May 13, 2026

Month: June 2024

ਐੱਸ.ਏ.ਐੱਸ.ਨਗਰ, 11  ਜੂਨ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐੱਸ.ਏ.ਐੱਸ ਨਗਰ ਵੱਲੋਂ ਐਚ.ਡੀ.ਐਫ.ਸੀ,...
ਫਾਜ਼ਿਲਕਾ 11 ਜੂਨ 2024. ਸਿਹਤ ਵਿਭਾਗ ਫਾਜ਼ਿਲਕਾ ਵੱਲੋਂ  ਬਲਾਕ ਅਤੇ ਪਿੰਡ ਲੈਵਲ ਤੇ ਜਮੀਨੀ ਪੱਧਰ ਤੇ ਹੋ ਰਹੇ ਕੰਮ ਦੀ ਮੋਨੀਟਰਿੰਗ ਜ਼ਿਲ੍ਹੇ ਤੋਂ ਅਧਿਕਾਰੀ ਖੁਦ ਮਰੀਜ਼ ਨੂੰ ਫੋਨ ਕਰ ਕੇ ਕਰ ਰਹੇ ਹੈ ਤਾਂਕਿ ਵਿਭਾਗ ਵਲੋ ਮਰੀਜ਼ ਨੂੰ ਜਮੀਨੀ ਪੱਧਰ ਤੇ ਮਿਲ ਰਹੀ ਸਿਹਤ ਸੇਵਾਵਾਂ ਦੀ ਸਹੀ ਤਰੀਕੇ ਨਾਲ ਮੋਨੀਟਰਿੰਗ ਹੋ ਸਕੇ। ਸਿਵਲ ਸਰਜਨ ਦਫ਼ਤਰ ਵਿਖੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਕਵਿਤਾ ਸਿੰਘ  ਅਤੇ ਦਫਤਰ ਦੇ ਸਟਾਫ ਵੱਲੋਂ ਹਾਈ ਰਿਸਕ ਗਰਭਵਤੀ ਔਰਤਾਂ ਦੀ ਲਿਸਟ ਵਿਚ ਉਨ੍ਹਾਂ ਦੇ ਫੋਨ ਨੰਬਰ ਤੇ ਸੰਪਰਕ ਕਰਕੇ ਗੱਲਬਾਤ ਕੀਤੀ ਗਈ ਅਤੇ ਇਲਾਜ ਬਾਰੇ ਜਾਗਰੂਕ  ਵੀ ਕੀਤਾ ਗਿਆ। ਉਨ੍ਹਾਂ ਹਾਈ ਰਿਸਕ ਔਰਤ ਨੂੰ ਡਾਕਟਰੀ ਜਾਂਚ ਜ਼ਰੂਰ ਕਰਵਾਉਣ ਲਈ ਕਿਹਾ। ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ.  ਚੰਦਰ ਸ਼ੇਖਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਵ ਅਭਿਆਨ ਪ੍ਰੋਗ੍ਰਾਮ ਇਸ ਲਈ ਵਿਭਾਗ ਨੇ ਸ਼ੁਰੂ ਕੀਤਾ ਹੈ ਜਿਸ ਤਹਿਤ ਹਰ ਮਹੀਨੇ ਦੀ 9 ਤਾਰੀਖ ਦੇ ਨਾਲ 23 ਤਾਰੀਖ ਨੂੰ ਸਰਕਾਰੀ ਹਸਪਤਾਲ਼ ਵਿਚ ਵਿਸ਼ੇਸ਼ ਕੈਂਪ ਲਗਦੇ ਹਨ।  ਛੁੱਟੀਆਂ ਹੋਣ ਕਰਕੇ ਇਹ ਕੈਂਪ 11 ਜੂਨ ਨੂੰ ਲੱਗੇ...
ਸ੍ਰੀ ਮੁਕਤਸਰ ਸਾਹਿਬ, 11 ਜੂਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ (ਮੋਹਾਲੀ) ਦੀਆਂ ਹਦਾਇਤਾਂ ਅਨੁਸਾਰ ਸ੍ਰੀ ਰਾਜ ਕੁਮਾਰ, ਮਾਣਯੋਗ ਜ਼ਿਲ੍ਹਾ ਅਤੇ...
ਫਾਜ਼ਿਲਕਾ 11 ਜੂਨ 2024…           ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ  ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਨੂੰ ਪੰਜਾਬ ਰਾਜ ਵਿੱਚ ਵੱਡੇ ਪੱਧਰ ‘ਤੇ ਲਾਗੂ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਪੰਜਾਬ ਸਰਕਾਰ ਵੱਲੋਂ ਸਾਲ 2024-25...
ਫਾਜ਼ਿਲਕਾ 11 ਜੂਨ 2024…                                 ਡੇਂਗੂ ਅਤੇ ਮਲੇਰੀਆ ਦੇ ਸੀਜ਼ਨ ਲਈ ਅਗੇਤੇ ਪ਼੍ਰਬੰਧਾਂ ਨੂੰ ਮੁੱਖ ਰੱਖਦੇ ਹੋਏ ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਕੱਕੜ ਦੀ ਪ੍ਰਧਾਨਗੀ ਵਿੱਚ ਜਿਲ੍ਹੇ ਦੇ ਸਮੂਹ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰਾਂ ਅਤੇ ਮਲਟੀਪਰਪਜ਼ ਹੈਲਥ ਵਰਕਰਾਂ ਦੀ ਮੀਟਿੰਗ ਸਿਵਲ ਸਰਜਨ ਦਫ਼ਤਰ ਵਿਖੇ ਡਾ. ਕਵਿਤਾ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਐਪੀਡਮੈਲੋਜਿਸਟ ਡਾ ਸੁਨੀਤਾ ਕੰਬੋਜ਼,  ਦਿਵੇਸ਼ ਕੁਮਾਰ ਬੀਈਈ, ਵਿਜੇ ਕੁਮਾਰ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ, ਰਵਿੰਦਰ ਸ਼ਰਮਾ, ਸੁਖਜਿੰਦਰ ਸਿੰਘ, ਟਹਿਲ ਸਿੰਘ, ਸੁਮਨ ਕੁਮਾਰ, ਰਾਜ ਕੁਮਾਰ ਅਤੇ ਕੰਵਲਜੀਤ ਬਰਾੜ ਹਾਜ਼ਰ ਸਨ।  ਡਾ.  ਕਵਿਤਾ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਮਲੇਰੀਆ ਅਤੇ ਡੇਂਗੂ ਦੇ ਸ਼ੀਜ਼ਨ ਨੂੰ ਦੇਖਦੇ ਹੋਏ  ਗਤੀਵਿਧੀਆਂ ਤੇਜ਼ ਕੀਤੀਆਂ ਜਾਣ ਅਤੇ ਹਰ ਸ਼ੱਕੀ ਮਰੀਜ਼ ਦਾ ਖੂਨ ਟੈਸਟ ਕੀਤਾ ਜਾਵੇ। ਮਰੀਜ਼ ਦਾ ਪੂਰਾ ਨਾਮ, ਪਤਾ, ਸੰਪਰਕ ਨੰਬਰ, ਮੋਬਾਇਲ ਨੰਬਰ ਲਿਖਣੇ ਯਕੀਨੀ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਡੇਂਗੂ, ਮਲੇਰੀਏ ਅਤੇ ਤੰਬਾਕੂ ਐਕਟ ਸਬੰਧੀ ਜਨਤਕ ਥਾਵਾਂ, ਸਿਹਤ ਸੰਸਥਾਵਾਂ ਅਤੇ ਸਕੂਲਾਂ ਵਿੱਚ ਬੱਚਿਆਂ ਅਤੇ ਅਧਿਆਪਿਕਾਂ ਨੂੰ ਜਾਗਰੂਕ ਕੀਤਾ ਜਾਵੇ। ਇਸ ਮੌਕੇ ਕੋਟਪਾ ਐਕਟ—2003, ਵਾਟਰ ਸੈਂਪਲਿੰਗ, ਆਈ.ਡੀ.ਐਸ.ਪੀ. ਰਿਪੋਰਟਾਂ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਗਰਮੀ ਸੀਜ਼ਨ ਜਾਂ ਬਾਰਸ਼ਾਂ ਵਿੱਚ ਫੈਲਣ ਵਾਲੀਆਂ ਬਿਮਾਰੀਆਂ ਸਬੰਧੀ ਵੀ ਜਾਗਰੂਕ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਦੇ ਨਾਲ ਸ਼ੁੱਕਰਵਾਰ ਨੂੰ ਲੋਕਾਂ ਨੂੰ ਡਰਾਈ ਡੇ ਬਾਰੇ ਜਾਗਰੂਕ ਕੀਤਾ ਜਾਵੇ।