ਘਰ ਬੈਠੇ ਹੀ 375 ਲੋਕਾਂ ਨੇ ਬੈਲਟ ਪੇਪਰ ਰਾਹੀਂ ਪਾਈ ਵੋਟ – ਜਿਲ੍ਹਾ ਚੋਣ ਅਧਿਕਾਰੀ

ਅੰਮ੍ਰਿਤਸਰ 26 ਮਈ 2024—

                ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜਿਲ੍ਹੇ ਵਿੱਚ 375 ਵਿਅਕਤੀਆਂ ਨੇ ਘਰ ਬੈਠੇ ਹੀ ਆਪਣੀ ਵੋਟ ਪਾ ਦਿੱਤੀ ਹੈ। ਜਿਨਾਂ ਵਿੱਚ 85 ਸਾਲ ਤੋਂ ਵੱਧ ਉਮਰ ਦੇ 292 ਅਤੇ 83 ਪੀ.ਡਬਲਯੂ.ਡੀ ਵੋਟਰ ਹਨ। ਉਨਾਂ ਦੱਸਿਆ ਕਿ ਜਿਲ੍ਹੇ ਵਿੱਚ ਅੰਮ੍ਰਿਤਸਰ ਕੇਂਦਰੀ ਅਤੇ ਪੱਛਮੀ ਨੇ ਆਪਣਾ ਟੀਚਾ 100 ਫੀਸਦੀ ਪੂਰਾ ਕੀਤਾ ਹੈ। ਉਨਾਂ ਦੱਸਿਆ ਕਿ ਅੰਮ੍ਰਿਤਸਰ ਕੇਂਦਰੀ ਵਿੱਚ 9 ਅਤੇ ਅੰਮ੍ਰਿਤਸਰ ਪੱਛਮੀ ਵਿੱਚ 52 ਵੋਟਰਜ ਹਨ ਜਿਨਾਂ ਨੇ ਘਰ ਬੈਠੇ ਹੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ।

                ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ 85 ਸਾਲ ਤੋਂ ਵੱਧ ਅਤੇ ਪੀ.ਡਬਲਯੂ.ਡੀ ਵੋਟਰਜ ਨੂੰ ਘਰ ਬੈਠੇ ਹੀ ਵੋਟ ਪਾਉਣ ਦੀ ਸੁਵਿਧਾ ਦਿੱਤੀ ਗਈ ਸੀ। ਉਨਾਂ ਦੱਸਿਆ ਕਿ 409 ਵਿਅਕਤੀਆਂ ਵਲੋਂ ਘਰ ਬੈਠੇ ਹੀ ਵੋਟ ਪਾਉਣ ਦੀ ਸਹਿਮਤੀ ਦਿੱਤੀ ਗਈ ਸੀ। ਉਨਾਂ ਦੱਸਿਆ ਕਿ 11-ਅਜਨਾਲਾ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ ਤਿੰਨ, ਪੀ.ਡਬਲਯੂ.ਡੀ ਵੋਟਰ 3, 12-ਰਾਜਾਸਾਂਸੀ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 39, ਪੀ.ਡਬਲਯੂ.ਡੀ ਵੋਟਰ 10, 13-ਮਜੀਠਾ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 21, ਪੀ.ਡਬਲਯੂ.ਡੀ ਵੋਟਰ 8, 14-ਜੰਡਿਆਲਾ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 14, ਪੀ.ਡਬਲਯੂ.ਡੀ ਵੋਟਰ 12, 15-ਅੰਮ੍ਰਿਤਸਰ ਉੱਤਰੀ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 62, ਪੀ.ਡਬਲਯੂ.ਡੀ ਵੋਟਰ 5, 16-ਅੰਮ੍ਰਿਤਸਰ ਪੱਛਮੀ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 37, ਪੀ.ਡਬਲਯੂ.ਡੀ ਵੋਟਰ 15, 17-ਅੰਮ੍ਰਿਤਸਰ ਕੇਂਦਰੀ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 7, ਪੀ.ਡਬਲਯੂ.ਡੀ ਵੋਟਰ 2, 18-ਅੰਮ੍ਰਿਤਸਰ ਪੂਰਬੀ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 25, ਪੀ.ਡਬਲਯੂ.ਡੀ ਵੋਟਰ 2, 19-ਅੰਮ੍ਰਿਤਸਰ ਦੱਖਣੀ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 27, ਪੀ.ਡਬਲਯੂ.ਡੀ ਵੋਟਰ 6, 20-ਅਟਾਰੀ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 15, ਪੀ.ਡਬਲਯੂ.ਡੀ ਵੋਟਰ 5, 25-ਬਾਬਾ ਬਕਾਲਾ ਹਲਕੇ ਵਿਚੋਂ 85 ਫੀਸਦੀ ਤੋਂ ਵੱਧ ਉਮਰ ਵਾਲੇ 42, ਪੀ.ਡਬਲਯੂ.ਡੀ ਵੋਟਰ 15 ਖਾਸ ਵੋਟਰਾਂ ਵਲੋਂ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਗਿਆ ਹੈ।

                ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਕੁੱਲ 409 ਵੋਟਰਾਂ ਵਿਚੋ 9 ਵੋਟਰਾਂ ਦੀ ਮੌਤ ਹੋ ਚੁੱਕੀ ਹੈ ਅਤੇ ਕੁੱਝ ਵੋਟਰ ਹਸਪਤਾਲ ਵਿੱਚ ਦਾਖਲ ਹਨ ਅਤੇ ਕੁਝ ਆਊਟ ਆਫ ਸਟੇਸ਼ਨ ਗਏ ਹੋਏ ਹਨ।

Leave a Reply

Your email address will not be published. Required fields are marked *