ਗਿੱਪੀ ਗਰੇਵਾਲ ਦੇ ਕੈਨੇਡਾ ਦੇ ਵੈਨਕੂਵਰ ਸਥਿਤ ਘਰ ‘ਤੇ ਹਾਲ ਹੀ ਦੇ ਵਿੱਚ ਫਾਇਰਿੰਗ ਹੋਈ ਸੀ, ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਇਸ ਫਾਇਰਿੰਗ ਪਿੱਛੇ ਬਿਸ਼ਨੋਈ ਗਰੁੱਪ ਨੇ ਵਜ੍ਹਾ ਸਲਮਾਨ ਖਾਨ ਨੂੰ ਦੱਸਿਆ ਸੀ। ਗੈਂਗਸਟਰ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਕਿਹਾ ਸੀ ਕਿ ਗਿੱਪੀ ਗਰੇਵਾਲ ਦੀ ਸਲਮਾਨ ਖਾਨ ਨਾਲ ਨੇੜਤਾ ਕਰਕੇ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਉਨ੍ਹਾਂ ਦਾ ਸਲਮਾਨ ਖਾਨ ਨੂੰ ਜਵਾਬ ਹੈ।
ਤੁਹਾਨੂੰ ਦੱਸ ਦਈਏ ਕਿ ਹੁਣ ਇਸ ਸਭ ਤੋਂ ਬਾਅਦ ਗਿੱਪੀ ਗਰੇਵਾਲ ਦਾ ਪਹਿਲਾ ਰਿਐਕਸ਼ਨ ਵੀ ਸਾਹਮਣੇ ਆ ਗਿਆ ਹੈ। ਗਿੱਪੀ ਗਰੇਵਾਲ ਨੇ ਬੀਤੇ ਦਿਨੀਂ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਦੱਸਿਆ ਕਿ ‘ਮੇਰਾ ਘਰ ਵੈਸਟ ਵੈਨਕੂਵਰ ‘ਚ ਹੈ, ਮੇਰੀ ਕਾਰ ਤੇ ਮੇਰੇ ਗੈਰਾਜ ‘ਤੇ ਫਾਇਰਿੰਗ ਹੋਈ ਸੀ। ਸਾਨੂੰ ਹਾਲੇ ਤੱਕ ਸਮਝ ਨਹੀਂ ਆ ਰਿਹਾ ਕਿ ਆਖਰ ਇਹ ਹੋਇਆ ਕਿਉਂ ਹੈ। ਕਿਉਂਕਿ ਮੈਂ ਅੱਜ ਤੱਕ ਕਿਸੇ ਵਿਵਾਦ ‘ਚ ਨਹੀਂ ਫਸਿਆ। ਮੇਰੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ, ਮੈਂ ਇਹੀ ਸੋਚ ਰਿਹਾ ਸੀ ਕਿ ਆਖਰ ਮੈਂ ਅਜਿਹਾ ਕੀਤਾ ਕੀ ਹੈ ਕਿ ਇਹ ਸਭ ਹੋਇਆ ਹੈ।’
ਤੁਹਾਨੂੰ ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਕਿਹਾ ਕਿ, ਜਦੋਂ ਇਸ ਸਭ ‘ਚ ਸਲਮਾਨ ਦਾ ਨਾਮ ਸਾਹਮਣੇ ਆਇਆ ਤਾਂ ਮੈਂ ਹੈਰਾਨ ਹੋ ਰਿਹਾ ਸੀ, ਕਿਉਂਕਿ ਮੇਰੀ ਸਲਮਾਨ ਖਾਨ ਨਾਲ ਕੋਈ ਦੋਸਤੀ ਹੀ ਨਹੀਂ ਹੈ। ਮੈਂ ਤਾਂ ਉਨ੍ਹਾਂ ਨੂੰ ਇੱਕ ਕੋ ਸਟਾਰ ਦੇ ਰੂਪ ‘ਚ ਜਾਣਦਾ ਹਾਂ। ਫਿਲਮ ਦੇ ਪ੍ਰੋਡਿਊਸਰ ਨੇ ਸਲਮਾਨ ਨੂੰ ਟਰੇਲਰ ਲੌਂਚ ;ਤੇ ਬੁਲਾਇਆ ਸੀ। ਇਸ ਤੋਂ ਪਹਿਲਾਂ ਮੈਂ ਸਲਮਾਨ ਨੂੰ ਬਿੱਗ ਬੌਸ ‘ਚ ਮਿਲਿਆ ਸੀ। ਮੈਨੂੰ ਹਾਲੇ ਵੀ ਸਮਝ ਨਹੀਂ ਆ ਰਿਹਾ ਹੈ ਕਿ ਇਹ ਸਭ ਦਾ ਕੀ ਕਾਰਨ ਹੈ।’