ਵੋਟਰਾਂ ਨੂੰ ਈ.ਵੀ.ਐਮਜ ਅਤੇ ਵੀ.ਵੀ.ਪੈਟ ਮਸ਼ੀਨ ਬਾਰੇ ਦਿੱਤੀ ਜਾਣਕਾਰੀ

ਅੰਮ੍ਰਿਤਸਰ 22 ਦਸੰਬਰ 2023

ਵਿਧਾਨ ਸਭਾ ਚੋਣ ਹਲਕਾ 016—ਅੰਮ੍ਰਿਤਸਰ ਪੱਛਮੀ ਦੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ—ਕਮ—ਉਪ ਮੰਡਲ ਮੈਜਿਸਟਰੇਟ ਅੰਮ੍ਰਿਤਸਰ—1 ਮਨਕੰਵਲ ਸਿੰਘ ਚਾਹਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸ। ਬਲਰਾਜ ਸਿੰਘ (ਡਿਪਟੀ ਡੀ.ਈ.ਓ) ਕਮਡੈਡੀ ਕੇਟਿਡ ਏ.ਈ.ਆਰ.ਓ ਅਤੇ ਦੀ ਅਗਵਾਈ ਵਿੱਚ 016—ਅੰਮ੍ਰਿਤਸਰ ਪੱਛਮੀ ਦੇ ਅਧੀਨ ਆਉਦੇ ਖੇਤਰ ਵਿੱਚ ਵੋਟਰਾਂ ਲਈ ਈ.ਵੀ.ਐਮਜ ਅਤੇ ਵੀ.ਵੀ.ਪੈਟ ਮਸ਼ੀਨ ਦੀ ਡੈਮੋਸ਼ਟਰੇਸ਼ਨ ਸੁਪਰਵਾਇਜਰਸ। ਬਲਜੀਤ ਸਿੰਘ ਦੇ ਅਧੀਨ ਇਹ ਮਸ਼ੀਨ ਸਸਸਸ। ਛੇਹਰਟਾ, ਟਵਨਟੀਫਸਟ ਸੈਂਚਰੀ ਪਬਲਿਕ ਸਕੂਲ ਸੰਧੂ ਐਵਨਿਊ ਛੇਹਰਟਾ ਵਿਖੇ ਪਹੁੰਚੀ। ਇਸ ਡੈਮੋਸ਼ਟਰੇਸ਼ਨ ਵਿੱਚ ਭਾਗ ਲੈ ਰਹੇ ਲੋਕਾਂ ਨਾਲ ਗੱਲ ਕੀਤੀ ਗਈ। ਉਹਨਾਂ ਨੇ ਕਿਹਾ ਕਿ ਇਸ ਵਾਰ ਵੋਟਾਂ ਵਿੱਚ ਇਸ ਵੱਡੇ ਲੋਕਤੰਤਰ ਦਾ ਹਿੱਸਾ ਬਣਨ ਤੇ ਖੁਸ਼ੀ ਹੋਵੇਗੀ। ਸਕੂਲੀ ਵਿਦਿਆਰਥਣਾਂ ਨੇ ਵੀ ਇਸ ਟਰੇਨਿੰਗ ਵਿੱਚ ਮਸੀਨ ਨੂੰ ਚਲਾਉਣ ਦੀ ਜਾਣਕਾਰੀ ਲਈ।

Leave a Reply

Your email address will not be published. Required fields are marked *