ਅੰਮ੍ਰਿਤਸਰ 30 ਦਸੰਬਰ 2023

ਪੁਲਿਸ ਕਮਿਸ਼ਨਰ ਸਾਹਿਬ ਅੰਮ੍ਰਿਤਸਰ ਸਾਹਿਬ ਏ ਡੀ ਸੀ ਪੀ ਟਰੈਫਿਕ ਸਾਹਿਬ  ਦੇ ਦਿਸ਼ਾ ਨਿਰਦੇਸ਼ ਹੇਠ ਟਰੈਫਿਕ ਐਜੂਕੇਸ਼ਨ ਸੈਲ ਦੇ ਇਨਚਾਰਜ ਐਸਆਈ ਦਲਜੀਤ ਸਿੰਘ ਉਹਨਾਂ ਦੀ ਟੀਮ ਵੱਲੋ ਇਕ ਸਮਾਜ ਸੰਸਥਾ ਐਂਟੀ ਕ੍ਰਾਈਮ ਐਨੀਮਲ ਪ੍ਰੋਟੈਕਸ਼ਨ ਦੇ ਚੇਅਰਮੈਨ ਡਾ : ਰੋਹਨ ਨਾਲ ਮਿਲ ਕੇ ਜਿਹੜੇ ਲਾਵਾਰਸ ਤੇ ਬੇਸਹਾਰਾ ਪਸ਼ੂ ਜੋ ਸੜਕਾ ਉਪਰ ਫਿਰਦੇ ਹਨ ਉਹਨਾਂ ਦੇ ਗਲਾ ਵਿਚ ਰਿਫਲੈਕਟਡ ਟੇਪ ਪਾ ਕੇ ਤੇ ਕਮਰਸ਼ੀਅਲ ਵਹੀਕਲਾ ਨੂੰ ਰਿਫਲੈਕਟਰ ਲਗਾ ਕੇ ਰਾਤ ਸਮੇਂ ਹੋ ਰਹੇ ਐਕਸੀਡੈਂਟਾਂ ਨੂੰ ਘਟਾਉਣ ਦਾ ਨਿਵੇਕਲਾ ਕੰਮ ਕੀਤਾ ਹੈ  ਇਸ ਕੰਮ ਨੂੰ ਲੋਕ ਵੀ ਬਹੁਤ ਪਸੰਦ ਕਰ ਰਹੇ ਹਨ ਐਸਆਈ ਦਲਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਤਰਾ ਦੇ ਕੰਮ ਸਾਰੇ ਸਮਾਜ ਸੇਵੀ ਸੰਸਥਾਵਾਂ ਨੂੰ ਕਰਨੇ ਚਾਹੀਦੇ ਹਨ ਤਾਂ ਜੋ ਲੋਕਾ ਦੀ ਜਾਨ ਅਤੇ ਮਾਲ ਦੀ ਰਾਖੀ ਹੋ ਸਕੇ ਅਵਾਰਾ ਪਸੂਆਂ ਦੇ ਗਲੇ ਵਿਚ ਰਿਫਲੈਕਟਡ ਟੇਪ ਪਾ ਕੇ ਧੁੰਦ ਅਤੇ ਰਾਤ ਦੇ ਹਨੇਰਿਆ ਵਿੱਚ ਹੋਣ ਵਾਲੇ ਐਕਸੀਡੈਂਟ ਤੋ ਲੋਕਾ ਦਾ ਬਚਾਅ ਕਰਨ ਲਈ ਉਪਰਾਲਾ ਕੀਤਾ ਗਿਆ ਲੋਕਾ ਵਲੋ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਸ ਮੌਕੇ ਤੇ ਸਮਾਜ ਸੇਵੀ ਧੀਰਜ ਗਿੱਲ , ਰਿਪੇਸ਼ ਧਵਨ, ਅਜੇ ਸਿੰਗਾਰੀ ਟਰੈਫਿਕ ਐਜੂਕੇਸ਼ਨ ਸੈੱਲ ਵੱਲੋ ਐੱਚ ਸੀ ਸਲਵੰਤ ਸਿੰਘ , ਕਾਂਸਟੇਬਲ ਲਵਪ੍ਰੀਤ ਕੌਰ ਮੌਜੂਦ ਸਨ।

Leave a Reply

Your email address will not be published. Required fields are marked *