ਫਾਜ਼ਿਲਕਾ, 21 ਦਸੰਬਰ
ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਅਤੇ ਨਗਰ ਕੌਂਸਲ ਫਾਜਿਲਕਾ ਵੱਲੋ ਸਾਂਝੇ ਤੌਰ *ਤੇ ਸਬਜੀ ਮੰਡੀ, ਫਰਸ਼ ਨੰ. 14, ਗਊਸ਼ਾਲਾ ਰੋੜ ਅਤੇ ਹੋਟਲ ਬਜ਼ਾਰ ਵਿਚ ਪੋਲੀਥੀਨ (ਪਲਾਸਟਿਕ ਕੈਰੀ ਬੈਂਗ) ਸਿਂਗਲ ਯੂਜ਼ ਪਲਾਸਟਿਕ ਵਰਤਣ ਅਤੇ ਵੇਚਣ ਵਾਲਿਆਂ ਦੀ ਚੈਕਿੰਗ ਕੀਤੀ ਗਈ ਹੈ। ਚੈਕਿੰਗ ਦੋਰਾਨ 13 ਚਲਾਨ ਕੀਤੇ ਗਏ ਅਤੇ 30 ਕਿੱਲੋ ਪੋਲੀਥੀਨ ਜਪਤ ਕੀਤਾ ਗਿਆ।
ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਵੱਲੋਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਕਿ ਸਿਂਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇਂ ਕਿਉਂਕਿ ਇਹ ਵਾਤਾਵਰਨ ਲਈ ਬਹੁਤ ਖਤਰਨਾਕ ਹੈ ਅਤੇ ਇਹ ਕਈ ਸਾਲਾਂ ਤੱਕ ਜਮੀਨ ਵਿੱਚ ਗਲ਼ਦਾ ਨਹੀ ਜੋ ਕਿ ਜਮੀਨ ਨੂੰ ਬਜ਼ਰ ਕਰ ਦਿੰਦਾ ਹੈ। ਇਸ ਦੀ ਵਰਤੋਂ ਨਾਲ ਨਾਲੀਆ ਅਤੇ ਸੀਵਰੇਂਜ ਸਿਸਟਮ ਬੰਦ ਹੋ ਜਾਂਦੇ ਹਨ। ਕਈ ਵਾਰ ਪੋਲੀਥੀਨ ਅਨਜਾਨੇ ਵਿੱਚ ਪਸ਼ੂਆਂ ਵੱਲੋਂ ਖਾਂ ਲਿਆਂ ਜਾਂਦਾ ਹੈ ਜੋ ਇਹਨਾਂ ਦੀ ਮੋਤ ਦਾ ਕਾਰਨ ਬਣ ਜਾਂਦਾ ਹੈ।
ਨਰੇਸ਼ ਖੇੜਾ ਸੁਪਰਡੰਟ ਸੈਨੀਟੇਸਨ ਵੱਲੋਂ ਦਸਿਆਂ ਗਿਆ ਕਿ ਚੈਕਿੰਗ ਦੋਰਾਨ ਸਬਜੀ ਮੰਡੀ ਵਿੱਚ ਕੁਝ ਦੁਕਾਨਦਾਰਾਂ ਵੱਲੋਂ ਆਪਣੀ ਫਰਮ ਦੇ ਜੂਟ ਬੈਂਗ ਤਿਆਰ ਕਰਵਾਏ ਗਏ ਹਨ ਜੋ ਕਿ ਇੱਕ ਸਿਲਾਘਾ ਯੋਗ ਕਦਮ ਹੈ। ਸ਼ਹਿਰ ਦੇ ਦੁਕਾਨਦਾਰਾਂ ਨੂੰ ਬੇਨਤੀ ਹੈ ਕਿ ਆਪਣੇ ਦੁਕਾਨ/ਫਰਮ ਦੇ ਨਾਂ ਦੇ ਜੂਟ ਬੈਂਗ ਤਿਆਰ ਕਰਵਾਉਣ ਇਸ ਨਾਲ ਜਿੱਥੇ ਪੋਲੀਥੀਨ (ਸਿਗਲ ਯੂਜ਼ ਪਲਾਸਟਿਕ) ਦੀ ਵਰਤੋਂ ਤਾਂ ਘੱਟ ਹੋਵੇਗੀ ਨਾਲ ਹੀ ਉੱਥੇ ਵਾਤਾਵਰਨ ਦਾ ਨੁਕਸਾਨ ਵੀ ਨਹੀਂ ਹੋਵੇਗਾ।
ਇਸ ਮੋਕੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਤੋਂ ਵਿਸ਼ਵਾਸ ਸਿੰਘ ਐਸ.ਡੀ.ਓ, ਨਗਰ ਕੌਂਸਲ ਫਾਜਿਲਕਾ ਵੱਲੋਂ ਮੇਘ ਰਾਜ (ਇੰਸਪੈਕਟਰ), ਸੰਦੀਪ ਕੁਮਾਰ, ਸੰਜੇ ਕੁਮਾਰ, ਰਾਜ ਕੁਮਾਰ, ਟਾਰਜਨ ਕੁਮਾਰ, ਰੋਹਿਤ, ਰਾਹੁਲ ਕੁਮਾਰ ਹਾਜਰ ਰਹੇ।