਦੀ ਸਜਾ ਦਾ ਹੁਕਮ ਹੋਇਆ ਸੀ ਅਤੇ ਉਕਤ ਕੈਦੀ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿੱਚ ਸਜਾ ਕੱਟ ਰਿਹਾ ਸੀ।

ਉਕਤ ਕੈਦੀ ਦੀ ਮਿਤੀ 30.12.2023 ਨੂੰ ਮੋਤ ਹੋ ਗਈ ਸੀ ਅਤੇ ਇਸ ਦੀ ਮ੍ਰਿਤਕ ਦੇਹ ਡੈਡ ਹਊਸ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਵਿੱਚ ਹੈ। ਉਕਤ ਮ੍ਰਿਤਕ ਕੈਦੀ ਦੇ ਉਕਤ ਪਤੇ ਤੇ ਥਾਣਾ ਫੱਤੂਢੀਗਾ, ਕਪੂਰਥਲਾ ਵੱਲੋ ਸੰਪਰਕ ਕੀਤਾ ਗਿਆ ਤਾਂ ਉਸਦੇ ਵਾਰਸਾ ਵੱਲੋ ਉਕਤ ਬੰਦੀ ਦੀ ਲਾਸ਼ ਲੈਣ ਤੋ ਇਨਕਾਰ ਕਰ ਦਿੱਤਾ ਹੈ ਅਤੇ ਉਹਨਾ ਨੇ ਆਪਣੇ ਬਿਆਨਾ ਵਿੱਚ ਕਿਹਾ ਕਿ ਅਸੀ ਉਸਨੂੰ ਬੇ ਦਖਲ ਕੀਤਾ ਹੋਇਆ ਹੈ।

ਇਸ ਦੇ ਸਬੰਧ ਵਿੱਚ ਮ੍ਰਿਤਕ ਦਾ ਹੋਰ ਕੋਈ ਰਿਸਤੇਦਾਰ ਜਾ ਸਾਕ ਸਬੰਧੀ ਇਸ ਦੀ ਮ੍ਰਿਤਕ ਦੇਹ ਨੂੰ ਲੈਣਾ ਚਹੁੰਦਾ ਹੈ ਤਾਂ ਇਸ ਸਬੰਧੀ ਦਫਤਰ ਸੁਪਰਡੈਂਟ ਕੇਂਦਰੀ ਜੇਲ੍ਹ ਅੰਮ੍ਰਿਤਸਰ ਨਾਲ ਨੋਡਲ ਅਫਸਰ ਦੇ ਮੋਬਾਇਲ ਨੰਬਰ 70097- 36288 ਅਤੇ 9814141404 ਤੇ ਸੰਪਰਕ ਕੀਤਾ ਜਾਵੇ।

Leave a Reply

Your email address will not be published. Required fields are marked *