March 29, 2026

Year: 2025

ਮਾਲੇਰਕੋਟਲਾ 28 ਅਪ੍ਰੈਲ-                                 ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਅਤੇ ਡਾਇਰੈਕਟਰ ਡੇਅਰੀ ਵਿਕਾਸ ਕੁਲਦੀਪ ਸਿੰਘ ਜੱਸੋਵਾਲ ਦੀ ਰਹਿਨੁਮਾਈ ਹੇਠ ਡਿਪਟੀ ਡਾਇਰੈਕਟਰ ਡੇਅਰੀ ਮਾਲੇਰਕੋਟਲਾ ਸੁਰਿੰਦਰ ਸਿੰਘ ਵਲੋਂ ਦੁੱਧ ਉਤਪਾਦਕ ਕਿਸਾਨਾਂ ਨੂੰ ਕੇਂਦਰ ਸਰਕਾਰ ਦੀ ਰਾਸ਼ਟਰੀ ਪਸ਼ੁਧਨ ਮਿਸ਼ਨ (NLM) ਹੇਠ ਚੱਲ ਰਹੀ ਪਸ਼ੂ ਬੀਮਾ ਯੋਜਨਾ ਤਹਿਤ ਆਪਣੇ ਪਸ਼ੂਆਂ ਦਾ ਬੀਮਾ ਕਰਵਾ ਕੇ ਇਸ ਦੀ ਸੁਰੱਖਿਆ ਲਾਭ ਲੈਣ ਲਈ ਅਪੀਲ ਕੀਤੀ ਗਈ।                  ਉਹਨਾਂ ਦੱਸਿਆ ਕਿ  ਇਹ ਯੋਜਨਾ ਸਿਰਫ਼ ਪੰਜ (5) ਦੁੱਧ ਦੇਣ ਵਾਲੇ ਪਸ਼ੂਆਂ ਤੱਕ ਸੀਮਤ ਹੈ ਅਤੇ ਇਸਦਾ ਉਦੇਸ਼ ਕਿਸਾਨਾਂ ਨੂੰ ਪਸ਼ੂਆਂ ਦੀ ਮੌਤ ਦੀ ਸਥਿਤੀ ਵਿੱਚ ਆਰਥਿਕ ਸੁਰੱਖਿਆ ਦੇਣਾ ਹੈ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਮਾ ਪ੍ਰੀਮਿਅਮ ਦੀ ਵੱਡੀ ਰਕਮ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਭਰੀ ਜਾਂਦੀ ਹੈ।ਬੀਮਾ ਹੋਏ ਪਸ਼ੂ ਦੀ ਮੌਤ ਦੀ ਸਥਿਤੀ ਵਿੱਚ ਲਾਭਪਾਤਰੀ ਨੂੰ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਂਦਾ ਹੈ।                                 ਉਹਨਾਂ ਕਿਹਾ ਹੈ ਕਿ ਪਸ਼ੂ ਪਾਲਣ ਕਿਸਾਨ ਦੀ ਰੀੜ ਦੀ ਹੱਡੀ ਹੁੰਦੀ ਹੈ ਅਤੇ ਇੱਕ ਪਸ਼ੂ ਦੀ ਮੌਤ ਸਿਰਫ਼ ਇਕ ਜਾਨੀ ਨੁਕਸਾਨ ਨਹੀਂ, ਸਗੋਂ ਇਸ ਨਾਲ ਪਰਿਵਾਰ ਦੀ ਆਮਦਨ ’ਤੇ ਵੀ ਵੱਡੀ ਸੱਟ ਲੱਗਦੀ ਹੈ। ਉਹਨਾਂ ਦੁੱਧ ਉਤਪਾਦਕ ਕਿਸਨਾਂ ਨੂੰ ਇਸ ਬੀਮਾ ਯੋਜਨਾ ਨਾਲ ਆਪਣੇ ਪਸ਼ੂਆਂ ਦੀ ਜ਼ਿੰਦਗੀ ਅਤੇ ਆਪਣੀ ਆਮਦਨ ਨੂੰ ਸੁਰੱਖਿਅਤ ਬਣਾਉਣ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਇਹ ਬੀਮਾ ਨਹੀਂ, ਸਗੋਂ ਡੇਅਰੀ ਕਿਸਾਨ ਅਤੇ ਪਸ਼ੂ ਦੋਵਾਂ ਲਈ ਇੱਕ ਆਸਰਾ ਹੈ।                    ਉਹਨਾਂ ਕਿਹਾ ਕਿ ਚਾਹਵਾਨ ਦੁੱਧ ਉਤਪਾਦਕ ਕਿਸਾਨ ਵਧੇਰੇ ਜਾਣਕਾਰੀ ਲਈ ਦਫ਼ਤਰ ਡੇਅਰੀ ਵਿਕਾਸ ਵਿਭਾਗ, ਮਾਲੇਰਕੋਟਲਾ ਜਾਂ ਦਫਤਰ ਮੋਬਾਇਲ ਨੰ. 97812-25425  ਤੇ ਸੰਪਰਕ ਕਰ ਸਕਦੇ ਹਨ ।
ਸ੍ਰੀ ਅਨੰਦਪੁਰ ਸਾਹਿਬ 29 ਅਪ੍ਰੈਲ () ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਭਨੂਪਲੀ ਟੱਪਰੀਆਂ...
ਮਾਲੇਰਕੋਟਲਾ 29 ਅਪ੍ਰੈਲ :                 ਸਹਾਇਕ ਕਮਿਸ਼ਨਰ(ਈ) ਕਮ ਐਸ.ਡੀ.ਐਮ ਮਾਲੇਰਕੋਟਲਾ ਰਾਕੇਸ਼ ਪ੍ਰਕਾਸ਼ ਗਰਗ ਨੇ ਇੱਕ ਮਹੱਤਵਪੂਰਨ ਆਦੇਸ਼ ਜਾਰੀ ਕਰਦੇ ਹੋਏ ਸਮੂਹ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਉਹ ਆਪਣੀ ਡਿਊਟੀ ਦੌਰਾਨ ਬਿਨਾਂ ਆਗਾਹੀ ਆਗਿਆ ਦੇ ਸਟੇਸ਼ਨ ਨਾ ਛੱਡਣ। ਇਨ੍ਹਾਂ ਆਦੇਸ਼ਾਂ ਦੇ ਅਨੁਸਾਰ, ਛੁੱਟੀ ਵਾਲੇ ਦਿਨ ਵੀ ਅਧਿਕਾਰੀ ਅਤੇ ਕਰਮਚਾਰੀ ਆਪਣਾ ਮੋਬਾਇਲ ਫੋਨ ਚਾਲੂ ਹਾਲਤ ਵਿੱਚ ਰੱਖਣਗੇ ਤਾਂ ਜੋ ਜ਼ਰੂਰਤ ਪੈਣ ‘ਤੇ ਉਨ੍ਹਾਂ ਨਾਲ ਤੁਰੰਤ ਸੰਪਰਕ ਕੀਤਾ ਜਾ ਸਕੇ।           ਐਸ.ਡੀ.ਐਮ ਮਾਲੇਰਕੋਟਲਾ ਰਾਕੇਸ਼ ਪ੍ਰਕਾਸ਼ ਗਰਗ ਨੇ ਦੱਸਿਆ ਕਿ ਤਹਿਸੀਲ ਪੱਧਰ ਤੇ ਸਰਕਾਰੀ ਕੰਮਕਾਜ ਦੀ ਲਗਾਤਾਰ ਤਬਦੀਲ ਹੋ ਰਹੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਲਾਜ਼ਮੀ ਬਣ ਗਿਆ ਹੈ ਕਿ ਹਰ ਅਧਿਕਾਰੀ ਅਤੇ ਕਰਮਚਾਰੀ ਹਰ ਵੇਲੇ ਉਪਲਬਧ ਹੋਵੇ। ਕੋਈ ਵੀ ਅਚਾਨਕ ਆਉਣ ਵਾਲੀ ਅਪਾਤਕਾਲੀਨ ਸਥਿਤੀ ਜਾਂ ਜ਼ਰੂਰੀ ਕਾਰਜ ਵਿੱਚ ਅਧਿਕਾਰੀ ਦੀ ਤੁਰੰਤ ਹਾਜ਼ਰੀ ਨਿਭਾਉਣੀ ਬਹੁਤ ਜ਼ਰੂਰੀ ਹੁੰਦੀ ਹੈ। ਇਸ ਲਈ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਡਿਊਟੀ ਦੇ ਦੌਰਾਨ ਵਿਅਕਤੀਗਤ ਕਾਰਜ ਜਾਂ ਬਿਨਾਂ ਆਗਿਆ ਦੇ ਸਟੇਸ਼ਨ ਛੱਡਣ ਦੀ ਸਖ਼ਤ ਮਨਾਹੀ ਹੈ।              ਉਨ੍ਹਾਂ ਨੇ ਇਹ ਵੀ ਕਿਹਾ ਕਿ ਛੁੱਟੀ ਵਾਲੇ ਦਿਨ ਮੋਬਾਇਲ ਫੋਨ ਸਵਿੱਚ ਆਫ ਕਰਨਾ ਜਾਂ ਨਾ ਚੁੱਕਣਾ ਗੰਭੀਰ ਲਾਪਰਵਾਹੀ ਮੰਨੀ ਜਾਵੇਗੀ ਅਤੇ ਇਸ ਉਪਰੰਤ ਸੰਬੰਧਤ ਅਧਿਕਾਰੀ ਜਾਂ ਕਰਮਚਾਰੀ ਵਿਰੁੱਧ ਵਿਭਾਗੀ ਅਨੁਸਾਸ਼ਨਿਕ ਕਾਰਵਾਈ ਕੀਤੀ ਜਾ ਸਕਦੀ ਹੈ। ਇਹ ਫੈਸਲਾ ਲੋਕ ਭਲਾਈ ਅਤੇ ਸਰਕਾਰੀ ਕੰਮਕਾਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲਿਆ ਹੈ।             ਰਾਕੇਸ਼ ਪ੍ਰਕਾਸ਼ ਗਰਗ ਨੇ ਅੱਗੇ ਕਿਹਾ ਕਿ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਲੋਕਾਂ ਦੀ ਸੇਵਾ ਲਈ ਨਿਯੁਕਤ ਹਨ ਅਤੇ ਉਨ੍ਹਾਂ ਉੱਤੇ ਲੋਕਾਂ ਦਾ ਭਰੋਸਾ ਬਣਾਈ ਰੱਖਣਾ ਅਤੇ ਸੰਕਟ ਦੀ ਘੜੀ ਵਿੱਚ ਤੁਰੰਤ ਉਪਲਬਧ ਰਹਿਣਾ ਉਹਨਾਂ ਦੀ ਪ੍ਰਮੁੱਖ ਜ਼ਿੰਮੇਵਾਰੀ ਹੈ। ਇਸ ਦਿਸ਼ਾ ਵਿੱਚ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਪੂਰੀ ਸੰਵੇਦਨਸ਼ੀਲਤਾ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।            ਉਨ੍ਹਾਂ ਹੋਰ ਦੱਸਿਆ ਕਿ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾਵੇਗੀ ਜਿਸ ਵਿੱਚ ਛੋਟ ਜਾਂ ਦੰਡ ਵੀ ਸ਼ਾਮਲ ਹੋ ਸਕਦੇ ਹਨ। ਉਨ੍ਹਾਂ ਨੇ ਸਾਰੇ ਵਿਭਾਗਾਂ ਦੇ ਮੁਖੀ ਅਧਿਕਾਰੀਆਂ ਨੂੰ ਵੀ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ-ਆਪਣੇ ਵਿਭਾਗਾਂ ਦੇ ਸਾਰੇ ਕਰਮਚਾਰੀਆਂ ਨੂੰ ਇਸ ਆਦੇਸ਼ ਦੀ ਜਾਣਕਾਰੀ ਦੇਣ ਅਤੇ ਇਸ ਦੀ ਪੂਰੀ ਪਾਲਣਾ ਯਕੀਨੀ ਬਣਾਉਣ।