ਸ਼ੋਸਲ ਮੀਡੀਆ ਅਤੇ ਗਰੁੱਪਾਂ ਵਿਚ ਵਾਇਰਲ ਮੈਸਜ ਤੋਂ ਸੁਚੇਤ ਰਹਿਣ ਦੀ ਅਪੀਲ- ਜ਼ਿਲ੍ਹਾ ਬਾਲ ਸੁਰੱਖਿਆ ਅਫਸਰ

ਮਾਲੇਰਕੋਟਲਾ 26 ਜੂਨ

                  ਪਿਛਲੇ ਕਈ ਦਿਨਾਂ ਤੋਂ ਸ਼ੋਸਲ ਮੀਡੀਆ ਅਤੇ ਗਰੁੱਪਾਂ ਵਿਚ ਵਾਇਰਲ ਮੈਸਜ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮਾਲੇਰਕੋਟਲਾ ਹਰਪ੍ਰੀਤ ਕੌਰ ਨੇ ਦੱਸਿਆ ਕਿ ਮਿਸਨ ਵਾਤਸੱਲਿਆ ਸਕੀਮ ਤਹਿਤ ਸਪਾਂਸਰਸ਼ਿਪ ਸਕੀਮ ਲਗਾਤਾਰ ਚੱਲਣ ਵਾਲੀ ਸਕੀਮ ਹੈ ਜਿਸ ਸਬੰਧੀ ਕੋਈ ਵੀ ਆਖਰੀ ਮਿਤੀ ਨਿਯਤ ਨਹੀਂ ਕੀਤੀ ਗਈ ਸਗੋਂ ਲਾਭਪਾਤਰੀ ਜਰੂਰਤ ਪੈਣ ਤੇ ਇਸ ਸਕੀਮ ਦਾ ਲਾਭ ਲੈਣ ਲਈ ਅਪਲਾਈ ਕੀਤਾ ਜਾ ਸਕਦਾ ਹੈ ।

             ਉਨ੍ਹਾਂ ਕਿਹਾ ਕਿ ਵਾਇਰਲ ਮੈਸੇਜ ਵਿਚ ਮਾਤਾ ਪਿਤਾ ਦੋਵਾਂ ਵਿਚ ਇਕ ਦੀ ਮੌਤ ਹੋ ਗਈ ਹੈ ਅਤੇ ਬੱਚਿਆ ਦੀ ਉਮਰ 18 ਸਾਲ ਤੋਂ ਘੱਟ ਹੈ ਤਾਂ ਅਜਿਹੇ ਪਰਿਵਾਰਾਂ ਦੇ ਦੋ ਬੱਚਿਆ ਨੂੰ 4000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ।

 ਅਫਵਾਹ ਵਿਚ 27 ਤਾਰੀਖ ਤੱਕ ਦਫਤਰ ਡਿਪਟੀ ਕਮਿਸ਼ਨਰ ਵਿਖੇ ਫਾਰਮ ਭਰਕੇ ਜਮ੍ਹਾਂ ਕਰਵਾਉਣ ਸਬੰਧੀ ਲਿਖਿਆ ਹੋਇਆ ਹੈ ਜੋ ਕਿ ਸਰਾ ਸਰ ਗ਼ਲਤ ਅਫ਼ਵਾਹ ਹੈ। ਵਾਇਰਲ ਸੰਦੇਸ ਜਿਸ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਸੋਸਲ ਮੀਡੀਏ ਤੇ ਪਾਇਆ ਗਿਆ ਹੈ।

                   ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਮਾਲੇਰਕੋਟਲਾ ਵੱਲੋਂ ਮਿਸਨ ਵਾਤਸੱਲਿਆ ਸਕੀਮ ਅਧੀਨ 18 ਸਾਲ ਦੇ ਬੱਚਿਆਂ ਨੂੰ 4000 ਰੁਪਏ ਪ੍ਰਤੀ ਮਹੀਨਾ ਸਪਾਂਸਰਸ਼ਿਪ ਸਕੀਮ ਦਾ ਵਿੱਤੀ ਲਾਭ ਦਿੱਤਾ ਜਾਂਦਾ ਹੈ ਜਿਸ ਦੀ ਵੱਖ-ਵੱਖ ਸ਼ਰਤਾਂ ਹਨ।


Posted

in

by

Tags:

Comments

Leave a Reply

Your email address will not be published. Required fields are marked *