March 27, 2026

Month: November 2024

ਅੰਮ੍ਰਿਤਸਰ 9 ਨਵੰਬਰ 2024— ਹਰ ਵਿਦਿਆਰਥੀ ਨੂੰ ਪੜ੍ਹਾਈ ਦੌਰਾਨ ਜੀਵਨ ਵਿੱਚ ਕੋਈ ਟੀਚਾ ਜਰੂਰ ਨਿਰਧਾਰਿਤ ਕਰਨਾ ਚਾਹੀਦਾ ਹੈ ਅਤੇ ਉਸ ਟੀਚੇ ਦੀ ਪ੍ਰਾਪਤੀ ਲਈ ਅਣਥੱਕ ਮਿਹਨਤ ਕਰਨੀ ਚਾਹੀਦੀ ਹੈ ਤਾਂ ਹੀ ਵਿਦਿਆਰਥੀ ਆਪਣੇ ਜੀਵਨ ਵਿਚ ਸਫ਼ਲ ਹੋ ਸਕਦੇ ਹਨ।                ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਨੇ ਅੱਜ ਜੰਡਿਆਲਾ ਹਲਕੇ ਅਧੀਨ ਪੈਂਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮੱਲੀਆਂ ਦਾ ਦੌਰਾ ਕਰਨ ਉਪਰੰਤ ਕੀਤਾ। ਆਪਣੇ ਦੌਰੇ ਦੌਰਾਨ ਸਰਦਾਰ ਈਟੀਓ ਨੇ ਕਲਾਸਾਂ ਵਿੱਚ ਜਾ ਕੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਹਨਾਂ ਦੀ ਪੜ੍ਹਾਈ ਦਾ ਜਾਇਜ਼ਾ ਲਿਆ।   ਉਨਾਂ  ਨੇ ਕਿਹਾ ਕਿ ਅੱਜ ਦੇ ਬੱਚੇ  ਸਾਡਾ ਭਵਿੱਖ ਹਨ ਅਤੇ ਅੱਗੇ ਚੱਲ ਕੇ ਇਨ੍ਹਾਂ ਵਿੱਚੋਂ ਕੁਝ ਬੱਚਿਆਂ ਨੇ ਸਿਆਸਤ, ਡਾਕਟਰ, ਇੰਜਨੀਅਰ ਅਤੇ ਵੱਡੇ ਅਧਿਕਾਰੀ ਬਨਣਾ ਹੈ। ਉਨਾਂ  ਦੱਸਿਆ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਵੱਡੀ ਗਿਣਤੀ ਵਿੱਚ ਵਿਦਿਆਰਥੀ 90 ਫੀਸਦ ਤੋਂ ਵੱਧ ਨੰਬਰ ਲੈਣ ਵਿੱਚ ਕਾਮਯਾਬ ਰਹੇ ਹਨ। ਉਨਾਂ ਕਿਹਾ ਕਿ ਤੁਸੀਂ ਹੀ ਦੇਸ਼ ਦਾ ਭਵਿੱਖ ਹੋ ਅਤੇ ਦੇਸ਼ ਨੂੰ ਤੁਹਾਡੇ ਤੇ ਬਹੁਤ ਉਮੀਦਾਂ ਹਨ। ਉਨ੍ਹਾਂ ਕਿਹਾ ਕਿ ਬਾਕੀ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਤੋਂ ਪ੍ਰੇਰਨਾ …
ਅੰਮ੍ਰਿਤਸਰ 9 ਨਵੰਬਰ 2024-‘ ਬਲਾਕ ਖੇਤੀਬਾੜੀ ਦਫਤਰ ਮਜੀਠਾ ਅਧੀਨ ਆਉੰਦੇ ਪਿੰਡ ਬੇਗੇਵਾਲ ਦੇ ਕਿਸਾਨ ਖੇਤੀਬਾੜੀ ਦਫਤਰ ਮਜੀਠਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਣਕ ਦੀ ਫ਼ਸਲ ਵਿੱਚ ਬਿਜਾਈ ਸਮੇਂ ਫਾਸਫੋਰਸ ਦੀ ਪੂਰਤੀ ਲਈ ਵੱਡੀ ਮਾਤਰਾ ਵਿੱਚ ਟੀ ਐਸ ਪੀ ( 0:46:0) ਦੀ ਵਰਤੋਂ ਕਰ ਰਹੇ ਹਨ ਜਿਸ ਨਾਲ ਡੀ ਏ ਪੀ ਖਾਦ ਦੀ ਕਿੱਲਤ ਸਮੇਂ ਕਣਕ ਦੀ ਬਿਜਾਈ ਦੀ ਦੇਰੀ ਤੋਂ ਬਚ ਰਹੇ ਹਨ ਅਤੇ ਘੱਟ ਪੈਸਿਆਂ ਵਿੱਚ ਵਧੀਆ ਵਰਤੋਂ ਕਰ ਰਹੇ ਹਨ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਲਾਕ ਖੇਤੀਬਾੜੀ ਅਫਸਰ ਮਜੀਠਾ ਡਾ: ਦਿਲਬਾਗ ਸਿੰਘ ਭੱਟੀ ਨੇ ਦੱਸਿਆ ਕਿ ਡੀ ਏ ਪੀ ਦੀ ਵਰਤੋਂ ਮੁੱਖ ਤੋਰ ਤੇ ਕਿਸਾਨਾਂ ਵੱਲੋ ਕਣਕ ਵਿੱਚ ਫਾਸਫੋਰਸ ਤੱਤ ਦੀ ਪੂਰਤੀ ਲਈ ਕੀਤੀ ਜਾਂਦੀ ਹੈ ਸਾਡੇ ਕਿਸਾਨ ਵੀਰਾਂ ਨੂੰ ਬਿਲਕੁੱਲ ਵੀ ਘਬਰਾਉਣਾ ਨਹੀਂ ਚਾਹੀਦਾ ਸਗੋ ਡੀ.ਏ.ਪੀ ਦੇ ਬਦਲ ਵਜੋਂ ਟੀ ਐਸ ਪੀ ( 0:46:0) ਦੀ ਵਰਤੋਂ ਕਰਕੇ ਕਣਕ ਦੀ ਬਿਜਾਈ ਕਰਨ ਚਾਹੀਦੀ ਹੈ। ਡਾ: ਭੱਟੀ ਨੇ ਦੱਸਿਆ ਕਿ (0:46:0) ਵਿੱਚ ਡੀ ਏ ਪੀ ਦੇ ਬਰਾਬਰ ਫਾਸਫੋਰਸ ਹੈ ਅਤੇ ਉਸ ਦੀ ਕੀਮਤ ਵੀ ਡੀ ਏ ਪੀ ਤੋਂ ਘੱਟ ਹੈ ਇਸ ਵਿੱਚ ਲਗਭਗ 15% ਕੈਲਸ਼ੀਅਮ ਅਤੇ ਸਲਫਰ ਤੱਤ ਵੀ ਮੋਜੂਦ ਹੈ ਜੋ ਡੀ ਏ ਪੀ ਖਾਦ ਵਿੱਚ ਨਹੀ ਮਿਲਦਾ ਇਸ ਲਈ ਕਿਸਾਨ ਵੀਰਾਂ ਨੂੰ ਸੁਝਾਅ ਹੈ ਕਿ ਉਹ ਕਣਕ ਦੀ ਬਿਜਾਈ ਲਈ 50 ਕਿਲੋਗ੍ਰਾਮ ਟੀ ਐਸ ਪੀ ਡਰਿੱਲ ਰਾਹੀਂ ਅਤੇ 20 ਕਿਲੋਗ੍ਰਾਮ ਯੂਰੀਆ ਛੱਟੇ ਰਾਹੀਂ ਪਾ ਕੇ ਕਣਕ ਦੀ ਬਿਜਾਈ ਬਿਨਾ ਕਿਸੇ ਦੇਰੀ ਕਰਨ। ਇਸ ਮੌਕੇ ਪਿੰਡ ਬੇਗੇਵਾਲ ਤੋ ਕਿਸਾਨ ਰਘਬੀਰ ਸਿੰਘ ਨੇ ਟੀ ਐਸ ਪੀ ਦੀ ਵਰਤੋਂ ਨਾਲ ਲਗਭਗ 50 ਏਕੜ ਕਣਕ ਦੀ ਬਿਜਾਈ ਕੀਤੀ । ਜਿਸ ਦੋਰਾਨ ਸ਼ਾਮਨਗਰ ਤੋ ਇਨਚਾਰਜ ਅਮਰਦੀਪ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਨੇ ਵੀ ਕਿਸਾਨਾਂ ਨੂੰ ਇਸ ਸਬੰਧੀ ਅਪੀਲ ਕੀਤੀ ਅਤੇ ਡੀ ਏ ਪੀ ਦੇ ਹੋਰਾਂ ਬਦਲਵੇ ਰੂਪਾ ਜਿਵੇਂ ਕਿ ਐਨ.ਪੀ.ਕੇ 12:32:16, 10:26:26, 16:16:16, 20:20:0:13 ਆਦਿ ਦੀ ਵਰਤੋਂ ਕੀਤੀ ਜਾਵੇ ।          ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਮੁੱਖ ਖੇਤੀਬਾੜੀ ਅਫਸਰ ਸਰਦਾਰ ਤਜਿੰਦਰ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਡੀਏਪੀ ਖਾਦ ਦੀ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੇ ਬਲਾਕਾਂ ਵਿੱਚ ਕਿਸਾਨਾਂ ਦੀ ਮੰਗ ਅਨੁਸਾਰ ਡੀਏਪੀ ਖਾਦ ਮੁਹਈਆ ਕਰਵਾਈ ਜਾ ਰਹੀ ਹੈ। ਉਹਨਾਂ ਕਿਹਾ ਕਿ ਡੀਏਪੀ ਦੀ ਕਾਲਾ ਬਜ਼ਾਰੀ ਰੋਕਣ ਲਈ ਖੇਤੀਬਾੜੀ ਅਧਿਕਾਰੀਆਂ ਵੱਲੋਂ ਲਗਾਤਾਰ ਚੈਕਿੰਗ ਮੁਹਿੰਮ ਜਾਰੀ ਹੈ ਅਤੇ ਕਿਸੇ ਨੂੰ ਵੀ ਡੀਏਪੀ ਖਾਦ ਦੀ ਕਾਲਾ ਬਜਾਰੀ ਨਹੀਂ ਕਰਨ ਦਿੱਤੀ ਜਾਵੇਗੀ।
ਅੰਮ੍ਰਿਤਸਰ, 9 ਨਵੰਬਰ 2024 –           ਜੰਡਿਆਲਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਸਰਪੰਚ ਅਤੇ ਪੰਚ ਲੁਧਿਆਣਾ ਵਿਖੇ ਹੋਏ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ। ਇਨਾ ਸਰਪੰਚਾਂ ਨੂੰ ਸੰਬੋਧਨ ਕਰਦੇ ਸ ਹਰਭਜਨ ਸਿੰਘ ਈਟੀਓ  ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਲੋਕਾਂ ਵੱਲੋਂ ਬਹੁਤ ਵੱਡਾ ਫਤਵਾ ਦਿੱਤਾ ਹੈ ਜਿੰਨਾਂ ਨੇ ਇਮਾਨਦਾਰ ਲੋਕਾਂ ਨੂੰ ਚੁਣ ਪਿੰਡਾਂ ਦੇ ਮੋਹਰੀ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਲੋਕਾਂ ਨੇ ਸਰਬਸੰਮਤੀ ਨਾਲ  ਸਰਪੰਚਾਂ ਦੀ ਚੋਣ ਕੀਤੀ ਹੈ।             ਸ੍ਰ ਈ ਟੀ ਓ   ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ  ਸਰਪੰਚੀ ਚੋਣ ਵੇਲੇ ਇਕ ਦੂਜੀ ਪਾਰਟੀ ਨੁਮਾਇੰਦਿਆਂ ਦੇ ਕਾਗਜ ਰੱਦ ਕੀਤੇ ਜਾਂਦੇ ਸਨ ਜਿਸ ਕਰਕੇ ਉਹ ਪਿੰਡ ਵਿਕਾਸ ਪੱਖੋਂ ਪੱਛੜ ਜਾਂਦੇ ਸਨ। ਉਨ੍ਹਾਂ ਕਿ ਇਸ ਵਾਰ ਇਨ੍ਹਾਂ ਚੋਣਾਂ ਸਾਡੀ ਸਰਕਾਰ ਕੋਈ ਪਾਰਟੀਬਾਜੀ ਵਾਲਾ ਕੰਮ ਨਹੀਂ ਕੀਤਾ ਅਤੇ ਨਾ ਹੀ ਕਿਸੇ ਨੂੰ ਅਜਿਹੀ ਸ਼ਿਕਾਇਤਾ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਲੋਕਾਂ  ਨੇ ਆਪ ਵੱਡਾ ਫਤਵਾ ਦੇ ਕੇ ਇਨ੍ਹਾਂ ਪੰਚਾਂ ਸਰਪੰਚਾਂ ਨੂੰ ਨਿਵਾਜਿਆ ਹੈ। ਉਨ੍ਹਾਂ  ਪਿਛਲੀਆਂ ਸਰਕਾਰਾਂ ਦੀ ਫੁਟ ਪਾਓ ਅਤੇ ਰਾਜ ਕਰੋ ਦੀ ਨੀਤੀ ਨਾਲ ਪਿੰਡ ਵਿਕਾਸ ਪਿਛੋਂ ਕਾਫੀ ਪੱਛੜ ਗਏ ਸਨ ਜਿਸ ਕਰਕੇ ਸੜਕਾਂ, ਸਕੂਲੀ ਇਮਾਰਤਾਂ, ਹਸਪਤਾਲਾਂ  ਦੀ ਹਾਲਤ ਕਾਫੀ ਤਰਸਯੋਗ ਹੋ ਗਈ ਸੀ। ਉਹਨਾਂ ਕਿਹਾ ਕਿ ਪਿੰਡ ਦਾ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੁੰਦਾ ਸਗੋਂ ਸਮੁੱਚੇ ਪਿੰਡ ਦਾ ਹੁੰਦਾ ਹੈ ਅਤੇ ਉਸ ਨੂੰ ਚਾਹੀਦਾ ਹੈ ਕਿ ਉਹ ਪਾਰਟੀ ਬਾਜੀ ਤੋ ਉੱਪਰ ਉੱਠ ਕੇ ਆਪਣੇ ਪਿੰਡ ਦਾ ਵਿਕਾਸ ਕਰੇ। ਉਹਨਾਂ ਕਿਹਾ ਕਿ ਪਿੰਡਾਂ ਦੇ ਸਰਪੰਚਾਂ ਪੰਚਾ ਵਿੱਚ ਕੰਮ ਕਰਨ ਦਾ ਕਾਫੀ ਉਤਸ਼ਾਹ ਹੈ ਅਤੇ ਸਰਕਾਰ ਵੀ ਉਹਨਾਂ ਦੇ ਨਾਲ ਮੋਢੇ ਦਾ ਮੋਢਾ ਜੋੜ ਕੇ ਖੜੀ ਹੈ। ਉਹਨਾਂ ਕਿਹਾ ਕਿ ਪੰਚਾਂ ਸਰਪੰਚਾਂ ਦਾ ਰਾਜ ਧਰਮ ਦਾ ਪਾਲਣ ਕਰਨਾ ਹੀ ਸਭ ਤੋ ਵੱਡੀ ਜਿੰਮੇਵਾਰੀ ਹੈ, ਚੋਣਾਂ ਵਿੱਚ ਮਿਲੀ ਮਿਸਾਲੀ ਜਿੱਤ ਤੋ ਬਾਅਦ ਹਾਉਮੈ  ਨੂੰ ਤਿਆਗ ਕੇ ਸੇਵਾ ਦੀ ਭਾਵਨਾ ਨਾਲ ਕੰਮ ਕਰਨਾ ਹੀ ਪੰਚਾਂ ਸਰਪੰਚਾਂ ਦਾ ਫਰਜ਼ ਹੈ, ਇਸ ਲਈ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਸੁਰੂ ਹੋਵੇਗਾ। ਇਸ ਦੇ ਲਈ ਅਗਲੇ ਕੁਝ ਦਿਨਾਂ ਵਿਚ ਮੁੜ “ਆਪ ਦੀ ਸਰਕਾਰ, ਆਪ ਦੇ ਦੁਆਰ” ਪ੍ਰੋਗਰਾਮ ਦੀ ਸੁਰੂਆਤ ਕੀਤੀ ਜਾਵੇਗੀ ਤੇ ਸਾਡਾ.ਐਮ.ਐਲ.ਏ.ਸਾਡੇ.ਵਿਚ ਮੁਹਿੰਮ ਤਹਿਤ ਪਿੰਡਾਂ ਦੀਆਂ ਸਾਝੀਆਂ ਸੱਥਾਂ ਵਿਚ ਬੈਠ ਕੇ ਵਿਕਾਸ ਦੀ ਵਿਊਤਬੰਦੀ ਕਰਨ ਦੇ ਨਾਲ ਨਾਲ ਧੰਨਵਾਦੀ ਦੌਰੇ ਕੀਤੇ ਜਾਣਗੇ।